ਟੋਇਟਾ ਕਿਰਲੋਸਕਰ ਦੀ ਵਿਕਰੀ ਮਈ 'ਚ 86 ਫੀਸਦੀ ਡਿੱਗੀ

05/31/2020 7:27:07 PM

ਨਵੀਂ ਦਿੱਲੀ— ਟੋਇਟਾ ਕਿਰਲੋਸਕਰ ਮੋਟਰ ਨੂੰ ਵੱਡਾ ਝਟਕਾ ਲੱਗਾ ਹੈ। ਮਈ 'ਚ ਉਸ ਦੀ ਘਰੇਲੂ ਵਿਕਰੀ ਸਾਲਾਨਾ ਆਧਾਰ 'ਤੇ 86 ਫੀਸਦੀ ਘਟ ਗਈ।

ਇਸ ਦੌਰਾਨ ਕੰਪਨੀ ਨੇ 1,639 ਵਾਹਨਾਂ ਦੀ ਵਿਕਰੀ ਕੀਤੀ। ਇਸ ਤੋਂ ਪਿਛਲੇ ਸਾਲ ਇਸੇ ਮਹੀਨੇ ਕੰਪਨੀ ਨੇ 12,138 ਵਾਹਨ ਵੇਚੇ ਸਨ।

ਕੰਪਨੀ ਦੇ ਉੱਚ ਉਪ ਅਧਿਕਾਰੀ (ਵਿਕਰੀ ਤੇ ਸਰਵਿਸ) ਨਵੀਨ ਸੋਨੀ ਨੇ ਇਕ ਬਿਆਨ 'ਚ ਕਿਹਾ, ''ਅਸੀਂ ਦੇਸ਼ ਦੇ ਕਈ ਇਲਾਕਿਆਂ 'ਚ ਡੀਲਰਾਂ ਦੀ ਸਥਿਤੀ ਨੂੰ ਲੈ ਕੇ ਚੌਕਸ ਹਾਂ। ਅਸੀਂ ਆਪਣੇ ਡੀਲਰਾਂ ਦੀਆਂ ਜ਼ਰੂਰਤਾਂ ਮੁਤਾਬਕ, ਉਤਪਾਦਨ ਨੂੰ ਤਰਜੀਹ ਦੇ ਰਹੇ ਹਾਂ। ਇਸ 'ਚ ਵਾਹਨਾਂ ਦੀ ਗਿਣਤੀ ਅਤੇ ਉਸ ਦੇ ਮਾਡਲਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ।'' ਉਨ੍ਹਾਂ ਕਿਹਾ ਕਿ ਬਾਜ਼ਾਰ 'ਚ ਕਾਰੋਬਾਰ ਮੰਦਾ ਅਤੇ ਮੰਗ ਬਹੁਤ ਘੱਟ ਹੈ। ਕੰਪਨੀ ਦੀ ਥੋਕ ਵਿਕਰੀ ਸਿਰਫ 20 ਫੀਸਦੀ ਰਹਿ ਗਈ ਹੈ।


Sanjeev

Content Editor

Related News