ਸ਼ੇਅਰ ਬਾਜ਼ਾਰ ''ਚ ਵਧੇਗਾ ਟ੍ਰੇਡਿੰਗ ਦਾ ਸਮਾਂ, ਅਗਲੇ ਹਫਤੇ ਹੋਵੇਗਾ ਫੈਸਲਾ

09/07/2017 3:08:20 PM

ਨਵੀਂ ਦਿੱਲੀ—ਸ਼ੇਅਰ ਬਾਜ਼ਾਰ 'ਚ ਟ੍ਰੇਡਿੰਗ ਦਾ ਸਮਾਂ ਹੋਰ ਵਧ ਸਕਦਾ ਹੈ। ਇਸ ਮੁੱਦੇ 'ਤੇ ਆਉਣ ਵਾਲੇ ਸੋਮਵਾਰ ਨੂੰ ਸੇਬੀ ਦੀ ਸੈਕੇਂਡਰੀ ਮਾਰਕਿਟ ਐਡਵਾਇਜ਼ਰੀ ਕਮੇਟੀ ਨਾਲ ਮੁਲਾਕਾਤ ਹੋਣ ਵਾਲੀ ਹੈ ਜਿਸ 'ਚ ਸ਼ਾਮ ਪੰਜ ਵਜੇ ਜਾਂ ਸਾਢੇ ਸੱਤ ਤੱਕ ਸਮਾਂ ਵਧਾਉਣ ਦੀ ਸਿਫਾਰਿਸ਼ ਕੀਤੀ ਜਾ ਸਕਦੀ ਹੈ। ਇਸ ਮੀਟਿੰਗ 'ਚ ਐਕਸਚੇਂਜ ਦੇ ਐੱਮ. ਡੀ., ਐੱਨ. ਐੱਸ. ਈ. ਬਰੋਕਰੇਜ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ। ਦੱਸਿਆ ਜਾਂਦਾ ਕਿ ਵੱਡੇ ਬਰੋਕਰੇਜ ਹਾਊਸ ਸਮਾਂ ਵਧਾਉਣ ਦੇ ਪੱਖ 'ਚ ਹੈ ਉਧਰ ਛੋਟੇ ਬਰੋਕਰੇਜ ਹਾਊਸ ਨੂੰ ਇਸ ਤੋਂ ਲਾਗਤ ਵਧਾਉਣ ਦਾ ਡਰ ਹੈ। 
ਵੱਡੇ ਦੇਸ਼ਾਂ 'ਚ ਇੰਨੇ ਘੰਟੇ ਹੁੰਦੀ ਹੈ ਟ੍ਰੇਡਿੰਗ 
ਵਰਣਨਯੋਗ ਹੈ ਕਿ 2009 'ਚ ਸੇਬੀ ਨੇ ਐਕਸਚੇਂਜਾਂ ਨੂੰ 5 ਵਜੇ ਤੱਕ ਦੀ ਮਨਜ਼ੂਰੀ ਦਿੱਤੀ ਸੀ। ਹਾਲਾਂਕਿ 5 ਵਜੇ ਤੋਂ ਬਾਅਦ ਦੇ ਸਮੇਂ 'ਤੇ ਆਰ. ਬੀ. ਆਈ. ਨੂੰ ਕੁਝ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਗਲੋਬਲ ਮਾਰਕਿਟ 'ਚ ਟ੍ਰੇਡਿੰਗ ਦੇ ਸਮੇਂ 'ਤੇ ਨਜ਼ਰ ਪਾਈਏ ਤਾਂ ਅਮਰੀਕਾ 'ਚ ਸਾਢੇ 9 ਵਜੇ ਤੋਂ ਲੈ ਕੇ 4 ਵਜੇ ਤੱਕ 6.30 ਘੰਟੇ ਟ੍ਰੇਡਿੰਗ ਹੁੰਦੀ ਹੈ, ਉਧਰ ਜਾਪਾਨ 'ਚ 9 ਤੋਂ 3 ਵਜੇ ਤੱਕ ਟ੍ਰੇਡਿੰਗ ਹੁੰਦੀ ਹੈ, ਜਦਕਿ ਹਾਂਗਕਾਂਗ 'ਚ ਸਾਢੇ 9 ਵਜੇ ਤੋਂ ਲੈ ਕੇ 4 ਵਜੇ ਤੱਕ 6.30 ਘੰਟੇ ਟ੍ਰੇਡਿੰਗ ਹੁੰਦੀ ਹੈ। ਭਾਰਤ 'ਚ ਸਾਢੇ 9 ਵਜੇ ਤੋਂ ਸਾਢੇ 6 ਤੱਕ ਟ੍ਰੇਡਿੰਗ ਹੁੰਦੀ ਹੈ। ਉਧਰ ਚੀਨ 'ਚ ਸਾਢੇ 9 ਵਜੇ ਤੋਂ ਸਾਢੇ 11 ਵਜੇ ਅਤੇ ਇਕ ਵਜੇ ਤੋਂ 3 ਵਜੇ ਤੱਕ ਕੁੱਲ 4 ਘੰਟੇ ਟ੍ਰੇਡਿੰਗ ਹੁੰਦੀ ਹੈ ਜਦਕਿ ਆਸਟ੍ਰੇਲੀਆ 'ਚ 10 ਵਜੇ ਤੋਂ 4 ਵਜੇ ਤੱਕ 6 ਘੰਟੇ ਟ੍ਰੇਡਿੰਗ ਹੁੰਦੀ ਹੈ।


Related News