ਭਾਰਤ ''ਚ ਟੈਲੀਫੋਨ ਖੰਭਿਆਂ ''ਚ ਨਿਵੇਸ਼ ''ਤੇ 25 ਸਾਲ ਪਹਿਲਾਂ ਬਹਿਸ ਕਰ ਰਿਹਾ ਸੀ ਵਿਸ਼ਵ ਬੈਂਕ

Wednesday, Feb 28, 2018 - 04:29 AM (IST)

ਵਾਸ਼ਿੰਗਟਨ-ਵਿਸ਼ਵ ਬੈਂਕ ਦੇ ਅੰਦਰ ਕਰੀਬ 25 ਸਾਲ ਪਹਿਲਾਂ ਇਸ ਗੱਲ 'ਤੇ ਗਰਮਾ-ਗਰਮ ਬਹਿਸ ਹੋ ਰਹੀ ਸੀ ਕਿ ਉਸ ਨੂੰ ਭਾਰਤ 'ਚ ਟੈਲੀਫੋਨ ਦੇ ਖੰਭਿਆਂ 'ਚ ਨਿਵੇਸ਼ ਕਰਨਾ ਚਾਹੀਦਾ ਹੈ ਜਾਂ ਨਹੀਂ। ਵਿਸ਼ਵ ਬੈਂਕ ਦੇ ਮੌਜੂਦਾ ਚੇਅਰਮੈਨ ਜਿਮ ਯੋਂਗ ਕਿਮ ਨੇ ਇਸ ਦਾ ਖੁਲਾਸਾ ਕਰਦਿਆਂ ਕਿਹਾ ਕਿ ਖੁਸ਼ਕਿਸਮਤੀ ਨਾਲ ਅਸੀਂ ਇਸ ਦੇ ਖਿਲਾਫ ਫ਼ੈਸਲਾ ਕੀਤਾ ਸੀ। ਕਿਮ ਕੌਂਸਲ ਆਨ ਫਾਰੇਨ ਰਿਲੇਸ਼ਨਸ ਵੱਲੋਂ ਆਰਥਕ ਵਾਧਾ ਅਤੇ ਸੁਰੱਖਿਆ ਦੇ ਭਵਿੱਖ 'ਤੇ ਨਿਊਯਾਰਕ 'ਚ ਆਯੋਜਿਤ ਇਕ ਬਹਿਸ 'ਚ ਆਰਥਕ ਵਾਧੇ ਦੇ ਨਵੇਂ ਮਾਡਲ ਦੀ ਤਲਾਸ਼ ਦੀਆਂ ਚੁਣੌਤੀਆਂ ਬਾਰੇ ਬੋਲ ਰਹੇ ਸਨ।   
ਉਨ੍ਹਾਂ ਕਿਹਾ ਕਿ ਵਿਸ਼ਵ ਬੈਂਕ ਦੇ ਸਾਹਮਣੇ ਆਰਥਕ ਵਾਧੇ ਦੇ ਨਵੇਂ ਮਾਡਲ ਦੀ ਤਲਾਸ਼ ਕਰਨ ਦੀ ਚੁਣੌਤੀ ਸੀ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਚੀਨ 'ਚ ਰੋਬੋਟਿਕਸ ਅਤੇ ਸਵੈ-ਚਾਲਨ ਸੰਭਵ ਹੈ ਕਿ ਸਿਖਰ 'ਤੇ ਹੈ। ਇਹ ਹੈਰਾਨੀਜਨਕ ਹੈ ਕਿ ਉਹ ਰੋਬੋਟ ਤੋਂ ਕਿਸ ਤਰ੍ਹਾਂ ਦੇ ਕੰਮ ਕਰਵਾ ਰਹੇ ਹਨ ਅਤੇ ਇਹ ਲਗਾਤਾਰ ਪਹਿਲਾਂ ਨਾਲੋਂ ਬਿਹਤਰ ਹੁੰਦਾ ਜਾ ਰਿਹਾ ਹੈ। ਬੁਣਾਈ ਵਰਗੀਆਂ ਚੀਜ਼ਾਂ ਬਾਰੇ ਸੋਚਿਆ ਜਾਂਦਾ ਸੀ ਕਿ ਰੋਬੋਟ ਇਹ ਕਰਨ 'ਚ ਸਮਰੱਥ ਨਹੀਂ ਹੋ ਸਕਣਗੇ ਪਰ ਅਜੇ ਉਹ ਅਜਿਹਾ ਕਰ ਰਹੇ ਹਨ।'' ਕਿਮ ਨੇ ਕਿਹਾ, ''ਅਸੀਂ ਹੁਣ ਸੋਚ ਰਹੇ ਹਾਂ ਕਿ ਸਹਾਰਾ ਖੇਤਰੀ ਅਫਰੀਕਾ 'ਚ ਇਹ ਇਕ ਸੰਭਾਵਨਾ ਹੋ ਸਕਦੀ ਹੈ। ਸੰਭਵ ਹੈ ਕਿ ਪੂੰਜੀ ਦੀ ਉਪਲੱਬਧਤਾ ਦਾ ਲੋਕਤੰਤਰੀਕਰਨ ਅਤੇ ਬਾਜ਼ਾਰ ਤੱਕ ਵਧਦੀ ਪਹੁੰਚ ਰਾਹੀਂ ਅਸੀਂ ਛੋਟੇ ਅਤੇ ਮੱਧ ਵਰਗੀ ਅਦਾਰਿਆਂ ਦਾ ਉਭਾਰ ਵੇਖ ਸਕਦੇ ਹਾਂ।''


Related News