ਬੈਂਕ ਖ਼ਾਤਾਧਾਰਕਾਂ ਲਈ ਵੱਡੀ ਖ਼ਬਰ, FD 'ਤੇ ਕੱਟੇਗਾ ਇੰਨਾ ਟੈਕਸ, ਜਾਣੋ ਨਿਯਮ

Thursday, Apr 01, 2021 - 02:35 PM (IST)

ਬੈਂਕ ਖ਼ਾਤਾਧਾਰਕਾਂ ਲਈ ਵੱਡੀ ਖ਼ਬਰ, FD 'ਤੇ ਕੱਟੇਗਾ ਇੰਨਾ ਟੈਕਸ, ਜਾਣੋ ਨਿਯਮ

ਨਵੀਂ ਦਿੱਲੀ- ਬੈਂਕ ਐੱਫ. ਡੀ. 'ਤੇ ਮਿਲਣ ਵਾਲੀ ਵਿਆਜ ਆਮਦਨ 'ਤੇ ਹੁਣ ਪਹਿਲਾਂ ਵਾਲੀ ਟੈਕਸ ਦਰ ਫਿਰ ਲਾਗੂ ਹੋ ਗਈ ਹੈ। ਨਵੇਂ ਵਿੱਤੀ ਸਾਲ ਵਿਚ ਨਿਯਮ ਬਦਲ ਗਏ ਹਨ। ਹੁਣ 1 ਅਪ੍ਰੈਲ, 2021 ਅਤੇ 31 ਮਾਰਚ 2022 ਵਿਚਕਾਰ ਬੈਂਕ ਐੱਫ. ਡੀ. 'ਤੇ ਵਿਆਜ ਇਨਕਮ ਯਾਨੀ ਆਮਦਨ 40,000 ਰੁਪਏ ਤੋਂ ਵੱਧ ਹੋਣ ਦੀ ਸੂਰਤ ਵਿਚ 10 ਫ਼ੀਸਦੀ ਟੈਕਸ ਕੱਟੇਗਾ, ਜੋ ਪਹਿਲਾਂ 7.5 ਫ਼ੀਸਦੀ ਸੀ।

ਦਰਅਸਲ, ਪਿਛਲੇ ਸਾਲ ਕੋਵਿਡ-19 ਮਹਾਮਾਰੀ ਵਿਚਕਾਰ ਸਰਕਾਰ ਨੇ ਮਈ 2020 ਵਿਚ ਟੀ. ਡੀ. ਐੱਸ. ਅਤੇ ਟੀ. ਸੀ. ਐੱਸ. ਦੀਆਂ ਦਰਾਂ ਵਿਚ 25 ਫ਼ੀਸਦੀ ਦੀ ਕਟੌਤੀ ਕਰ ਦਿੱਤੀ ਸੀ, ਤਾਂ ਜੋ ਲੋਕਾਂ ਦੇ ਹੱਥਾਂ ਵਿਚ ਜ਼ਿਆਦਾ ਪੈਸਾ ਬਚੇ। ਹਾਲਾਂਕਿ, ਦਰਾਂ ਵਿਚ ਇਹ ਕਟੌਤੀ 31 ਮਾਰਚ 2021 ਤੱਕ ਲਈ ਸੀ। ਹੁਣ ਐੱਫ. ਡੀ. ਲਈ 1 ਅਪ੍ਰੈਲ ਤੋਂ ਟੀ. ਡੀ. ਐੱਸ. ਦਰ ਪਹਿਲੇ ਵਾਲੀ ਲਾਗੂ ਹੋ ਗਈ ਹੈ।

ਇਹ ਵੀ ਪੜ੍ਹੋ- ਪੀ. ਪੀ. ਐੱਫ. ਸਣੇ ਡਾਕਘਰ ਸਕੀਮਾਂ 'ਤੇ ਸਰਕਾਰ ਦੀ ਆਮ ਲੋਕਾਂ ਨੂੰ ਵੱਡੀ ਰਾਹਤ

ਸਰਕਾਰ ਨੇ 14 ਮਈ 2020 ਤੋਂ 31 ਮਾਰਚ 2021 ਤੱਕ ਲਈ ਫਿਕਸਡ ਡਿਪਾਜ਼ਿਟ (ਐੱਫ. ਡੀ.) ਲਈ ਟੀ. ਡੀ. ਐੱਸ. ਦਰ 10 ਫ਼ੀਸਦੀ ਤੋਂ ਘਟਾ ਕੇ 7.5 ਫ਼ੀਸਦੀ ਕਰ ਦਿੱਤੀ ਸੀ। ਇਕ ਸਾਲ ਵਿਚ ਵਿਆਜ ਆਮਦਨੀ 40,000 ਰੁਪਏ ਤੋਂ ਵੱਧ ਹੋਣ 'ਤੇ ਬੈਂਕਾਂ ਨੂੰ ਟੀ. ਡੀ. ਐੱਸ. ਕੱਟਣਾ ਪੈਂਦਾ ਹੈ ਪਰ ਜੇਕਰ ਤੁਹਾਡੀ ਕੁੱਲ ਆਮਦਨ ਇਨਕਮ ਟੈਕਸ ਦਾਇਰੇ ਵਿਚ ਨਹੀਂ ਆਉਂਦੀ ਹੈ ਤਾਂ ਤੁਸੀਂ 15-ਜੀ ਤੇ 15-ਐੱਚ ਜਮ੍ਹਾ ਕਰਾ ਕੇ ਬੈਂਕ ਨੂੰ ਟੀ. ਡੀ. ਐੱਸ. ਨਾ ਕੱਟਣ ਦੀ ਬੇਨਤੀ ਕਰ ਸਕਦੇ ਹੋ।

ਇਹ ਵੀ ਪੜ੍ਹੋ- ਕਿਸਾਨਾਂ ਲਈ ਬੁਰੀ ਖ਼ਬਰ, ਮਹਿੰਗੇ ਹੋਣਗੇ ਟਰੈਕਟਰ ਤੇ ਹੀਰੋ ਮੋਟਰਸਾਈਕਲ

► ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਇ


author

Sanjeev

Content Editor

Related News