ਵਪਾਰ ਯੁੱਧ ਨਾਲ ਦੋ ਦਿਨ ''ਚ ਡੁੱਬੇ 95 ਲੱਖ ਕਰੋੜ

05/09/2019 2:12:19 PM

ਸਿੰਗਾਪੁਰ—ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਪਾਰ ਯੁੱਧ ਐਤਵਾਰ ਨੂੰ ਕੀਤੇ ਗਏ ਟਵੀਟ ਨਾਲ ਦੋ ਦਿਨ 'ਚ ਦੁਨੀਆ ਦੇ ਬਾਜ਼ਾਰਾਂ ਨੂੰ ਕਰੀਬ 95 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਟਰੰਪ ਨੇ ਚੀਨ ਦੇ 300 ਅਰਬ ਡਾਲਰ ਦੇ ਉਤਪਾਦਾਂ 'ਤੇ ਢਾਈ ਗੁਣਾ ਟੈਰਿਫ ਲਗਾਉਣ ਦੀ ਗੱਲ ਕਹੀ ਸੀ, ਜਿਸ ਦੇ ਬਾਅਦ ਵਪਾਰ ਯੁੱਧ ਗਹਿਰਾਉਣ ਦੇ ਖਦਸ਼ੇ ਨਾਲ ਦੁਨੀਆ ਭਰ ਦੇ ਬਾਜ਼ਾਰਾਂ 'ਚ ਹਲਚੱਲ ਮਚ ਗਈ ਸੀ। ਆਸਟ੍ਰੇਲੀਆ ਦੇ ਬਾਜ਼ਾਰ ਰਣਨੀਤੀਕਾਰ ਇਲੇਨਰ ਕ੍ਰੇਗ ਦਾ ਕਹਿਣਾ ਹੈ ਕਿ ਟਰੰਪ ਨੇ ਸਿਰਫ 102 ਸ਼ਬਦਾਂ ਦਾ ਟਵੀਟ ਕੀਤਾ ਪਰ ਉਸ ਦਾ ਅਸਰ ਖਰਬਾਂ ਰੁਪਏ ਦੇ ਸ਼ੇਅਰਾਂ 'ਤੇ ਹੋਇਆ ਹੈ। ਟਵੀਟ 'ਚ ਟੈਰਿਫ ਨਾਲ ਜੁੜੇ ਹਰ ਸ਼ਬਦ ਦਾ ਸਟਾਕ 'ਤੇ ਅਸਰ ਕਰੀਬ 13 ਅਰਬ ਡਾਲਰ (90.52 ਹਜ਼ਾਰ ਕਰੋੜ ਰੁਪਏ) ਦੇ ਬਰਾਬਰ ਰਿਹਾ। ਇਸ ਤਰ੍ਹਾਂ ਦੁਨੀਆ ਦੇ ਸ਼ੇਅਰ ਬਾਜ਼ਾਰਾਂ 'ਚ ਭਾਰੀ ਗਿਰਾਵਟ ਦੇ ਚੱਲਦੇ ਨਿਵੇਸ਼ਕਾਂ ਦੇ 1.36 ਟ੍ਰਿਲਿਅਨ ਡੁੱਬ ਗਏ। ਕ੍ਰੇਗ ਨੇ ਕਿਹਾ ਕਿ ਵਪਾਰ ਯੁੱਧ ਦੇ ਨਵੇਂ ਪੱਧਰ 'ਤੇ ਪਹੁੰਚਣ ਦੇ ਖਦਸ਼ੇ ਨੇ ਏਸ਼ੀਆ, ਯੂਰਪ ਸਮੇਤ ਅਮਰੀਕੀ ਸ਼ੇਅਰ ਬਾਜ਼ਾਰਾਂ 'ਚ ਖਦਸ਼ਾ ਭਰ ਦਿੱਤੀ। ਇਸ ਨਾਲ ਅਸਥਿਰਤਾ ਦਾ ਸੂਚਕਾਂਕ 50 ਫੀਸਦੀ ਵਧ ਕੇ 20 ਫੀਸਦੀ ਪਹੁੰਚ ਗਿਆ।
ਓਆਂਦਾ ਏਸ਼ੀਆ ਪੈਸਿਫਿਕ ਦੇ ਸੀਨੀਅਰ ਬਾਜ਼ਾਰ ਵਿਸ਼ਲੇਸ਼ਕ ਜੇਫਰੀ ਹੈਲੇ ਦਾ ਕਹਿਣਾ ਹੈ ਕਿ ਟੈਰਿਫ ਵਾਰ ਦਾ ਅਸਰ ਨਿਵੇਸ਼ਕਾਂ ਦੀ ਧਾਰਨਾ 'ਤੇ ਪਵੇਗਾ ਅਤੇ ਮੁਨਾਫਾ ਕਮਾਉਣ ਲਈ ਬਿਕਵਾਲੀ ਜ਼ੋਰ ਫੜ ਸਕਦੀ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਡਿੱਗਦੇ ਸ਼ੇਅਰ ਬਾਜ਼ਾਰ ਨਾਲ ਸਪੱਸ਼ਟ ਹੈ ਕਿ ਨਿਵੇਸ਼ਕਾਂ 'ਚ ਚੋਕਸੀ ਵਧ ਰਹੀ ਹੈ ਅਤੇ ਉਹ ਪੋਰਟਫੋਲੀਓ ਹਲਕਾ ਕਰ ਰਹੇ ਹਨ। ਇਹ ਸਥਿਤੀ ਬਾਜ਼ਾਰ 'ਚ ਹੋਰ ਗਿਰਾਵਟ ਲਿਆਏਗੀ।


Aarti dhillon

Content Editor

Related News