ਫਰਵਰੀ ''ਚ ਟੀ.ਵੀ.ਐੱਸ. ਮੋਟਰ ਦੀ ਵਿਕਰੀ 37 ਫੀਸਦੀ ਵਧੀ

Friday, Mar 02, 2018 - 11:01 AM (IST)

ਫਰਵਰੀ ''ਚ ਟੀ.ਵੀ.ਐੱਸ. ਮੋਟਰ ਦੀ ਵਿਕਰੀ 37 ਫੀਸਦੀ ਵਧੀ

ਨਵੀਂ ਦਿੱਲੀ—ਫਰਵਰੀ 'ਚ ਟੀ.ਵੀ.ਐੱਸ. ਮੋਟਰ ਦੀ ਵਿਕਰੀ 'ਚ ਚੰਗਾ ਵਾਧਾ ਦੇਖਣ ਨੂੰ ਮਿਲਿਆ ਹੈ। ਸਾਲ ਦਰ ਸਾਲ ਆਧਾਰ 'ਤੇ ਫਰਵਰੀ 'ਚ ਟੀ.ਵੀ.ਐੱਸ. ਮੋਟਰ ਦੀ ਵਿਕਰੀ 37 ਫੀਸਦੀ ਵਧੀ ਹੈ। ਇਸ ਸਾਲ ਫਰਵਰੀ 'ਚ ਟੀ.ਵੀ.ਐੱਸ. ਮੋਟਰ ਨੇ ਕੁੱਲ 2.80 ਲੱਖ ਗੱਡੀਆਂ ਵੇਚੀਆਂ ਹਨ। ਉੱਧਰ ਪਿਛਲੇ ਸਾਲ ਫਰਵਰੀ 'ਚ ਟੀ.ਵੀ.ਐੱਸ. ਮੋਟਰ ਨੇ ਕੁੱਲ 2.06 ਲੱਖ ਗੱਡੀਆਂ ਵੇਚੀਆਂ ਸਨ।
ਸਾਲਾਨਾ ਆਧਾਰ 'ਤੇ ਫਰਵਰੀ 'ਚ ਟੀ.ਵੀ.ਐੱਸ. ਮੋਟਰ ਦੀ ਐਕਸਪੋਰਟ 38,215 ਯੂਨਿਟ ਤੋਂ 53.2 ਫੀਸਦੀ ਵਧ ਕੇ 58,564 ਯੂਨਿਟ ਰਿਹਾ ਹੈ। ਸਾਲਾਨਾ ਆਧਾਰ 'ਤੇ ਫਰਵਰੀ 'ਚ ਘਰੇਲੂ ਬਾਜ਼ਾਰ 'ਚ ਟੀ.ਵੀ.ਐੱਸ. ਮੋਟਰ ਦੀਆਂ ਦੋ ਪਹੀਆਂ ਗੱਡੀਆਂ ਦੀ ਵਿਕਰੀ 1.72 ਲੱਖ ਯੂਨਿਟ ਤੋਂ 33.5 ਫੀਸਦੀ ਵਧ ਕੇ 2.30 ਲੱਖ ਯੂਨਿਟ ਰਹੀ ਹੈ। 
ਸਾਲਾਨਾ ਆਧਾਰ 'ਤੇ ਫਰਵਰੀ 'ਚ ਟੀ.ਵੀ.ਐੱਸ. ਮੋਟਰ ਨੇ ਮੋਟਰ ਸਾਈਕਲ ਦੀ ਵਿਕਰੀ 58,994 ਯੂਨਿਟ ਤੋਂ 92 ਫੀਸਦੀ ਵਧ ਕੇ 1.13 ਲੱਖ ਯੂਨਿਟ ਰਹੀ ਹੈ। ਸਾਲਾਨਾ ਆਧਾਰ 'ਤੇ ਫਰਵਰੀ 'ਚ ਟੀ.ਵੀ.ਐੱਸ. ਮੋਟਰ ਦੇ ਸਕੂਟਰਾਂ ਦੀ ਵਿਕਰੀ 69,020 ਯੂਨਿਟ ਤੋਂ 35.6 ਫੀਸਦੀ ਵਧ ਕੇ 93,573 ਯੂਨਿਟ ਰਹੀ ਹੈ। 
ਸਾਲਾਨਾ ਆਧਾਰ 'ਤੇ ਫਰਵਰੀ 'ਚ ਟੀ.ਵੀ.ਐੱਸ. ਮੋਟਰ ਦੀਆਂ ਦੋ ਪਹੀਆਂ ਗੱਡੀਆਂ ਦੀ ਵਿਕਰੀ 2.06 ਲੱਖ ਯੂਨਿਟ ਤੋਂ 36.2 ਫੀਸਦੀ ਵਧ ਕੇ 2.80 ਲੱਖ ਯੂਨਿਟ ਰਹੀ ਹੈ। ਸਾਲਾਨਾ ਆਧਾਰ 'ਤੇ ਫਰਵਰੀ 'ਚ ਟੀ.ਵੀ.ਐੱਸ. ਮੋਟਰ ਦੀਆਂ 3 ਪਹੀਆਂ ਗੱਡੀਆਂ ਦੀ ਵਿਕਰੀ 5,223 ਯੂਨਿਟ ਚੋਂ 86.3 ਫੀਸਦੀ ਵਧ ਕੇ 9,731 ਯੂਨਿਟ ਰਹੀ ਹੈ।


Related News