ਦਿੱਲੀ-ਸ਼੍ਰੀਨਗਰ ਰੂਟ ''ਤੇ ਅੱਧ ਵਿਚਾਲੇ ਪਰਤੇ ਏਅਰਏਸ਼ੀਆ ਦੇ 2 ਜਹਾਜ਼, ਤਕਨੀਕੀ ਖਰਾਬੀ ਕਾਰਨ ਚੁੱਕਣਾ ਪਿਆ ਇਹ ਕਦਮ

06/12/2022 11:43:31 AM

ਨਵੀਂ ਦਿੱਲੀ : ਦਿੱਲੀ-ਸ਼੍ਰੀਨਗਰ ਜਾ ਰਹੇ ਏਅਰਏਸ਼ੀਆ ਇੰਡੀਆ ਦੇ ਦੋ A320 ਜਹਾਜ਼ ਸ਼ਨੀਵਾਰ ਨੂੰ ਤਕਨੀਕੀ ਖਰਾਬੀ ਕਾਰਨ ਰਾਸ਼ਟਰੀ ਰਾਜਧਾਨੀ ਵਾਪਸ ਪਰਤ ਆਏ। ਰਜਿਸਟ੍ਰੇਸ਼ਨ ਨੰਬਰ VT-APG ਦੇ ਤਹਿਤ ਏ320 ਏਅਰਕ੍ਰਾਫਟ ਦਿੱਲੀ-ਸ਼੍ਰੀਨਗਰ ਫਲਾਈਟ ਨੰਬਰ I5-712 ਚਲਾ ਰਿਹਾ ਸੀ। ਜਹਾਜ਼ 'ਚ ਸਵਾਰ ਇਕ ਯਾਤਰੀ ਨੇ ਦੱਸਿਆ ਕਿ ਜਹਾਜ਼ ਨੇ ਦਿੱਲੀ ਹਵਾਈ ਅੱਡੇ ਤੋਂ ਸਵੇਰੇ 11:55 'ਤੇ ਉਡਾਣ ਭਰੀ, ਪਰ ਲਗਭਗ ਅੱਧੇ ਘੰਟੇ ਬਾਅਦ, ਪਾਇਲਟ ਨੇ ਘੋਸ਼ਣਾ ਕੀਤੀ ਕਿ ਜਹਾਜ਼ (VT-APJ) ਵਿੱਚ ਤਕਨੀਕੀ ਖਰਾਬੀ ਹੈ।

ਇਹ ਵੀ ਪੜ੍ਹੋ : ਭਾਰਤ ਨੇ 24 ਹਵਾਈ ਅੱਡਿਆਂ ਦੇ ਰੇਡੀਓ ਉਪਕਰਨਾਂ ਦੀ ਸਪਲਾਈ ਲਈ ਰੂਸ ਨਾਲ ਕੀਤਾ ਵੱਡਾ ਸਮਝੌਤਾ

ਯਾਤਰੀ ਨੇ ਦੱਸਿਆ ਕਿ ਵੀਟੀ-ਏਪੀਜੇ ਜਹਾਜ਼ ਦੁਪਹਿਰ ਕਰੀਬ 2.45 ਵਜੇ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਪਰਤਿਆ। ਉਨ੍ਹਾਂ ਕਿਹਾ ਕਿ ਏਅਰਲਾਈਨ ਨੇ ਫਸੇ ਹੋਏ ਯਾਤਰੀਆਂ ਨੂੰ ਸ਼੍ਰੀਨਗਰ ਲਿਜਾਣ ਲਈ ਫਲਾਈਟ I5-712 ਨੂੰ ਚਲਾਉਣ ਲਈ ਰਜਿਸਟ੍ਰੇਸ਼ਨ ਨੰਬਰ VT-RED ਵਾਲੇ ਇੱਕ ਹੋਰ A320 ਜਹਾਜ਼ ਦਾ ਪ੍ਰਬੰਧ ਕੀਤਾ ਹੈ। ਯਾਤਰੀ ਨੇ ਦੱਸਿਆ ਕਿ ਦੂਜੇ ਜਹਾਜ਼ (VT-RED) ਦੇ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਤਕਨੀਕੀ ਖਰਾਬੀ ਆ ਗਈ ਅਤੇ ਉਸ ਨੂੰ ਦਿੱਲੀ ਹਵਾਈ ਅੱਡੇ 'ਤੇ ਵਾਪਸ ਪਰਤਣਾ ਪਿਆ। VT-RED ਯਾਤਰੀਆਂ ਨੂੰ ਲੈ ਕੇ ਸ਼ਾਮ 5.30 ਵਜੇ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਵਾਪਸ ਪਰਤਿਆ। ਏਅਰਲਾਈਨ ਨੇ ਫਿਰ ਯਾਤਰੀਆਂ ਨੂੰ ਕਿਹਾ ਕਿ ਉਹ ਜਾਂ ਤਾਂ ਆਪਣੀ ਫਲਾਈਟ ਨੂੰ ਰੱਦ ਕਰ ਸਕਦੇ ਹਨ ਅਤੇ ਟਿਕਟ ਬੁੱਕ ਕਰਨ ਲਈ ਜਮ੍ਹਾ ਰਕਮ ਪ੍ਰਾਪਤ ਕਰ ਸਕਦੇ ਹਨ, ਜਾਂ ਅਗਲੇ 30 ਦਿਨਾਂ ਦੇ ਅੰਦਰ ਕੋਈ ਹੋਰ ਫਲਾਈਟ ਬੁੱਕ ਕਰ ਸਕਦੇ ਹਨ।

ਇਸ ਬਾਰੇ ਪੁੱਛੇ ਜਾਣ 'ਤੇ ਏਅਰਏਸ਼ੀਆ ਇੰਡੀਆ ਦੇ ਬੁਲਾਰੇ ਨੇ ਕਿਹਾ, ''ਏਅਰਏਸ਼ੀਆ ਇੰਡੀਆ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਦਿੱਲੀ ਤੋਂ ਸ਼੍ਰੀਨਗਰ ਫਲਾਈਟ ਨੰਬਰ I5-712 ਨੂੰ ਜਹਾਜ਼ 'ਚ ਤਕਨੀਕੀ ਖਰਾਬੀ ਕਾਰਨ ਵਾਪਸ ਦਿੱਲੀ ਪਰਤਣਾ ਪਿਆ। ਕੰਪਨੀ ਦੇ ਬੁਲਾਰੇ ਨੇ ਕਿਹਾ ' ਅਸੀਂ ਆਪਣੇ ਯਾਤਰੀਆਂ ਨੂੰ ਹੋਈ ਅਸੁਵਿਧਾ ਅਤੇ ਯਾਤਰਾ ਦੀਆਂ ਯੋਜਨਾਵਾਂ ਵਿਚ ਆਏ ਵਿਘਨ ਲਈ ਮੁਆਫ਼ੀ ਚਾਹੁੰਦੇ ਹਾਂ ਅਤੇ ਆਪਣੀਆਂ ਸਾਰੀਆਂ ਉਡਾਣਾਂ ਦੌਰਾਨ  ਸੁਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ"। ਏਅਰਬੱਸ ਜੋ ਏ320 ਜਹਾਜ਼ਾਂ ਦਾ ਨਿਰਮਾਣ ਕਰਦੀ ਹੈ, ਕੋਲੋਂ ਇਸ ਵਿਸ਼ੇ 'ਤੇ ਬਿਆਨ ਦੇਣ ਲਈ ਕਿਹਾ ਹੈ ਪਰ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਮਿਲਿਆ।

ਇਹ ਵੀ ਪੜ੍ਹੋ : ਲਗਾਤਾਰ ਦੋ ਹਫ਼ਤਿਆਂ ਦੇ ਵਾਧੇ ਤੋਂ ਬਾਅਦ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਆਈ ਗਿਰਾਵਟ, ਸੋਨੇ ਦਾ ਭੰਡਾਰ ਵੀ ਘਟਿਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News