ਟਰਾਈ ਨੇ ਦੂਰਸੰਚਾਰ ਲਾਇਸੈਂਸ ਤਬਾਦਲਾ-ਰਲੇਵਾਂ ਨਿਯਮਾਂ ’ਚ ਸੁਧਾਰ ਦੇ ਮਾਮਲੇ ’ਚ ਦਿੱਤੇ ਸੁਝਾਅ

02/22/2020 1:22:58 AM

ਨਵੀਂ ਦਿੱਲੀ (ਭਾਸ਼ਾ)-ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਦੂਰਸੰਚਾਰ ਲਾਇਸੈਂਸ ਦੇ ਤਬਾਦਲੇ ਅਤੇ ਰਲੇਵੇਂ ਦੀਆਂ ਵਿਵਸਥਾਵਾਂ ’ਚ ਸੁਧਾਰ ਲਈ ਕੁਝ ਸੁਝਾਅ ਪੇਸ਼ ਕੀਤੇ। ਟਰਾਈ ਨੇ ਕਿਹਾ ਕਿ ਮੋਬਾਇਲ ਅਤੇ ਇੰਟਰਨੈੱਟ ਸੇਵਾਪ੍ਰਦਾਤਾਵਾਂ ਦੀ ਬਾਜ਼ਾਰ ਹਿੱਸੇਦਾਰੀ ਦੀ ਗਿਣਤੀ ਕਰਨ ਲਈ ਗਾਹਕਾਂ ਦੀ ਗਿਣਤੀ ਅਤੇ ਮਾਲੀਆ ਦੋਵਾਂ ’ਤੇ ਗੌਰ ਕੀਤਾ ਜਾਂਦਾ ਹੈ। ਉਥੇ ਹੀ ਲੰਬੀ ਦੂਰੀ ਦੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੈਲੀਫੋਨ ਸੇਵਾਵਾਂ ਵਰਗੀਆਂ ਹੋਰ ਸੇਵਾਵਾਂ ਦੇ ਮਾਮਲੇ ’ਚ ਬਾਜ਼ਾਰ ਹਿੱਸੇਦਾਰੀ ਦੀ ਗਿਣਤੀ ’ਚ ਸਿਰਫਮਾਲੀਆ ਨੂੰ ਹੀ ਧਿਆਨ ’ਚ ਰੱਖਿਆ ਜਾਣਾ ਚਾਹੀਦਾ ਹੈ।

ਟਰਾਈ ਨੇ ਕਿਹਾ ਕਿ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਦੀ ਸਹਿਮਤੀ ਤੋਂ ਬਾਅਦ ਵੱਖ-ਵੱਖ ਸੇਵਾ ਖੇਤਰਾਂ ਦੇ ਲਾਇਸੈਂਸ ਦੇ ਤਬਾਦਲੇ ਅਤੇ ਰਲੇਵੇਂ ਲਈ ਅਜੇ ਇਕ ਸਾਲ ਦੀ ਸਮਾਂ-ਹੱਦ ਮੰਨਣਯੋਗ ਹੈ। ਇਸ ਸਮਾਂ-ਹੱਦ ਤੋਂ ਉਸ ਮਿਆਦ ਨੂੰ ਬਾਹਰ ਰੱਖਿਆ ਜਾਣਾ ਚਾਹੀਦਾ ਹੈ, ਜੋ ਕਿਸੇ ਅਜਿਹੇ ਮੁਕੱਦਮੇ ’ਚ ਬਤੀਤ ਹੋਈ ਹੈ, ਜਿਸ ਕਾਰਣ ਅੰਤਿਮ ਮਨਜ਼ੂਰੀ ’ਚ ਦੇਰੀ ਹੋਈ ਹੋਵੇ। ਦੂਰਸੰਚਾਰ ਵਿਭਾਗ ਨੇ ਲਾਇਸੈਂਸ ਦੇ ਤਬਾਦਲੇ ਅਤੇ ਰਲੇਵੇਂ ਦੀਆਂ ਮਨਜ਼ੂਰੀਆਂ ਮਿਲਣ ਦੀ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਬਾਰੇ ਟਰਾਈ ਤੋਂ ਮਈ 2019 ’ਚ ਸੁਝਾਅ ਮੰਗਵਾਇਆ ਸੀ। ਟਰਾਈ ਨੇ ਇਸ ਸਬੰਧ ’ਚ ਆਪਣੇ ਸੁਝਾਅ ਦਿੱਤੇ ਹਨ। ਟਰਾਈ ਨੇ ਬਾਜ਼ਾਰ ਹਿੱਸੇਦਾਰੀ ਦੀ ਗਿਣਤੀ ਨੂੰ ਲੈ ਕੇ ਮਨਜ਼ੂਰੀਆਂ ਦੀ ਸਮਾਂ-ਹੱਦ ਅਤੇ ਹੋਰ ਸ਼ਰਤਾਂ ਤੱਕ ’ਤੇ ਸੁਝਾਅ ਦਿੱਤੇ ਹਨ।


Karan Kumar

Content Editor

Related News