ਨੀਰਵ ਮੋਦੀ- ਮੇਹੁਲ ਚੌਕਸੀ ਸਮੇਤ ਇਹ 31 ਲੋਕ ਵੀ ਛੱਡ ਚੁੱਕੇ ਹਨ ਦੇਸ਼

03/15/2018 8:56:46 PM

ਨਵੀਂ ਦਿੱਲੀ— ਇਕ ਪਾਸੇ ਸਰਕਾਰ ਵਿਜੈ ਮਾਲਿਆ ਅਤੇ ਨੀਰਵ ਮੋਦੀ ਜਿਹੇ ਵਿਲੱਖਣ ਡਿਫਾਲਟਰਸ ਨੂੰ ਭੱਜਣ ਤੋਂ ਰੋਕਣ ਲਈ ਕਈ ਤਰ੍ਹਾਂ ਦੇ ਯਤਨ ਕਰਨ 'ਚ ਲੱਗੀ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਆਰਥਿਕ ਅੰਪਰਾਧਾਂ ਨੂੰ ਅੰਜਾਮ ਦੇ ਕੇ 31 ਬਿਜਨਸਮੈਨ ਦੇਸ਼ ਤੋਂ ਫਰਾਰ ਹੋ ਚੁੱਕੇ ਹਨ। ਸਰਕਾਰ ਨੇ ਵੀਰਵਾਰ ਨੂੰ ਲੋਕ ਸਭਾ 'ਚ ਇਹ ਜਾਣਕਾਰੀ ਦਿੱਤੀ।
ਸਰਕਾਰ ਤੋਂ ਪੁੱਛੇ ਗਿਆ ਸੀ ਕਿ ਘੋਟਾਲਿਆਂ ਨੂੰ ਅੰਜਾਮ ਦੇ ਕੇ ਕਿੰਨ੍ਹੇ ਬਿਜਨਸਮੈਨ ਵਿਦੇਸ਼ ਭੱਜ ਚੁੱਕੇ ਹਨ। ਵਿਦੇਸ਼ ਰਾਜ ਮੰਤਰੀ ਐੱਮ.ਜੇ ਅਕਬਰ ਨੇ ਇਕ ਲਿਖਤੀ ਜਵਾਬ 'ਚ 31 ਲੋਕ ਦੀ ਸੂਚੀ ਦਿੱਤੀ। ਇਸ 'ਚ ਦੇਸ਼ ਦੇ ਸਭ ਤੋਂ ਵੱਡੇ ਬੈਕਿੰਗ ਘੋਚਾਲੇ ਦੇ ਦੋਸ਼ੀ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੌਕਸੀ ਦਾ ਨਾਂ ਵੀ ਸ਼ਾਮਲ ਹੈ।
ਸੂਚੀ 'ਚ ਨੀਰਵ ਮੋਦੀ ਦੀ ਪਤਨੀ ਅਮੀ ਨੀਰਵ ਮੋਦੀ ਅਤੇ ਬੇਟੇ ਨੀਸ਼ਲ ਮੋਦੀ ਦੇ ਨਾਲ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ, ਸਾਬਕਾ ਆਈ.ਪੀ.ਐੱਲ. ਪ੍ਰਸ਼ੰਸਕ ਲਲਿਤ ਮੋਦੀ ਅਤੇ ਹਥਿਆਰ ਡੀਲਰ ਸੰਜੇ ਭੰਡਾਰੀ ਵੀ ਹੈ।
ਜਵਾਬ 'ਚ ਇਹ ਨਹੀਂ ਦੱਸਿਆ ਗਿਆ ਕਿ ਇਹ ਲੋਕ ਕਦੋ ਤੋਂ ਫਰਾਰ ਹੈ। ਅਕਬਰ ਨੇ ਕਿਹਾ ਕਿ ਮੰਤਰਾਲੇ ਨੂੰ ਸੀ.ਬੀ.ਆਈ. ਤੋਂ ਵਿਜੈ ਮਾਲਿਆ, ਆਸ਼ੀਸ਼ ਜੋਬਨਪੁਤਰ, ਪੁਸ਼ਪੇਸ਼ ਕੁਮਾਰ ਬੈਦ, ਸੰਜੇ ਕਾਲਰਾ, ਵਰਸ਼ਾ ਕਾਲਰਾ ਅਤੇ ਆਰਤੀ ਕਾਲਰਾ ਦੇ ਹਵਾਲਗੀ ਅਪੀਲ ਮਿਲੀ ਹੈ। ਇਨ੍ਹਾਂ ਅਪੀਲਾਂ ਨੂੰ ਸੰਬੰਧਿਤ ਦੇਸ਼ਾਂ ਨੂੰ ਭੇਜਿਆ ਗਿਆ ਹੈ।
ਮੰਤਰੀ ਨੇ ਕਿਹਾ ਕਿ ਸੰਨੀ ਕਾਲਰਾ ਦੇ ਸੰਬੰਧ 'ਚ ਸੀ.ਬੀ.ਆਈ. ਦੀ ਹਵਾਲਗੀ ਅਪੀਲ 'ਤੇ ਵਿਦੇਸ਼ ਮੰਤਰਾਲੇ ਕੰਮ ਕਰ ਰਿਹਾ ਹੈ। ਵਿੱਤ ਮੰਤਰਾਲੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸਰਕਾਰ ਨੰ ਸੰਸਦ 'ਚ ਭਗੌੜਾ ਆਰਥਿਕ ਅਪਰਾਧ ਬਿੱਲ 2018 ਨੂੰ ਸੰਸਦ 'ਚਪੇਸ਼ ਕਰਨ ਦਾ ਫੈਸਲਾ ਕੀਤਾ ਹੈ।
ਸੂਚੀ 'ਚ ਇਨ੍ਹਾਂ ਲੋਕਾਂ ਦਾ ਨਾਂ ਹੈ ਸ਼ਾਮਲ
ਸੁਮਿਤ ਜੇਨਾ, ਵਿਜੈ ਕੁਮਾਰ ਰੇਵਾਭਾਈ ਪਟੇਲ, ਸੁਨੀਲ ਰਮੇਸ਼ ਰੁਪਾਨੀ, ਪੁਸ਼ਪੇਸ਼ ਕੁਮਾਰ ਬੈਦ, ਸੁਰਿੰਦਰ ਸਿੰਘ, ਅੰਗਦ ਸਿੰਘ, ਹਰਸਾਹਿਬ ਸਿੰਘ, ਹਰਲੀਨ ਕੌਰ, ਆਸ਼ੀਸ਼ ਜੋਬਨਪੁਤਰ, ਜਤਿਨ ਮੇਹਤਾ, ਚੇਤਨ ਜਯੰਤੀਲਾਲ ਸੰਦੇਸਾਰਾ, ਦੀਪਤੀ ਚੇਤਨ ਸੰਦੇਸਾਰਾ, ਨਿਤਿਨ ਜਯੰਤੀਲਾਲ ਸੰਦੇਸਾਰਾ, ਸਭਯ ਸੇਠ, ਨੀਲੇ ਪਾਰੇਖ, ਉਮੇਸ਼ ਪਾਰੇਖ, ਸੰਨੀ ਕਾਲਰਾ, ਆਰਤੀ ਕਾਲਰਾ, ਸੰਜੇ ਕਾਲਰਾ, ਵਰਸ਼ਾ ਕਾਲਰਾ, ਹੇਮੰਤ ਗਾਂਧੀ, ਈਸ਼ਵਰਭਾਈ ਭੱਟ, ਐੱਮ.ਜੀ ਚੰਦਰਸ਼ੇਖਰ, ਚੇਰਿਆ ਵੱਨਾਰਾਕੱਲ ਸੁਦੀਰ ਨੌਸ਼ਾ, ਕਾਦੀਜਾਠ ਅਤੇ ਚੇਰਿਆ ਵੇਟੀਲ ਸਦੀਕ।


Related News