TVS ਮੋਟਰ ਕੰਪਨੀ ਦਾ ਸ਼ੁੱਧ ਲਾਭ ਪਹਿਲੀ ਤਿਮਾਹੀ ''ਚ 5.5 ਫੀਸਦੀ ਘਟਿਆ

07/23/2019 10:10:13 AM

ਨਵੀਂ ਦਿੱਲੀ—ਦੋ-ਪਹੀਆ-ਤਿੰਨ ਪਹੀਆ ਵਾਹਨ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਟੀ.ਵੀ.ਐੱਸ. ਮੋਟਰ ਦਾ ਏਕੀਕ੍ਰਿਤ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 5.5 ਫੀਸਦੀ ਘਟ ਕੇ 151.24 ਕਰੋੜ ਰੁਪਏ ਰਿਹਾ ਹੈ। ਇਸ ਤੋਂ ਪਹਿਲਾਂ ਵਿੱਤੀ ਸਾਲ ਦੀ ਇਸ ਸਮੇਂ 'ਚ ਇਹ ਅੰਕੜਾ 160.05 ਕਰੋੜ ਰੁਪਏ ਸੀ। ਸ਼ੇਅਰ ਬਾਜ਼ਾਰ ਨੂੰ ਉਪਲੱਬਧ ਕਰਵਾਈ ਜਾਣਕਾਰੀ ਦੇ ਅਨੁਸਾਰ ਸਮੀਖਿਆਧੀਨ 'ਚ ਕੰਪਨੀ ਦੀ ਕੁੱਲ ਏਕੀਕ੍ਰਿਤ ਆਮਦਨ 5,026.27 ਕਰੋੜ ਰੁਪਏ ਰਹੀ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਸਮੇਂ 'ਚ 4,626.15 ਕਰੋੜ ਰੁਪਏ ਸੀ। ਕੰਪਨੀ ਦਾ ਕੁੱਲ ਖਰਚ ਇਸ ਦੌਰਾਨ 4,793.40 ਕਰੋੜ ਰੁਪਏ ਰਿਹਾ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ 'ਚ 4,385.50 ਕਰੋੜ ਰੁਪਏ ਸੀ। ਇਸ ਦੌਰਾਨ ਕੰਪਨੀ ਦੇ ਨਿਰਯਾਤ ਸਮੇਤ ਕੁੱਲ ਦੋ ਪਹੀਆ ਵਾਹਨ ਵਿਕਰੀ 8.84 ਲੱਖ ਵਾਹਨ ਰਹੀ। ਇਸ ਤੋਂ ਪਿਛਲੇ ਸਾਲ ਇਸ ਤਿਮਾਹੀ ਦੀ 8.93 ਲੱਖ ਵਾਹਨਾਂ ਦੀ ਵਿਕਰੀ ਤੋਂ ਘਟ ਹੈ। ਇਸ 'ਚ ਮੋਟਰਸਾਈਕਲ ਦੀ ਵਿਕਰੀ 7.8 ਫੀਸਦੀ ਵਧ ਕੇ 4.17 ਲੱਖ ਇਕਾਈ ਅਤੇ ਸਕੂਟਰ ਦੀ ਵਿਕਰੀ 2.4 ਫੀਸਦੀ ਵਧ ਕੇ 2.95 ਲੱਖ ਇਕਾਈ ਰਹੀ। ਕੰਪਨੀ ਦੇ ਤਿੰਨ ਪਹੀਆ ਵਾਹਨਾਂ ਦੀ ਕੁੱਲ ਵਿਕਰੀ 11.1 ਫੀਸਦੀ ਵਧ ਕੇ 40,000 ਇਕਾਈ ਰਹੀ।


Aarti dhillon

Content Editor

Related News