ਇਸ ਵਿੱਤੀ ਸਾਲ ਮਾਲਾਮਾਲ ਹੋਇਆ ਸਰਕਾਰੀ ਖਜ਼ਾਨਾ, ਇੰਨੇ ਫ਼ੀਸਦੀ ਵਧਿਆ ਪ੍ਰਤੱਖ ਟੈਕਸ ਕੁਲੈਕਸ਼ਨ

Wednesday, Oct 11, 2023 - 12:33 PM (IST)

ਇਸ ਵਿੱਤੀ ਸਾਲ ਮਾਲਾਮਾਲ ਹੋਇਆ ਸਰਕਾਰੀ ਖਜ਼ਾਨਾ, ਇੰਨੇ ਫ਼ੀਸਦੀ ਵਧਿਆ ਪ੍ਰਤੱਖ ਟੈਕਸ ਕੁਲੈਕਸ਼ਨ

ਬਿਜ਼ਨੈੱਸ ਡੈਸਕ : ਚਾਲੂ ਵਿੱਤੀ ਸਾਲ 'ਚ 9 ਅਕਤੂਬਰ ਤੱਕ ਸ਼ੁੱਧ ਪ੍ਰਤੱਖ ਟੈਕਸ ਕੁਲੈਕਸ਼ਨ 21.82 ਫ਼ੀਸਦੀ ਵਧ ਕੇ 9.57 ਲੱਖ ਕਰੋੜ ਰੁਪਏ ਹੋ ਗਿਆ ਹੈ। ਵਿੱਤ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਮੁੱਖ ਤੌਰ 'ਤੇ ਕੰਪਨੀਆਂ ਅਤੇ ਵਿਅਕਤੀਗਤ ਟੈਕਸਦਾਤਾਵਾਂ ਦੇ ਬਿਹਤਰ ਯੋਗਦਾਨ ਕਾਰਨ ਸ਼ੁੱਧ ਪ੍ਰਤੱਖ ਟੈਕਸ ਸੰਗ੍ਰਹਿ ਵਧਿਆ ਹੈ। ਇਸ ਨਾਲ ਕੁਲ ਕੁਲੈਕਸ਼ਨ 18.23 ਲੱਖ ਕਰੋੜ ਰੁਪਏ ਦੇ ਪੂਰੇ ਸਾਲ ਦੇ ਬਜਟ ਅਨੁਮਾਨ (BE) ਦਾ 52.5 ਫ਼ੀਸਦੀ ਹੋ ਗਿਆ ਹੈ।

ਇਹ ਵੀ ਪੜ੍ਹੋ - ਇਜ਼ਰਾਈਲ-ਹਮਾਸ ਦੀ ਲੜਾਈ ਦੌਰਾਨ ਨਿਸ਼ਾਨੇ 'ਤੇ ਐਲੋਨ ਮਸਕ, ਈਯੂ ਨੇ ਜਾਰੀ ਕੀਤਾ ਸਖ਼ਤ ਆਦੇਸ਼

ਮੰਤਰਾਲੇ ਨੇ ਬਿਆਨ 'ਚ ਕਿਹਾ ਕਿ 9 ਅਕਤੂਬਰ, 2023 ਤੱਕ ਸਿੱਧੇ ਟੈਕਸ ਸੰਗ੍ਰਹਿ ਦੇ ਸ਼ੁਰੂਆਤੀ ਅੰਕੜਿਆਂ 'ਚ ਲਗਾਤਾਰ ਤਿੱਖਾ ਵਾਧਾ ਹੋਇਆ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਕੁੱਲ ਪ੍ਰਤੱਖ ਟੈਕਸ ਕੁਲੈਕਸ਼ਨ 11.07 ਲੱਖ ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 17.95 ਫ਼ੀਸਦੀ ਜ਼ਿਆਦਾ ਹੈ। ਕੁੱਲ ਮਾਲੀਆ ਸੰਗ੍ਰਹਿ ਵਿੱਚ ਕਾਰਪੋਰੇਟ ਆਮਦਨ ਕਰ (ਸੀਆਈਟੀ) ਅਤੇ ਨਿੱਜੀ ਆਮਦਨ ਕਰ (ਪੀਆਈਟੀ) ਦੀ ਵਾਧਾ ਦਰ ਕ੍ਰਮਵਾਰ 7.30 ਫ਼ੀਸਦੀ ਅਤੇ 29.53 ਫ਼ੀਸਦੀ (ਕੇਵਲ ਪੀਆਈਟੀ) ਸੀ। ਸਕਿਓਰਿਟੀਜ਼ ਟ੍ਰਾਂਜੈਕਸ਼ਨ ਟੈਕਸ (ਐੱਸਟੀਟੀ) ਸਮੇਤ ਪੀਆਈਟੀ ਦੀ ਵਿਕਾਸ ਦਰ 29.08 ਫ਼ੀਸਦੀ ਸੀ।

ਇਹ ਵੀ ਪੜ੍ਹੋ - ਘਰ ਲੈਣ ਦਾ ਸੁਫ਼ਨਾ ਹੋਵੇਗਾ ਸਾਕਾਰ, ਦੀਵਾਲੀ ਤੋਂ ਪਹਿਲਾਂ ਸਰਕਾਰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ

ਰਿਫੰਡ ਦੇ ਸਮਾਯੋਜਨ ਤੋਂ ਬਾਅਦ CIT ਸੰਗ੍ਰਹਿ ਵਿੱਚ ਸ਼ੁੱਧ ਵਾਧਾ 12.39 ਫ਼ੀਸਦੀ ਹੈ ਅਤੇ PIT ਸੰਗ੍ਰਹਿ ਵਿੱਚ ਵਾਧਾ 32.51 ਫ਼ੀਸਦੀ (ਕੇਵਲ PIT) ਅਤੇ 31.85 ਫ਼ੀਸਦੀ (STT ਸਮੇਤ PIT) ਹੈ। ਬਿਆਨ ਦੇ ਅਨੁਸਾਰ, ਅਪ੍ਰੈਲ 2023 ਤੋਂ 9 ਅਕਤੂਬਰ, 2023 ਤੱਕ 1.50 ਲੱਖ ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ ਹਨ। ਕੇਂਦਰੀ ਬਜਟ 2023-24 ਵਿੱਚ ਪ੍ਰਤੱਖ ਟੈਕਸ ਸੰਗ੍ਰਹਿ 18.23 ਲੱਖ ਕਰੋੜ ਰੁਪਏ ਤੋਂ ਥੋੜ੍ਹਾ ਵੱਧ ਹੋਣ ਦਾ ਅਨੁਮਾਨ ਹੈ, ਜੋ ਪਿਛਲੇ ਵਿੱਤੀ ਸਾਲ ਵਿੱਚ ਇਕੱਠੇ ਕੀਤੇ ਗਏ 16.61 ਲੱਖ ਕਰੋੜ ਰੁਪਏ ਤੋਂ 9.75 ਫ਼ੀਸਦੀ ਵੱਧ ਹੈ।

ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News