ਟ੍ਰੈਫਿਕ ਨਿਯਮਾਂ ''ਚ ਸਖਤੀ : ਆਟੋ ਇੰਸ਼ੋਰੈਂਸ ਦਾ ਆਨਲਾਈਨ ਕਾਰੋਬਾਰ ਹੋਇਆ ਦੁੱਗਣਾ

Friday, Sep 06, 2019 - 04:31 PM (IST)

ਟ੍ਰੈਫਿਕ ਨਿਯਮਾਂ ''ਚ ਸਖਤੀ : ਆਟੋ ਇੰਸ਼ੋਰੈਂਸ ਦਾ ਆਨਲਾਈਨ ਕਾਰੋਬਾਰ ਹੋਇਆ ਦੁੱਗਣਾ

ਨਵੀਂ ਦਿੱਲੀ—ਨਵੇਂ ਮੋਟਰ ਵਾਹਨ ਕਾਨੂੰਨ ਦੇ ਅਮਲ 'ਚ ਆਉਣ ਦੇ ਬਾਅਦ ਵਾਹਨ ਬੀਮਾ ਦੀ ਆਨਲਾਈਨ ਵਿਕਰੀ ਦੁੱਗਣੀ ਤੋਂ ਜ਼ਿਆਦਾ ਵਧ ਗਈ ਹੈ। ਬੀਮਾ ਸੰਬੰਧੀ ਆਨਲਾਈਨ ਸੇਵਾਵਾਂ ਦੇਣ ਵਾਲੀ ਕੰਪਨੀ ਪਾਲਿਸੀਬਾਜ਼ਾਰਡਾਟਕਾਮ ਨੇ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਕਿਹਾ ਹੈ ਕਿ ਪਿਛਲੇ ਤਿੰਨ ਦਿਨਾਂ 'ਚ ਵਿਕੇ ਵਾਹਨ ਬੀਮਾ 'ਚ 90 ਫੀਸਦੀ ਅਜਿਹੇ ਲੋਕਾਂ ਨੇ ਖਰੀਦੇ ਹਨ ਜਿਨ੍ਹਾਂ ਦੇ ਵਾਹਨ ਬੀਮਾ ਦੀ ਵੈਧਤਾ ਖਤਮ ਹੋ ਚੁੱਕੀ ਸੀ। ਕੰਪਨੀ ਦੇ ਮੁੱਖ ਕਾਰੋਬਾਰ ਅਧਿਕਾਰੀ (ਸਾਧਾਰਣ ਬੀਮਾ) ਤਰੁਣ ਮਾਥੁਰ ਨੇ ਕਿਹਾ ਕਿ ਨਵੇਂ ਕਾਨੂੰਨ ਦੇ ਅਮਲ 'ਚ ਆਉਣ ਤੋਂ ਬਾਅਦ ਅਸੀਂ ਰੋਜ਼ਾਨ ਕਰੀਬ 30 ਹਜ਼ਾਰ ਵਾਹਨ ਬੀਮਾ ਵੇਚ ਰਹੇ ਹਾਂ। ਇਹ ਪਹਿਲਾਂ ਦੀ ਤੁਲਨਾ 'ਚ ਦੁੱਗਣੇ ਤੋਂ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ ਕਿ ਵੈਧਤਾ ਖਤਮ ਹੋ ਗਈ ਬੀਮਾ ਨੂੰ ਨਵੀਕ੍ਰਿਤ ਕਰਵਾਏ ਜਾਣ ਦਾ ਵਿਕਰੀ 'ਚ ਸਭ ਤੋਂ ਜ਼ਿਆਦਾ ਯੋਗਦਾਨ ਹੈ। ਮਾਥੁਰ ਨੇ ਕਿਹਾ ਕਿ ਮੋਟਰ ਵਾਹਨ ਐਕਟ 2019 ਆਵਾਜਾਈ ਨਿਯਮਾਂ ਨੂੰ ਲੈ ਕੇ ਹਾਂ-ਪੱਖੀ ਬਦਲਾਅ ਹੈ। ਪਿਛਲੇ ਤਿੰਨ ਦਿਨ 'ਚ ਬੀਮਾ 'ਚ ਭਾਰੀ ਵਿਕਰੀ ਤੋਂ ਪਤਾ ਚੱਲਦਾ ਹੈ ਕਿ ਉਪਭੋਗਤਾ ਜ਼ੁਰਮਾਨੇ 'ਚ ਭਾਰੀ ਵਾਧੇ ਨੂੰ ਲੈ ਕੇ ਸਾਵਧਾਨ ਹੈ ਅਤੇ ਸਰਗਰਮੀ ਨਾਲ ਆਪਣੇ ਵਾਹਨਾਂ ਦਾ ਬੀਮਾ ਕਰਵਾ ਰਹੇ ਹਾਂ। ਇਕ ਆਕਲਨ ਦੇ ਹਿਸਾਬ ਨਾਲ ਦੇਸ਼ 'ਚ 19 ਕਰੋੜ ਪੂੰਜੀਕ੍ਰਿਤ ਵਾਹਨਾਂ 'ਚ ਸਿਰਫ 8.26 ਕਰੋੜ ਦਾ ਬੀਮਾ ਹੈ।


author

Aarti dhillon

Content Editor

Related News