ਕੇਂਦਰੀ ਮੰਤਰੀ ਨੇ ਕੀਤਾ ਮੂਨਲਾਈਟਿੰਗ ਦਾ ਸਮਰਥਨ, ਕਿਹਾ-ਕੰਪਨੀਆਂ ਦਾ ਨੌਜਵਾਨਾਂ ਨੂੰ ਰੋਕਣ ਦਾ ਯਤਨ ਹੋਵੇਗਾ ਅਸਫਲ

Sunday, Sep 25, 2022 - 10:49 AM (IST)

ਕੇਂਦਰੀ ਮੰਤਰੀ ਨੇ ਕੀਤਾ ਮੂਨਲਾਈਟਿੰਗ ਦਾ ਸਮਰਥਨ, ਕਿਹਾ-ਕੰਪਨੀਆਂ ਦਾ ਨੌਜਵਾਨਾਂ ਨੂੰ ਰੋਕਣ ਦਾ ਯਤਨ ਹੋਵੇਗਾ ਅਸਫਲ

ਨਵੀਂ ਦਿੱਲੀ (ਭਾਸ਼ਾ) - ਜਿੱਥੇ ਇਕ ਪਾਸੇ ਆਈ. ਟੀ. ਕੰਪਨੀਆਂ ਮੂਨਲਾਈਟਿੰਗ ਖਿਲਾਫ ਮੋਰਚਾ ਖੋਲ੍ਹੇ ਹੋਏ ਹਨ ਤਾਂ ਉੱਥੇ ਹੀ ਕੇਂਦਰੀ ਆਈ. ਟੀ. ਅਤੇ ਸਕਿੱਲ ਡਿਵੈੱਲਪਮੈਂਟ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਇਸ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਦੇ ਸੁਪਨਿਆਂ ’ਤੇ ਲਗਾਮ ਨਹੀਂ ਲਗਾਉਣੀ ਚਾਹੀਦੀ। ਕੇਂਦਰੀ ਮੰਤਰੀ ਮੁਤਾਬਕ ਨੌਜਵਾਨਾਂ ਨੂੰ ਰੋਕਣ ਦਾ ਇਹ ਯਤਨ ਸਫਲ ਨਹੀਂ ਹੋਵੇਗਾ।

ਕੇਂਦਰੀ ਮੰਤਰੀ ਦਾ ਕਹਿਣਾ ਹੈ ਕਿ ਅੱਜ ਦੇ ਨੌਜਵਾਨ ਆਪਣੇ ਹੁਨਰ ਨੂੰ ਲੈ ਕੇ ਆਤਮ-ਵਿਸ਼ਵਾਸ ਨਾਲ ਭਰਪੂਰ ਹਨ ਅਤੇ ਉਹ ਇਸ ਨੂੰ ਆਪਣੇ ਮੁਨਾਫੇ ਲਈ ਇਸਤੇਮਾਲ ਕਰਨਾ ਚਾਹੁੰਦੇ ਹਨ। ਅਜਿਹੇ ’ਚ ਕੰਪਨੀਆਂ ਦਾ ਨੌਜਵਾਨਾਂ ਨੂੰ ਰੋਕਣ ਦਾ ਯਤਨ ਅਸਫਲ ਹੋਵੇਗਾ, ਵਿਸ਼ੇਸ਼ ਕਰ ਕੇ ਉਦੋਂ ਜਦੋਂ ਆਪਣੇ ਸਟਾਰਟਅਪ ’ਤੇ ਕੰਮ ਕਰਨਾ ਚਾਹ ਰਹੇ ਹਨ।

ਇਹ ਵੀ ਪੜ੍ਹੋ : ਸਫ਼ੈਦ ਰੰਗ ਦੀ ਹੁੰਦੀ ਹੈ ਭਾਰਤ ’ਚ ਹਰ ਚੌਥੀ ਕਾਰ, ਜਾਣੋ ਇਸ ਰੰਗ ਨੂੰ ਕਿਉਂ ਵਧੇਰੇ ਤਰਜੀਹ ਦਿੰਦੇ ਹਨ ਲੋਕ

ਕੇਂਦਰੀ ਮੰਤਰੀ ਨੇ ਕਿਹਾ ਕਿ ਛੇਤੀ ਹੀ ਅਜਿਹਾ ਸਮਾਂ ਆਵੇਗਾ ਜਦੋਂ ਲੋਕ ਵੱਖ-ਵੱਖ ਪ੍ਰਾਜੈਕਟਸ ਦੇ ਹਿਸਾਬ ਨਾਲ ਆਪਣਾ ਟਾਈਮ ਵੰਡਣਗੇ ਜਿਵੇਂ ਕੋਈ ਵਕੀਲ ਜਾਂ ਸਲਾਹਕਾਰ ਕਰਦਾ ਹੈ। ਦੱਸ ਦਈਏ ਕਿ ਰਾਜੀਵ ਚੰਦਰਸ਼ੇਖਰ ਪਬਲਿਕ ਅਫੇਅਰਸ ਫੋਰਮ ਇੰਡੀਆ ਦੇ 9ਵੇਂ ਸਾਲਾਨਾ ਫੋਰਮ ’ਚ ਬੋਲ ਰਹੇ ਸਨ।

ਮੂਨਲਾਈਟਿੰਗ ਦੇ ਖਿਲਾਫ ਹਨ ਆਈ. ਟੀ. ਕੰਪਨੀਆਂ

ਕੇਂਦਰੀ ਮੰਤਰੀ ਚੰਦਰਸ਼ੇਖਰ ਦਾ ਇਹ ਬਿਆਨ ਇਸ ਲਈ ਵੀ ਅਹਿਮ ਹੈ ਕਿਉਂਕਿ ਦੇਸ਼ ਦੀਆਂ ਦਿੱਗਜ਼ ਆਈ. ਟੀ. ਕੰਪਨੀਆਂ ਮੂਨਲਾਈਟਿੰਗ ਨੂੰ ਲੈ ਕੇ ਆਪਣਾ ਸਖਤ ਨਜ਼ਰੀਆ ਸਾਹਮਣੇ ਰੱਖ ਚੁੱਕੀਆਂ ਹਨ। ਇੰਨਾ ਹੀ ਨਹੀਂ ਵਿਪਰੋ ਨੇ ਤਾਂ ਹਾਲ ਹੀ ’ਚ ਮੂਨਲਾਈਟਿੰਗ ਦੇ ਦੋਸ਼ ’ਚ ਕੰਪਨੀ ਦੇ 300 ਕਰਮਚਾਰੀਆਂ ਨੂੰ ਕੱਢ ਦਿੱਤਾ। ਇਨਫੋਸਿਸ ਵੀ ਅਜਿਹੀ ਹੀ ਚਿਤਾਵਨੀ ਆਪਣੇ ਕਰਮਚਾਰੀਆਂ ਨੂੰ ਦੇ ਚੁੱਕੀ ਹੈ। ਇਨਫੋਸਿਸ ਨੇ ਮੂਨਲਾਈਟਿੰਗ ਨੂੰ ਆਪਣੇ ਨਿਯਮਿਤ ਕੰਮ ਦੇ ਘੰਟਿਆਂ ਦਰਮਿਆਨ ਜਾਂ ਉਸ ਤੋਂ ਬਾਅਦ ਦੂਜੀ ਥਾਂ ਕੰਮ ਕਰਨ ਵਜੋਂ ਪਰਿਭਾਸ਼ਿਤ ਕੀਤਾ ਹੈ। ਕੰਪਨੀ ਨੇ ਈ-ਮੇਲ ਰਾਹੀਂ ਕਰਮਚਾਰੀਆਂ ਨੂੰ ਕਿਹਾ ਕਿ ਉਹ 2 ਰੋਜ਼ਗਾਰ ਕਰਨ ਦੀ ਤਕਨੀਕ ਦੇ ਖਿਲਾਫ ਹਨ। ਜ਼ਿਕਰਯੋਗ ਹੈ ਕਿ ਫੂਡ ਡਲਿਵਰੀ ਪਲੇਟਫਾਰਮ ਸਵਿਗੀ ਨੇ ਆਪਣੇ ਸਟਾਫ ਨੂੰ ਮੂਨਲਾਈਟਿੰਗ ਦੀ ਇਜਾਜ਼ਤ ਦੇ ਦਿੱਤੀ ਹੈ।

ਇਹ ਵੀ ਪੜ੍ਹੋ : RBI ਦੀ ਸਖ਼ਤ ਕਾਰਵਾਈ, ਗਰਭਵਤੀ ਦੀ ਮੌਤ ਮਗਰੋਂ ਮਹਿੰਦਰਾ ਐਂਡ ਮਹਿੰਦਰਾ ਕੰਪਨੀ 'ਤੇ ਕੱਸਿਆ ਸ਼ਿਕੰਜਾ

ਕੀ ਹੈ ਮੂਨਲਾਈਟਿੰਗ

ਇਕੱਠੇ 2 ਥਾਂ ਨੌਕਰੀ ਕਰਨ ਨੂੰ ਮੂਨਲਾਈਟਿੰਗ ਕਿਹਾ ਜਾਂਦਾ ਹੈ। ਜਿੱਥੇ ਤੁਸੀਂ ਇਕ ਨੌਕਰੀ ਦਿਨ ਦੇ ਚਾਨਣ ’ਚ ਕਰਦੇ ਹੋਏ ਅਤੇ ਦੂਜੀ ਰਾਤ ਦੀ ਰੌਸ਼ਨੀ ’ਚ ਕਰਦੇ ਹੋ। ਇਥੋਂ ਹੀ ਮੂਨਲਾਈਟ ਸ਼ਬਦ ਨਿਕਲਿਆ ਹੈ। ਇਸ ’ਚ ਉਨ੍ਹਾਂ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ ਜੋ ਕਿਤੇ ਹੋਰ ਪਾਰਟ ਟਾਈਮ ਕੰਮ ਵੀ ਕਰਦੇ ਹਨ। ਭਾਰਤ ’ਚ ਕੋਵਿਡ-19 ਤੋਂ ਬਅਦ ਇਸ ’ਚ ਕਾਫੀ ਤੇਜ਼ੀ ਆਈ। ਜ਼ਿਆਦਾਤਰ ਲੋਕ ਆਫਿਸ ਦੀ ਥਾਂ ਰਿਮੋਰਟ ਵਰਕ ਕਰ ਰਹੇ ਸਨ ਅਤੇ ਵਾਧੂ ਸਮੇਂ ਨੂੰ ਉਨ੍ਹਾਂ ਨੇ 2 ਥਾਂ ਕੰਮ ਕਰ ਕੇ ਯੂਟੀਲਾਈਜ਼ ਕੀਤਾ। ਜਾਣਕਾਰਾਂ ਦੀ ਮੰਨੀਏ ਤਾਂ ਮੂਨਲਾਈਟਿੰਗ ਦੇ ਮੁੱਖ ਤੌਰ ਤੇ 3 ਕਾਰਨ ਹੁੰਦੇ ਹਨ। ਪਹਿਲਾ ਵਧੇਰੇ ਪੈਸਾ ਕਮਾਉਣਾ, ਦੂਜਾ ਵਧੇਰੇ ਤਜ਼ਰਬਾ ਜਾਂ ਐਕਸਪੋਜ਼ਰ ਹਾਸਲ ਕਰਨਾ ਅਤੇ ਤੀਜਾ ਸ਼ੌਂਕੀਆ ਤੌਰ ’ਤੇ ਕੰਮ ਕਰਨਾ।

ਇਹ ਵੀ ਪੜ੍ਹੋ : ਅਡਾਨੀ-ਅੰਬਾਨੀ ਵਿਚਾਲੇ 'ਨੋ ਪੋਚਿੰਗ' ਸਮਝੌਤਾ, ਇਕ ਦੂਜੇ ਦੇ ਮੁਲਾਜ਼ਮਾਂ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News