ਆਟਾ, ਦਾਲਾਂ ਅਤੇ ਚੌਲਾਂ ਸਮੇਤ 14 ਚੀਜ਼ਾਂ ’ਤੇ ਨਹੀਂ ਲੱਗੇਗਾ ਕੋਈ GST

07/20/2022 12:53:51 PM

ਨਵੀਂ ਦਿੱਲੀ–ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਇਕ ਲਿਸਟ ਸਾਂਝੀ ਕਰਦੇ ਹੋਏ ਕਿਹਾ ਕਿ ਲਿਸਟ ’ਚ ਮੌਜੂਦ 14 ਚੀਜ਼ਾਂ ਨੂੰ ਜੇ ਖੁੱਲ੍ਹਾ ਵੇਚਿਆ ਜਾਵੇਗਾ, ਅਰਥਾਤ ਬਿਨਾਂ ਪੈਕਿੰਗ ਤੋਂ ਵੇਚਿਆ ਜਾਵੇਗਾ ਤਾਂ ਉਨ੍ਹਾਂ ’ਤੇ ਜੀ. ਐੱਸ. ਟੀ. ਦੀ ਕੋਈ ਵੀ ਦਰ ਲਾਗੂ ਨਹੀਂ ਹੋਵੇਗੀ। ਇਸ ਲਿਸਟ ’ਚ ਦਾਲ, ਕਣਕ, ਬਾਜਰਾ, ਚੌਲ, ਸੂਜੀ ਅਤੇ ਦਹੀਂ/ਲੱਸੀ ਵਰਗੀਆਂ ਰੋਜ਼ਾਨਾ ਦੀ ਵਰਤੋਂ ਵਾਲੀਆਂ ਅਹਿਮ ਚੀਜ਼ਾਂ ਸ਼ਾਮਲ ਹਨ।
ਅਨਾਜ, ਚੌਲ, ਆਟਾ ਅਤੇ ਦਹੀਂ ਵਰਗੀਆਂ ਚੀਜ਼ਾਂ ’ਤੇ 5 ਫੀਸਦੀ ਜੀ. ਐੱਸ. ਟੀ. ਦੇ ਸਰਕਾਰ ਦੇ ਫ਼ੈਸਲੇ ਦਾ ਬਚਾਅ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਇਹ ਜੀ. ਐੱਸ. ਟੀ. ਸਿਰਫ ਉਨ੍ਹਾਂ ਉਤਪਾਦਾਂ ’ਤੇ ਲਾਗੂ ਹੈ ਜੋ ਪ੍ਰੀ-ਪੈਕਡ ਅਤੇ ਲੇਬਲਡ ਹਨ।
ਦੱਸ ਦਈਏ ਕਿ ਪਿਛਲੇ ਮਹੀਨੇ ਜੀ. ਐੱਸ. ਟੀ. ਪਰਿਸ਼ਦ ਦੀ 47ਵੀਂ ਚੰਡੀਗੜ੍ਹ ’ਚ ਹੋਈ ਬੈਠਕ ’ਚ ਇਹ ਫ਼ੈਸਲੇ ਲਏ ਗਏ ਸਨ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਗੈਰ-ਭਾਜਪਾ ਸ਼ਾਸਿਤ ਸੂਬਿਆਂ ਸਮੇਤ ਸਾਰੇ ਸੂਬਿਆਂ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਆਟੇ ਸਮੇਤ ਹੋਰ ਵਸਤਾਂ ’ਤੇ 5 ਫੀਸਦੀ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਗੈਰ-ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਸਿਤ ਸੂਬੇ ਪੰਜਾਬ, ਛੱਤੀਸਗੜ੍ਹ, ਰਾਜਸਥਾਨ, ਤਾਮਿਲਨਾਡੂ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕੇਰਲ ਨੇ 5 ਫੀਸਦੀ ਜੀ. ਐੱਸ. ਟੀ. ਲਗਾਉਣ ’ਤੇ ਸਹਿਮਤੀ ਪ੍ਰਗਟਾਈ ਸੀ।
ਜੀ. ਐੱਸ. ਟੀ. ਬਾਰੇ ਕਈ ਗਲਤਫਹਿਮੀਆਂ
ਟਵੀਟਸ ਦੀ ਇਕ ਸੀਰੀਜ਼ ਪੋਸਟ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਹਾਲ ਹੀ ’ਚ ਜੀ. ਐੱਸ. ਟੀ. ਪਰਿਸ਼ਦ ਨੇ ਆਪਣੀ 47ਵੀਂ ਬੈਠਕ ’ਚ ਦਾਲ, ਅਨਾਜ, ਆਟਾ ਅਤੇ ਵਿਸ਼ੇਸ਼ ਖਾਣ ਵਾਲੇ ਪਦਾਰਥਾਂ ’ਤੇ ਜੀ. ਐੱਸ. ਟੀ. ਲਗਾਉਣ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਸਿਫਾਰਿਸ਼ ਕੀਤੀ ਹੈ। ਹਾਲਾਂਕਿ ਕਾਫੀ ਗਲਤਫਹਿਮੀਆਂ ਫੈਲੀਆਂ ਹਨ। ਇੱਥੇ ਤੱਥਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹੈ।


Aarti dhillon

Content Editor

Related News