ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਹਰੇ ਨਿਸ਼ਾਨ ''ਚ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 205 ਅੰਕ ਚੜ੍ਹਿਆ

Friday, May 19, 2023 - 12:09 PM (IST)

ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਹਰੇ ਨਿਸ਼ਾਨ ''ਚ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 205 ਅੰਕ ਚੜ੍ਹਿਆ

ਮੁੰਬਈ (ਭਾਸ਼ਾ) - ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਵੱਲੋਂ ਲਗਾਤਾਰ ਪੂੰਜੀ ਪ੍ਰਵਾਹ ਅਤੇ ਗਲੋਬਲ ਸ਼ੇਅਰ ਬਾਜ਼ਾਰਾਂ ਵਿੱਚ ਸਕਾਰਾਤਮਕ ਰੁਖ ਦੇ ਵਿਚਕਾਰ ਘਰੇਲੂ ਸ਼ੇਅਰ ਬਾਜ਼ਾਰ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਵਾਧੇ ਨਾਲ ਖੁੱਲ੍ਹੇ ਪਰ ਬਾਅਦ ਵਿੱਚ ਵਾਧਾ ਬਰਕਰਾਰ ਨਾ ਰੱਖ ਸਕਿਆ ਅਤੇ ਸੂਚਕਾਂਕ ਵਿੱਚ ਅਸਥਿਰਤਾ ਦੇਖਣ ਨੂੰ ਮਿਲੀ। ਬੀਐਸਈ ਦਾ ਤੀਹ ਸ਼ੇਅਰਾਂ ਵਾਲਾ ਬੈਂਚਮਾਰਕ ਸੂਚਕ ਅੰਕ ਸੈਂਸੈਕਸ 205.08 ਅੰਕਾਂ ਦੇ ਵਾਧੇ ਨਾਲ 61,636.82 ਅੰਕਾਂ 'ਤੇ ਖੁੱਲ੍ਹਿਆ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 56.2 ਅੰਕ ਚੜ੍ਹ ਕੇ 18,186.15 ਅੰਕ 'ਤੇ ਖੁੱਲ੍ਹਿਆ।

ਹਾਲਾਂਕਿ, ਬਾਅਦ ਵਿੱਚ ਦੋਵੇਂ ਸੂਚਕਾਂਕ ਅਸਥਿਰ ਹੋ ਗਏ ਅਤੇ ਗਿਰਾਵਟ ਦਰਜ ਕੀਤੀ। ਸੈਂਸੈਕਸ 48.29 ਅੰਕ ਡਿੱਗ ਕੇ 61,383.45 'ਤੇ ਅਤੇ ਨਿਫਟੀ 28.30 ਅੰਕ ਡਿੱਗ ਕੇ 18,101.65 'ਤੇ ਆ ਗਿਆ। 

ਇਹ ਵੀ ਪੜ੍ਹੋ : ਦੇਸ਼ ’ਚ ਬੇਹੱਦ ਅਮੀਰ ਲੋਕਾਂ ਦੀ ਗਿਣਤੀ 7.5 ਫੀਸਦੀ ਘਟੀ, ਰਿਪੋਰਟ 'ਚ ਘਾਟੇ ਦੀ ਦੱਸੀ ਇਹ ਵਜ੍ਹਾ

ਟਾਪ ਗੇਨਰਜ਼

ਭਾਰਤੀ ਸਟੇਟ ਬੈਂਕ, ਇਨਫੋਸਿਸ, ਐਚਸੀਐਲ ਟੈਕਨਾਲੋਜੀ, ਟੈਕ ਮਹਿੰਦਰਾ, ਐਕਸਿਸ ਬੈਂਕ, ਵਿਪਰੋ, ਆਈਸੀਆਈਸੀਆਈ ਬੈਂਕ, ਪਾਵਰ ਗਰਿੱਡ, ਕੋਟਕ ਮਹਿੰਦਰਾ ਬੈਂਕ, ਮਹਿੰਦਰਾ ਐਂਡ ਮਹਿੰਦਰਾ 

ਟਾਪ ਲੂਜ਼ਰਜ਼

ਆਈਟੀਸੀ, ਐਨਟੀਪੀਸੀ, ਟਾਈਟਨ, ਲਾਰਸਨ ਐਂਡ ਟੂਬਰੋ, ਮਾਰੂਤੀ, ਟਾਟਾ ਮੋਟਰਜ਼

ਗਲੋਬਲ ਬਾਜ਼ਾਰਾਂ ਦਾ ਹਾਲ

ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਮੁਨਾਫੇ 'ਚ ਰਿਹਾ, ਜਦਕਿ ਹਾਂਗਕਾਂਗ ਦਾ ਹੈਂਗਸੇਂਗ 'ਚ ਗਿਰਾਵਟ ਦੇਖਣ ਨੂੰ ਮਿਲੀ। ਵੀਰਵਾਰ ਨੂੰ ਅਮਰੀਕੀ ਬਾਜ਼ਾਰ 'ਚ ਚੰਗੀ ਉਛਾਲ ਦੇਖਣ ਨੂੰ ਮਿਲਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸ਼ੇਅਰਾਂ ਦੀ ਖਰੀਦਦਾਰੀ ਜਾਰੀ ਰੱਖੀ ਅਤੇ ਵੀਰਵਾਰ ਨੂੰ 970.18 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਇਹ ਵੀ ਪੜ੍ਹੋ : ਰੇਲਵੇ ਨੇ ਵੋਕਲ ਫ਼ਾਰ ਲੋਕਲ ਵਿਜ਼ਨ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ 12 ਸਟੇਸ਼ਨਾਂ ਦੀ ਕੀਤੀ ਚੋਣ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News