ਕ੍ਰਿਪਟੋ ਕਰੰਸੀ ਦੇ ਪਿੱਛੇ ਭੱਜਣ ਲੱਗੀ ਦੁਨੀਆ, ਮਹਿੰਗਾਈ ਦੀ ਸਤਾ ਰਹੀ ਹੈ ਚਿੰਤਾ
Tuesday, Jan 04, 2022 - 12:03 PM (IST)
ਨਵੀਂ ਦਿੱਲੀ – ਕ੍ਰਿਪਟੋ ਕਰੰਸੀ ’ਚ ਨਿਵੇਸ਼ ਕਰਨ ਵਾਲੇ ਅਰਬਪਤੀਆਂ ਦੀ ਗਿਣਤੀ ਪਿਛਲੇ ਸਾਲ ਤੋਂ ਲਗਾਤਾਰ ਵਧ ਰਹੀ ਹੈ। ਜਾਣਕਾਰਾਂ ਮੁਤਾਬਕ ਮਹਿੰਗਾਈ ਵਧਣ ਦੇ ਖਦਸ਼ੇ ਕਾਰਨ ਇਹ ਟ੍ਰੈਂਡ ਇਸ ਸਾਲ ਜਾਰੀ ਰਹਿ ਸਕਦਾ ਹੈ।
ਮਹਿੰਗਾਈ ਦੀਆਂ ਚਿੰਤਾਵਾਂ ਖਿਲਾਫ ਬਚਾਅ ਦੇ ਰੂਪ ’ਚ ਐਂਟੀ-ਕ੍ਰਿਪਟੋ ਕਰੰਸੀ ਨਿਵੇਸ਼ਕ ਤੇਜ਼ੀ ਨਾਲ ਬਿਟਕੁਆਈਨ ਅਤੇ ਹੋਰ ਕ੍ਰਿਪਟੋ ਕਰੰਸੀ ਵੱਲ ਰੁਖ ਕਰ ਰਹੇ ਹਨ।
ਇਕ ਉਦਾਹਰਣ ਹੰਗਰੀ ਦੇ ਅਰਬਪਤੀ ਥਾਮਸ ਪੀਟਰਫੀ ਨੇ 1 ਜਨਵਰੀ ਨੂੰ ਬਲੂਮਬਰਗ ਦੀ ਰਿਪੋਰਟ ’ਚ ਕਿਹਾ ਕਿ ਲੋਕਾਂ ਨੂੰ ਆਪਣੇ ਪੋਰਟਫੋਲੀਓ ਦਾ 1-2 ਫੀਸਦੀ ਕ੍ਰਿਪਟੋ ਜਾਇਦਾਦ ’ਚ ਫਿਅਟ (ਵਿੱਤ ਦੀ ਦੁਨੀਆ ’ਚ, ਫਿਅਟ ਮਨੀ ਸਰਕਾਰ ਵਲੋਂ ਜਾਰੀ ਕੀਤੀ ਗਈ ਮੁਦਰਾ ਹੈ) ਦੇ ਖਿਲਾਫ ਬਚਾਅ ਦੇ ਰੂਪ ’ਚ ਰੱਖਣ ਨਾਲ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਦੀ ਜਾਇਦਾਦ ਦੀ ਕੀਮਤ 3 ਅਰਬ ਡਾਲਰ ਦੱਸੀ ਜਾਂਦੀ ਹੈ।
ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਨਹੀਂ ਭਰੀ ਇਨਕਮ ਟੈਕਸ ਰਿਟਰਨ ਤਾਂ ਜਾਣੋ ਕਿਹੜੇ ਹਨ ਵਿਕਲਪ
ਕੀ ਕਹਿੰਦੇ ਹਨ ਅਰਬਪਤੀ ਥਾਮਸ ਪੀਟਰਫੀ
ਪੀਟਰਫੀ ਦੀ ਕੰਪਨੀ ਇੰਟਰਐਕਟਿਵ ਬ੍ਰੋਕਰਸ ਗਰੁੱਪ ਇੰਕ ਨੇ ਐਲਾਨ ਕੀਤਾ ਕਿ ਮੰਗ ਵਧਣ ਤੋਂ ਬਾਅਦ ਉਹ 2022 ਦੇ ਦਰਮਿਆਨ ਆਪਣੇ ਗਾਹਕਾਂ ਨੂੰ ਕ੍ਰਿਪਟੋ ਟ੍ਰੇਡਿੰਗ ਦੀ ਪੇਸ਼ਕਸ਼ ਕਰੇਗੀ। ਕੰਪਨੀ ਮੌਜੂਦਾ ਸਮੇਂ ’ਚ ਬਿਟਕੁਆਈਨ, ਈਥੇਰੀਅਮ, ਲਿਟਕੁਆਈਨ ਅਤੇ ਬਿਟਕੁਆਈਨ ਕੈਸ਼ ਦੀ ਪੇਸ਼ਕਸ਼ ਕਰਦੀ ਹੈ ਪਰ ਇਸ ਮਹੀਨੇ 5-10 ਸਿੱਕਿਆਂ ਦਾ ਵਿਸਤਾਰ ਕਰੇਗੀ। ਪੀਟਰਫੀ ਦਾ ਕਹਿਣਾ ਹੈ ਕਿ ਅਜਿਹੀ ਸੰਭਾਵਨਾ ਹੈ ਕਿ ਡਿਜੀਟਲ ਜਾਇਦਾਦ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹ ਕਹਿੰਦੇ ਹਨ ਕਿ ਮੈਨੂੰ ਲਗਦਾ ਹੈ ਕਿ ਕੁੱਝ ਜ਼ੀਰੋ ’ਤੇ ਜਾ ਸਕਦੇ ਹਨ। ਦਸੰਬਰ ਦੀ ਸ਼ੁਰੂਆਤ ’ਚ ਅਰਬਪਤੀ ਨੇ ਭਵਿੱਖਬਾਣੀ ਕੀਤੀ ਕਿ ਬਾਜ਼ਾਰ ’ਚ ਗਿਰਾਵਟ ਸ਼ੁਰੂ ਹੋਣ ਤੋਂ ਪਹਿਲਾਂ ਬਿਟਕੁਆਈਨ 12 ਡਾਲਰ ਤੱਕ ਵਧ ਸਕਦਾ ਹੈ।
ਇਹ ਵੀ ਪੜ੍ਹੋ : ਚੀਨ ਦਾ ਕਰਜ਼ ਉਤਾਰਦਿਆਂ 'ਕੰਗਾਲ' ਹੋਇਆ ਸ਼੍ਰੀਲੰਕਾ, ਜਲਦ ਹੋ ਸਕਦੈ ਦਿਵਾਲੀਆ
ਬਦਲ ਧਨ ਨਿਵੇਸ਼ ਵਜੋਂ ਮੰਨਦੇ ਹਨ ਅਰਬਪਤੀ
ਬ੍ਰਿਜਵਾਟਰ ਐਸੋਸੀਏਟਸ ਦੇ ਸੰਸਥਾਪਕ ਰੇ ਡਾਲੀਓ ਇਕ ਪ੍ਰਸਿੱਧ ਅਰਬਪਤੀ ਹਨ, ਉਨ੍ਹਾਂ ਦੇ ਪੋਰਟਫੋਲੀਓ ’ਚ ਪਿਛਲੇ ਸਾਲ ਕੁੱਝ ਬਿਟਕੁਆਈਨ ਅਤੇ ਈਥੇਰੀਅਮ ਸ਼ਾਮਲ ਹਨ। ਇਸ ਰਹੱਸ ਦਾ ਖੁਲਾਸਾ ਮੁੱਲ ਦੇ ਭੰਡਾਰ ਵਜੋਂ ਕ੍ਰਿਪਟੋ ਕਰੰਸੀ ਦੀਆਂ ਜਾਇਦਾਦਾਂ ’ਤੇ ਸ਼ੱਕ ਕਰਨ ਤੋਂ ਕੁੱਝ ਹੀ ਮਹੀਨਿਆਂ ਬਾਅਦ ਆਇਆ। ਉਨ੍ਹਾਂ ਨੇ ਉਸ ਰੁਖ ਨੂੰ ਬਦਲ ਦਿੱਤਾ ਹੈ ਅਤੇ ਕ੍ਰਿਪਟੋ ਜਾਇਦਾਦ ਨੂੰ ਬਦਲ ਧਨ ਨਿਵੇਸ਼ ਵਜੋਂ ਮੰਨਦੇ ਹਨ। ਉਹ ਮਹਿੰਗਾਈ ਦੇ ਦੌਰ ’ਚ ਲੋਕਾਂ ਦੀ ਖਰੀਦ ਘੱਟ ਹੋਣ ਦੀ ਸਮਰੱਥਾ ਕਾਰਨ ਵਿਸ਼ਵ ’ਚ ਨਕਦੀ ਨੂੰ ਕਚਰੇ ਦਾ ਨਾਂ ਦਿੰਦੇ ਹਨ। ਡਾਲੀਓ ਨੇ ਟਿੱਪਣੀ ਕੀਤੀ ਕਿ ਕ੍ਰਿਪਟੋ ਕਰੰਸੀ ਦੀ ਮੌਜੂਦਗੀ ਤੋਂ ਪ੍ਰਭਾਵਿਤ ਸਨ, ਉਹ ਹੁਣ ਕਹਿੰਦੇ ਹਨ ਕਿ ਨਕਦੀ, ਜਿਸ ਨੂੰ ਜ਼ਿਆਦਾਤਰ ਨਿਵੇਸ਼ਕ ਸਭ ਤੋਂ ਸੁਰੱਖਿਅਤ ਨਿਵੇਸ਼ ਮੰਨਦੇ ਹਨ, ਮੇਰੀ ਰਾਏ ’ਚ ਸਭ ਤੋਂ ਖਰਾਬ ਹੈ।
ਇਹ ਵੀ ਪੜ੍ਹੋ : ਭਾਰਤੀਆਂ ਲਈ ਰਾਹਤ ਦੀ ਖ਼ਬਰ, ਬ੍ਰਿਟੇਨ ਜਾਣਾ ਹੋਵੇਗਾ ਹੋਰ ਵੀ ਆਸਾਨ
ਇਸ ਨਾਲ ਕ੍ਰਿਪਟੋ ਰੈਂਕ ’ਚ ਸ਼ਾਮਲ ਹੋਣਗੇ ਵਧੇਰੇ ਅਮੀਰ
ਅਰਬਪਤੀ ਹੇਜ਼ ਫੰਡ ਮੈਨੇਜਰ ਪਾਲ ਟਿਊਡਰ ਜੋਨਸ ਨੇ ਵੀ ਪਿਛਲੇ ਸਾਲ ਮਹਿੰਗਾਈ ਬਚਾਅ ਦੇ ਰੂਪ ’ਚ ਬਿਟਕੁਆਈਨ ਖਰੀਦਿਆ ਸੀ। ਮਹਾਮਾਰੀ ਕਾਰਨ ਹੋਣ ਵਾਲੇ ਪ੍ਰੋਤਸਾਹਨ ਪੈਕੇਜਾਂ ਨੇ ਦੁਨੀਆ ਭਰ ’ਚ ਆਰਥਿਕ ਅਸਥਿਰਤਾ ਪੈਦਾ ਕੀਤੀ ਹੈ, ਜਿਸ ਦੇ ਨਤੀਜੇ ਦਹਾਕਿਆਂ ਤੱਕ ਰਹਿ ਸਕਦੇ ਹਨ। ਸੰਯੁਕਤ ਰਾਜ ਅਮਰੀਕਾ ’ਚ ਮਹਿੰਗਾਈ ਚਾਰ ਦਹਾਕਿਆਂ ਦੇ ਉੱਚ ਪੱਧਰ 4 ਫੀਸਦੀ ’ਤੇ ਹੈ। ਇਸ ਨਾਲ ਰੋਜ਼ਾਨਾ ਦੀ ਵਰਤੋਂ ਵਾਲੇ ਸਾਮਾਨ ਦੀ ਵਧਦੀ ਲਾਗਤ ਕਾਰਨ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਅਸਮਾਨ ਛੂਹ ਗਿਆ ਹੈ। ਜਾਣਕਾਰ ਕਹਿੰਦੇ ਹਨ ਕਿ ਅਰਬਪਤੀਆਂ ਨੇ ਫਿਅਟ ਮੁਦਰਾਵਾਂ ਅਤੇ ਕੇਂਦਰੀ ਬੈਂਕ ਦੇ ਹੇਰਫੇਰ ਨਾਲ ਖਤਰੇ ਦੇ ਸੰਕੇਤ ਦੇਖੇ ਹਨ ਅਤੇ ਉਹ ਤੇਜ਼ੀ ਨਾ ਕ੍ਰਿਪਟੋ ਜਾਇਦਾਦ ਵੱਲ ਰੁਖ ਕਰ ਰਹੇ ਹਨ।
ਇਹ ਵੀ ਪੜ੍ਹੋ : Term Life Insurance ਪਲਾਨ ਲੈਣਾ ਹੁਣ ਨਹੀਂ ਰਿਹਾ ਸੌਖਾ, ਨਿਯਮ ਹੋਏ ਸਖ਼ਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।