ਮੋਬਾਇਲ ਨੰਬਰ 11 ਅੰਕਾਂ ਦਾ ਕਰਨ ਬਾਰੇ ਟਰਾਈ ਨੇ ਮੰਗੇ ਸੁਝਾਅ

09/21/2019 4:10:48 PM

ਨਵੀਂ ਦਿੱਲੀ—ਦੂਰਸੰਚਾਰ ਰੈਗੂਲੇਟਰ ਨੇ ਦੇਸ਼ 'ਚ ਮੋਬਾਇਲ ਫੋਨ ਨੰਬਰ ਨੂੰ ਵਰਤਮਾਨ 10 ਦੀ ਥਾਂ 11 ਅੰਕ ਦਾ ਕੀਤੇ ਜਾਣ ਦੇ ਬਾਰੇ 'ਚ ਲੋਕਾਂ ਦੇ ਸੁਝਾਅ ਮੰਗੇ ਹਨ। ਵੱਧਦੀ ਆਬਾਦੀ ਦੇ ਨਾਲ ਦੂਰਸੰਚਾਰ ਕਨੈਕਸ਼ਨ ਦੀ ਮੰਗ ਤੋਂ ਨਿਪਟਣ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਇਹ ਵਿਕਲਪ ਅਪਣਾਏ ਜਾਣ ਦਾ ਸੁਝਾਅ ਹੈ। ਭਾਰਤੀ ਦੂਰਸੰਚਾਰ ਰੇਗੂਲੇਟਰ ਅਥਾਰਿਟੀ (ਟਰਾਈ) ਨੇ ਇਸ ਬਾਰੇ 'ਚ ਪਰਿਚਰਚਾ ਪੱਤਰ ਜਾਰੀ ਕੀਤਾ ਹੈ ਜਿਸ ਦਾ ਸਿਰਲੇਖ ਹੈ 'ਏਕੀਕ੍ਰਿਤ ਅੰਕ ਯੋਜਨਾ ਦਾ ਵਿਕਾਸ'। ਇਹ ਯੋਜਨਾ ਮੋਬਾਇਲ ਅਤੇ ਸਥਿਰ ਦੋਵਾਂ ਤਰ੍ਹਾਂ ਦੀਆਂ ਲਾਈਨਾਂ ਲਈ ਹੈ। ਪਰਿਚਰਚਾ ਪੱਤਰ 'ਚ ਕਿਹਾ ਗਿਆ ਹੈ ਕਿ ਜੇਕਰ ਇਹ ਮੰਨ ਕੇ ਚੱਲੀਏ ਤਾਂ ਭਾਰਤ 'ਚ 2050 ਤੱਕ ਵਾਇਰਲੈੱਸ ਫੋਨ ਤੀਬਰਤਾ 200 ਫੀਸਦੀ ਹੋਵੇ (ਭਾਵ ਹਰ ਵਿਅਕਤੀ ਦੇ ਕੋਲ ਔਸਤਨ ਦੋ ਮੋਬਾਇਲ ਕਨੈਕਸ਼ਨ ਹੋਣ) ਤਾਂ ਇਸ ਦੇਸ਼ 'ਚ ਸਰਗਰਮ ਮੋਬਾਇਲ ਫੋਨ ਦੀ ਗਿਣਤੀ 3.28 ਅਰਬ ਤੱਕ ਪਹੁੰਚ ਜਾਵੇਗੀ। ਇਸ ਸਮੇਂ ਦੇਸ਼ 'ਚ 1.2 ਅਰਬ ਫੋਨ ਕਨੈਕਸ਼ਨ ਹਨ। ਰੈਗੂਲੇਟਰ ਦਾ ਅਨੁਮਾਨ ਹੈ ਕਿ ਅੰਕਾਂ ਦਾ ਜੇਕਰ 70 ਫੀਸਦੀ ਵਰਤੋਂ ਮੰਨ ਕੇ ਚੱਲੀਏ ਤਾਂ ਉਸ ਸਮੇਂ ਤੱਕ ਦੇਸ਼ 'ਚ ਮੋਬਾਇਲ ਫੋਨ ਦੇ ਲਈ 4.68 ਅਰਬ ਨੰਬਰ ਦੀ ਲੋੜ ਹੋਵੇਗੀ।

 


Aarti dhillon

Content Editor

Related News