PCA ਦੇ ਘੇਰੇ ਤੋਂ ਬਾਹਰ ਆਉਣ ਨੂੰ ਤਿਆਰ ਹੈ ਯੂਕੋ ਬੈਂਕ : ਅਧਿਕਾਰੀ

Sunday, Aug 02, 2020 - 02:12 AM (IST)

ਕੋਲਕਾਤਾ  (ਭਾਸ਼ਾ)–ਜਨਤਕ ਖੇਤਰ ਦੇ ਯੂਕੋ ਬੈਂਕ ਨੇ ਲਗਾਤਾਰ 2 ਤਿਮਾਹੀਆਂ 'ਚ ਸ਼ੁੱਧ ਲਾਭ ਦਰਜ ਕੀਤਾ ਹੈ। ਹੁਣ ਯੂਕੋ ਬੈਂਕ ਰਿਜ਼ਰਵ ਬੈਂਕ ਦੀ ਤੁਰੰਤ ਸੁਧਾਰਾਤਮਕ ਕਾਰਵਾਈ (ਪੀ. ਸੀ. ਏ.) ਵਿਵਸਥਾ ਤੋਂ ਬਾਹਰ ਆਉਣ ਨੂੰ ਤਿਆਰ ਹੈ। ਬੈਂਕ ਦੇ ਇਕ ਅਧਕਾਰੀ ਨੇ ਇਹ ਗੱਲ ਕਹੀ। ਕੇਂਦਰੀ ਬੈਂਕ ਨੇ ਗੈਰ-ਐਲਾਨੀਆਂ ਜਾਇਦਾਦਾਂ (ਐੱਨ. ਪੀ. ਏ.) ਦੇ ਉੱਚੇ ਪੱਧਰ ਅਤੇ ਜਾਇਦਾਦਾਂ 'ਤੇ ਨਾਂਹਪੱਖੀ ਰਿਟਰਨ ਕਾਰਣ ਮਈ 2017 'ਚ ਬੈਂਕ ਨੂੰ ਪੀ. ਸੀ. ਏ. ਦੇ ਤਹਿਤ ਪਾਇਆ ਸੀ।

ਅਧਿਕਾਰੀ ਨੇ ਕਿਹਾ ਕਿ 30 ਜੂਨ ਤੱਕ ਬੈਂਕ ਦਾ ਐਨ. ਪੀ. ਏ. ਅਤੇ ਪੂੰਜੀ ਪੂਰਤੀ ਅਨੁਪਾਤ ਦਾ ਪੱਧਰ ਉਸ ਨੂੰ ਪੀ. ਸੀ. ਏ. ਦੇ ਘੇਰੇ ਤੋਂ ਬਾਹਰ ਲਿਆਉਣ ਦਾ ਪਾਤਰ ਬਣਾਉਂਦਾ ਹੈ। ਜੂਨ 'ਚ ਸਮਾਪਤ ਤਿਮਾਹੀ 'ਚ ਯੂਕੋ ਬੈਂਕ ਦਾ ਸ਼ੁੱਧ ਐਨ. ਪੀ. ਏ. ਘਟ ਕੇ 4.95 ਫੀਸਦੀ ਰਹਿ ਗਿਆ। ਇਸ ਦੌਰਾਨ ਪੂੰਜੀ ਪੂਰਤੀ ਅਨੁਪਾਤ 11.65 ਫੀਸਦੀ ਰਿਹਾ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਬੈਂਕ ਨੇ 21.46 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਹੈ।


Karan Kumar

Content Editor

Related News