ਨਵੇਂ ਰਿਕਾਰਡ ਦੇ ਨਾਲ ਖੁੱਲਿ੍ਹਆ ਸ਼ੇਅਰ ਬਾਜ਼ਾਰ, ਸੈਂਸੈਕਸ ’ਚ 361 ਅੰਕਾਂ ਦੀ ਤੇਜ਼ੀ

12/28/2020 10:41:17 AM

ਨਵੀਂ ਦਿੱਲੀ - ਗਲੋਬਲ ਬਾਜ਼ਾਰਾਂ ਵਿਚ ਵਾਧੇ ਤੋਂ ਬਾਅਦ ਪ੍ਰਮੁੱਖ ਸਟਾਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿਚ ਵੀ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਤੇਜ਼ੀ ਦੇਖਣ ਨੂੰ ਮਿਲੀ। ਬੀ.ਐਸ.ਸੀ. ਸੈਂਸੈਕਸ 361.93 ਅੰਕ ਭਾਵ 0.77 ਪ੍ਰਤੀਸ਼ਤ ਦੇ ਵਾਧੇ ਨਾਲ ਸਰਬੋਤਮ 47,335.47 ਦੇ ਉੱਚ ਪੱਧਰ ’ਤੇ ਪਹੁੰਚ ਗਿਆ। ਦੂਜੇ ਪਾਸੇ ਐਨ.ਐਸ.ਈ. ਨਿਫਟੀ 110.55 ਅੰਕ ਭਾਵ 0.80 ਪ੍ਰਤੀਸ਼ਤ ਦੀ ਤੇਜ਼ੀ ਨਾਲ 13,859.80 ਦੇ ਨਵੇਂ ਸਿਖਰ ’ਤੇ ਪਹੁੰਚ ਗਿਆ। ਐਚਡੀਐਫਸੀ ਅਤੇ ਏਸ਼ੀਅਨ ਪੇਂਟਸ ਨੂੰ ਛੱਡ ਕੇ ਸਾਰੇ ਸ਼ੇਅਰ ਸੈਂਸੈਕਸ ਵਿਚ ਮੁਨਾਫਾ ਨਾਲ ਕਾਰੋਬਾਰ ਕਰਦੇ ਦਿਖਾਈ ਦਿੱਤੇ। 

ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸੈਂਸੈਕਸ 529.36 ਅੰਕ ਭਾਵ 1.14 ਫੀਸਦੀ ਦੀ ਤੇਜ਼ੀ ਨਾਲ ਵੀਰਵਾਰ ਨੂੰ 46,973.54 ਦੇ ਪੱਧਰ ’ਤੇ ਬੰਦ ਹੋਇਆ ਸੀ, ਜਦੋਂ ਕਿ ਐੱਨ.ਐੱਸ.ਈ ਨਿਫਟੀ ਵੀਰਵਾਰ ਨੂੰ 148.15 ਅੰਕ ਜਾਂ 1.09 ਫੀਸਦੀ ਦੀ ਤੇਜ਼ੀ ਨਾਲ 13,749.25 ਅੰਕ ’ਤੇ ਬੰਦ ਹੋਇਆ ਹੈ। ਕ੍ਰਿਸਮਸ ਦੇ ਕਾਰਨ ਸ਼ੁੱਕਰਵਾਰ ਨੂੰ ਬਾਜ਼ਾਰ ਬੰਦ ਕੀਤੇ ਗਏ ਸਨ। ਸੋਮਵਾਰ ਨੂੰ ਏਸ਼ੀਆ ’ਚ ਚੀਨ, ਜਾਪਾਨ, ਦੱਖਣੀ ਕੋਰੀਆ, ਹਾਂਗ ਕਾਂਗ ਅਤੇ ਹੋਰ ਪ੍ਰਮੁੱਖ ਬਾਜ਼ਾਰਾਂ ’ਚ ਤੇਜ਼ੀ ਦਾ ਰੁਝਾਨ ਰਿਹਾ। ਇਸ ਦੌਰਾਨ ਗਲੋਬਲ ਤੇਲ ਦਾ ਬੈਂਚਮਾਰਕ ਬ੍ਰੈਂਟ ਕਰੂਡ ਫਿੳੂਚਰਜ਼ 0.31% ਦੀ ਗਿਰਾਵਟ ਦੇ ਨਾਲ 51.14 ਡਾਲਰ ਪ੍ਰਤੀ ਬੈਰਲ ’ਤੇ ਬੰਦ ਹੋਇਆ।

ਸ਼ੁਰੂਆਤੀ ਕਾਰੋਬਾਰ ਵਿਚ ਓ.ਐੱਨ.ਜੀ.ਸੀ. ਦੇ ਸ਼ੇਅਰਾਂ ਵਿਚ 2 ਪ੍ਰਤੀਸ਼ਤ ਦੀ ਤੇਜ਼ੀ ਆਈ, ਜਦੋਂਕਿ ਡਿਸ਼ ਟੀਵੀ ਦੇ ਸ਼ੇਅਰਾਂ ਵਿਚ 6% ਦੀ ਗਿਰਾਵਟ ਆਈ। ਐਨਟੀਪੀਸੀ, ਸਨ ਫਾਰਮਾ, ਸਟੇਟ ਬੈਂਕ ਆਫ਼ ਇੰਡੀਆ ਅਤੇ ਰਿਲਾਇੰਸ ਇੰਡਸਟਰੀਜ਼ ਇਕ-ਇਕ ਫੀਸਦੀ ਵਧੀਆਂ ਹਨ।


Harinder Kaur

Content Editor

Related News