TVS ਅਪਾਚੇ ਨੇ ਪਾਰ ਕੀਤਾ 30 ਲੱਖ ਵਿਕਰੀ ਦਾ ਅੰਕੜਾ
Monday, Sep 10, 2018 - 07:42 PM (IST)

ਜਲੰਧਰ—ਟੀ.ਵੀ.ਐੱਸ. ਮੋਟਰ ਕੰਪਨੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਕੰਪਨੀ ਦੀ ਪਹਿਲੀ ਪ੍ਰੀਮੀਅਮ ਮੋਟਰਸਾਈਕਲ ਬ੍ਰਾਂਡ ਟੀ.ਵੀ.ਐੱਸ. ਅਪਾਚੇ ਨੇ 30 ਲੱਖ ਯੂਨਿਟਸ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ। ਕੰਪਨੀ ਨੇ ਦਸੰਬਰ 2005 'ਚ ਟੀ.ਵੀ.ਐੱਸ. ਅਪਾਚੇ 150 ਸੀ.ਸੀ. ਦੇ ਲਾਂਚ ਨਾਲ ਪ੍ਰੀਮੀਅਮ ਮੋਟਰਸਾਈਕਲ ਸੈਗਮੈਂਟ 'ਚ ਐਂਟਰੀ ਕੀਤੀ ਸੀ। ਕੰਪਨੀ ਨੇ ਕਿਹਾ ਕਿ ਟੀ.ਵੀ.ਐੱਸ. ਅਪਾਚੇ ਸੀਰੀਜ਼ ਦਾ ਮੋਟਰਸਾਈਕਲ ਭਾਰਤ 'ਚ ਤੇਜ਼ੀ ਨਾਲ ਵਧਣ ਵਾਲੀ ਪ੍ਰੀਮੀਆਂ ਮੋਟਰਸਾਈਕਲ ਬ੍ਰਾਂਡ ਬਣਿਆ ਹੈ।
ਟੀ.ਵੀ.ਐੱਸ. ਮੋਟਰ ਕੰਪਨੀ ਦੇ ਪ੍ਰੈਜੀਡੈਂਟ ਅਤੇ ਸੀ.ਈ.ਓ. ਨੇ ਕਿਹਾ ਕਿ ਅਸੀਂ ਇਸ ਮੀਲ ਦਾ ਪੱਥਰ ਹਾਸਲ ਕਰਨ ਲਈ ਅਸਲ 'ਚ ਧੀਲੇ ਰਹੇ ਅਤਭਾਰਤ ਅਤੇ ਦੁਨੀਆਭਰ 'ਚ ਮੌਜੂਦ ਆਪਣੇ ਸਾਰੇ ਗਾਹਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਭਾਰਤ 'ਚ ਇਸ ਬ੍ਰਾਂਡ ਨੂੰ ਇਕ ਦਹਾਕੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਪ੍ਰੀਮੀਅਮ ਰੇਂਜ 'ਚ ਅਪਾਚੇ ਸੀਰੀਜ਼ 160 ਸੀ.ਸੀ. ਤੋਂ ਲੈ ਕੇ 310 ਸੀ.ਸੀ. ਤੱਕ ਮੌਜੂਦ ਹੈ, ਜਿਸ 'ਚ ਟੀ.ਵੀ.ਐੱਸ. ਅਪਾਚੇ ਆਰ.ਟੀ.ਆਰ. 160 4ਵੀ ਅਤੇ ਟੀ.ਵੀ.ਐੱਸ. ਅਪਾਚੇ ਆਰ.ਆਰ.310 ਤੱਕ ਮੌਜੂਦ ਹੈ।
ਟੀ.ਵੀ.ਐੱਸ. ਅਪਾਚੇ ਸੀਰੀਜ਼ 'ਚ ਦੋ ਕੈਟੇਗਰੀਜ਼-ਨੈਕੇਡ ਅਤੇ ਸੁਪਰ ਸਪੋਰਟਸ ਸ਼ਾਮਲ ਹਨ। ਆਰ.ਟੀ.ਆਰ. ਸੀਰੀਜ਼ 'ਚ ਟੀ.ਵੀ.ਐੱਸ. ਅਪਾਚੇ ਆਰ.ਟੀ.ਆਰ. 180, ਟੀ.ਵੀ.ਐÎਸ. ਅਪਾਚੇ ਆਰ.ਟੀ.ਆਰ.200 4ਵੀ ਰੇਸ ਐਡੀਸ਼ਨ 2.0 ਅਤੇ ਹਾਲ ਹੀ 'ਚ ਲਾਂਚ ਹੋਈ ਟੀ.ਵੀ.ਐੱਸ. ਅਪਾਚੇ ਆਰ.ਟੀ.ਆਰ. 4ਵੀ ਮੌਜੂਦ ਹੈ, ਜੋ ਕਿ ਨੈਕੇਡ ਮੋਟਰਸਾਈਕਲ ਕੈਟੇਗਰੀਜ਼ 'ਚ ਸ਼ਾਮਲ ਹੈ। ਦੂਜੀ ਹੋਰ ਸੁਪਰ ਸਪੋਰਟ ਫਰੰਟ ਮੌਜੂਦ ਹੈ ਜੋ ਕਿ ਕੰਪਨੀ ਦੀ ਪਹਿਲੀ ਆਰ.ਆਰ. (ਰੇਸ ਰੇਪਲਿਕਾ) ਕੈਟੇਗਰੀ ਦੀ ਬਾਈਕ ਹੈ। ਟੀ.ਵੀ.ਐੱਸ. ਅਪਾਚੇ ਆਰ.ਆਰ.310 ਨੂੰ ਸੁਪੀਰਿਅਰ ਪਰਫਾਰਮੈਂਸ ਅਤੇ ਰਾਈਡਿੰਗ ਡਾਈਨਾਮਿਕਸ ਨਾਲ ਪਾਵਰਫੁਲ ਅਤੇ ਆਕਰਸ਼ਕ ਡਿਜਾਈਨ ਲਈ ਜਾਣਿਆ ਜਾਂਦਾ ਹੈ।