ਐਕਸਪੋਰਟ ਵਾਧੇ ਦੇ ਅੰਕੜੇ ’ਚ ਆਇਆ ਫਰਕ, ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸੀ ਵਜ੍ਹਾ

Sunday, Oct 16, 2022 - 11:39 AM (IST)

ਐਕਸਪੋਰਟ ਵਾਧੇ ਦੇ ਅੰਕੜੇ ’ਚ ਆਇਆ ਫਰਕ, ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸੀ ਵਜ੍ਹਾ

ਨਵੀਂ ਦਿੱਲੀ (ਭਾਸ਼ਾ) – ਵਿਸ਼ੇਸ਼ ਆਰਥਿਕ ਖੇਤਰਾਂ (ਐੱਸ. ਈ. ਜੈੱਡ.) ਅਤੇ ਬੰਦਰਗਾਹਾਂ ਤੋਂ ਅੰਕੜੇ ਜੁਟਾਉਣ ’ਚ ਹੋਈ ਦੇਰੀ ਕਾਰਨ ਸਤੰਬਰ ਦੇ ਐਕਸਪੋਰਟ ਵਾਧਾ ਦਰ ਦੇ ਸ਼ੁਰੂਆਤੀ ਅਤੇ ਅੰਤਿਮ ਨਤੀਜਿਆਂ ’ਚ ਫਰਕ ਆਇਆ ਹੈ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਇਹ ਕਿਹਾ।

3 ਅਕਤੂਬਰ ਨੂੰ ਜਾਰੀ ਮੁੱਢਲੇ ਅੰਕੜਿਆਂ ਮੁਤਾਬਕ ਭਾਰਤ ਦਾ ਐਕਸਪੋਰਟ ਪਿਛਲੇ ਸਾਲ ਦੇ ਸਤੰਬਰ ਮਹੀਨੇ ਦੇ 33.81 ਅਰਬ ਡਾਲਰ ਦੀ ਤੁਲਨਾ ’ਚ 3.52 ਫੀਸਦੀ ਘਟ ਕੇ ਇਸ ਸਾਲ ਸਤੰਬਰ ’ਚ 32.62 ਅਰਬ ਡਾਲਰ ਦਾ ਰਹਿ ਗਿਆ। ਉੱਥੇ ਹੀ 14 ਅਕਤੂਬਰ ਨੂੰ ਜਾਰੀ ਅੰਤਿਮ ਅੰਕੜਿਆਂ ’ਚ ਕਿਹਾ ਗਿਆ ਕਿ ਭਾਰਤ ਦਾ ਐਕਸਪੋਰਟ ਸਤੰਬਰ ’ਚ 4.82 ਫੀਸਦੀ ਵਧ ਕੇ 35.45 ਅਰਬ ਡਾਲਰ ਹੋ ਗਿਆ।

ਐਕਸਪੋਰਟ ਵਾਧਾ ਦਰ ਦੇ ਅੰਕੜਿਆਂ ’ਚ ਬਦਲਾਅ ਪਹਿਲਾਂ ਦੇ ਮਹੀਨਿਆਂ ’ਚ ਵੀ ਨਜ਼ਰ ਆਏ ਸਨ। ਅਗਸਤ ਮਹੀਨੇ ਲਈ 3 ਸਤੰਬਰ ਨੂੰ ਜਾਰੀ ਮੁੱਢਲੇ ਅੰਕੜਿਆਂ ’ਚ ਕਿਹਾ ਗਿਆ ਕਿ ਦੇਸ਼ ਦਾ ਐਕਸਪੋਰਟ 1.15 ਫੀਸਦੀ ਘਟ ਕੇ 33 ਅਰਬ ਡਾਲਰ ਰਿਹਾ ਹੈ ਜਦ ਕਿ 14 ਸਤੰਬਰ ਦੇ ਅੰਕੜਿਆਂ ’ਚ ਦੱਸਿਆ ਗਿਆ ਕਿ ਐਕਸਪੋਰਟ 33.92 ਅਰਬ ਡਾਲਰ ਰਿਹਾ।

ਇਸ ਤਰ੍ਹਾਂ ਵਪਾਰ ਮੰਤਰਾਲਾ ਦੇ ਮੁੱਢਲੇ ਅੰਕੜਿਆਂ ’ਚ ਜੁਲਾਈ ਦਾ ਐਕਸਪੋਰਟ 0.76 ਫੀਸਦੀ ਦੀ ਗਿਰਾਵਟ ਨਾਲ 5.24 ਅਰਬ ਡਾਲਰ ਦੱਸਿਆ ਗਿਆ ਜਦ ਕਿ ਬਾਅਦ ’ਚ ਇਸ ਨੂੰ 2.14 ਫੀਸਦੀ ਦੇ ਵਾਧੇ ਨਾਲ 36.27 ਅਰਬ ਡਾਲਰ ਦੱਸਿਆ ਗਿਆ। ਅਧਿਕਾਰੀ ਨੇ ਕਿਹਾ ਕਿ ਕੁੱਝ ਐੱਸ. ਈ. ਜੈੱਡ. ਅਤੇ ਬੰਦਰਗਾਹਾਂ ਦੇ ਅੰਕੜੇ ਮਿਲਣ ’ਚ ਦੇਰੀ ਹੋਈ, ਅਜਿਹੇ ’ਚ ਮਹੀਨੇ ਦੇ ਆਖਰੀ ਦਿਨਾਂ ’ਚ ਸਾਨੂੰ ਜੋ ਅੰਕੜੇ ਮਿਲਦੇ ਹਨ, ਅਸੀਂ ਇਨ੍ਹਾਂ ਨੂੰ ਮੁੱਢਲੇ ਦੱਸ ਕੇ ਛੇਤੀ ਹੀ ਅਨੁਮਾਨ ਜਾਰੀ ਕਰ ਦਿੰਦੇ ਹਾਂ।

ਇਹ ਵੀ ਪੜ੍ਹੋ :  ਸਪੇਨ ਨੇ ਕੀਤਾ ਭਾਰਤ ਦਾ ਅਪਮਾਨ, ਇਕ ਸਪੇਰੇ ਜ਼ਰੀਏ ਦਿਖਾਇਆ ਭਾਰਤੀ ਅਰਥਚਾਰਾ, ਪਿਆ ਬਖੇੜਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News