ਸ਼ੇਅਰ ਬਾਜ਼ਾਰ ਨੇ ਤੋੜੇ ਸਾਰੇ ਰਿਕਾਰਡ, ਪਹਿਲੀ ਵਾਰ ਸੈਂਸੈਕਸ 64,718 ''ਤੇ ਹੋਇਆ ਬੰਦ

Friday, Jun 30, 2023 - 05:54 PM (IST)

ਸ਼ੇਅਰ ਬਾਜ਼ਾਰ ਨੇ ਤੋੜੇ ਸਾਰੇ ਰਿਕਾਰਡ, ਪਹਿਲੀ ਵਾਰ ਸੈਂਸੈਕਸ 64,718 ''ਤੇ ਹੋਇਆ ਬੰਦ

ਮੁੰਬਈ - ਸ਼ੇਅਰ ਬਾਜ਼ਾਰ 'ਚ ਅੱਜ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਸੈਂਸੈਕਸ ਨੇ ਅੱਜ ਆਪਣੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਸੈਂਸੈਕਸ 803.14 ਅੰਕ ਭਾਵ 1.26 ਫੀਸਦੀ ਦੇ ਵਾਧੇ ਨਾਲ 64,718.56 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਰਿਕਾਰਡ ਪੱਧਰ 64,768.58 ਹੈ।

ਨਿਫਟੀ ਨੇ ਬਣਾਇਆ 19,201.70 ਦਾ ਰਿਕਾਰਡ ਪੱਧਰ 

ਇਸ ਤੋਂ ਇਲਾਵਾ ਨਿਫਟੀ ਨੇ ਵੀ ਅੱਜ ਬਾਜ਼ਾਰ 'ਚ ਨਵਾਂ ਰਿਕਾਰਡ ਉੱਚਾ ਪੱਧਰ ਬਣਾਇਆ ਹੈ। ਨਿਫਟੀ ਅੱਜ 216.95 ਅੰਕ ਯਾਨੀ 1.14 ਫੀਸਦੀ ਦੇ ਵਾਧੇ ਨਾਲ 19,189.05 ਦੇ ਪੱਧਰ 'ਤੇ ਬੰਦ ਹੋਇਆ। ਅੱਜ ਬਾਜ਼ਾਰ 'ਚ ਨਿਫਟੀ ਦਾ ਰਿਕਾਰਡ ਪੱਧਰ 19,201.70 ਰਿਹਾ ਹੈ। ਜੁਲਾਈ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸੈਂਸੈਕਸ-ਨਿਫਟੀ ਨੇ ਬਾਜ਼ਾਰ 'ਚ ਇਕ ਹੋਰ ਨਵਾਂ ਰਿਕਾਰਡ ਬਣਾ ਲਿਆ ਹੈ।

ਇਹ ਵੀ ਪੜ੍ਹੋ : ਵਿਦੇਸ਼ ਯਾਤਰਾ ਮਗਰੋਂ ਫੋਟੋ ਸ਼ੇਅਰ ਕਰ ਕਸੂਤੇ ਘਿਰੇ ਸੋਸ਼ਲ ਮੀਡੀਆ ਇੰਫਲੂਐਂਸਰ, IT ਵਿਭਾਗ ਵੱਲੋਂ ਨੋਟਿਸ ਜਾਰੀ

ਮਾਰਕੀਟ ਵਿੱਚ ਉਛਾਲ ਦੇ 5 ਕਾਰਨ

ਮਹਿੰਗਾਈ ਘੱਟ ਹੋਣ ਕਾਰਨ ਬਾਜ਼ਾਰ ਨੂੰ ਸਮਰਥਨ ਮਿਲਿਆ ਹੈ।
ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇ ਕਾਰਨ 
ਡਾਲਰ ਦੇ ਮੁਕਾਬਲੇ ਰੁਪਿਆ ਮਜ਼ਬੂਤ ​​ਹੋਇਆ ਹੈ, ਇਸ ਨਾਲ ਬਾਜ਼ਾਰ ਨੂੰ ਸਮਰਥਨ ਮਿਲਿਆ ਹੈ।
ਵਿਦੇਸ਼ੀ ਨਿਵੇਸ਼ਕ ਭਾਰਤੀ ਬਾਜ਼ਾਰ ਵਿੱਚ ਨਿਵੇਸ਼ ਵਧਾ ਰਹੇ ਹਨ।
ਭਾਰਤ ਦੇ ਫੋਰੈਕਸ ਰਿਜ਼ਰਵ ਵਿੱਚ ਵਾਧੇ ਨੇ ਵੀ ਬਾਜ਼ਾਰ ਨੂੰ ਮਜ਼ਬੂਤੀ ਦਿੱਤੀ ਹੈ।

ਕਿਹੜੇ ਸਟਾਕਾਂ ਨੇ ਗਤੀ ਪ੍ਰਾਪਤ ਕੀਤੀ?

ਅੱਜ M&M ਦੇ ਸ਼ੇਅਰ 4 ਫੀਸਦੀ ਦੇ ਵਾਧੇ ਨਾਲ ਰਿਕਾਰਡ ਪੱਧਰ 'ਤੇ ਰਹੇ। ਇਸ ਤੋਂ ਇਲਾਵਾ ਇੰਫੋਸਿਸ, ਇੰਡਸਇੰਡ ਬੈਂਕ, ਸਨ ਫਾਰਮਾ, ਟੀਸੀਐਸ, ਮਾਰੂਤੀ, ਐਲਐਂਡਟੀ, ਟੈਕ ਮਹਿੰਦਰਾ, ਵਿਪਰੋ, ਪਾਵਰ ਗਰਿੱਡ, ਐਚਡੀਐਫਸੀ ਬੈਂਕ, ਐਚਡੀਐਫਸੀ, ਟਾਟਾ ਮੋਟਰਜ਼, ਰਿਲਾਇੰਸ,  ਐਸਬੀਆਈ,ਭਾਰਤੀ ਏਅਰਟੈੱਲ ਸਮੇਤ ਕਈ ਕੰਪਨੀਆਂ ਦੇ ਸ਼ੇਅਰਾਂ ਵਿੱਚ ਚੰਗੀ ਖਰੀਦਦਾਰੀ ਹੋਈ ਹੈ। ਜਿਸ ਤੋਂ ਬਾਅਦ ਇਹ ਸਾਰੇ ਸਟਾਕ ਹਰੇ ਰੰਗ ਵਿੱਚ ਬੰਦ ਹੋਏ।

ਇਹ ਵੀ ਪੜ੍ਹੋ : ਰਸਾਇਣ ਨਿਗਲ ਰਹੇ ਪੰਜਾਬ ਦੀ ਧਰਤੀ ਦਾ ਅੰਮ੍ਰਿਤ, ਘਟ ਰਹੀ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਕਣਕ ਦਾ ਝਾੜ

21 ਜੂਨ ਨੂੰ ਵੀ ਬਣਿਆ ਸੀ ਰਿਕਾਰਡ

ਸ਼ੇਅਰਾਂ ਵਿੱਚ ਵਾਧੇ ਦੇ ਨਾਲ, BSE 'ਤੇ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 2,95,72,338.05 ਕਰੋੜ ਰੁਪਏ ਤੱਕ ਪਹੁੰਚ ਗਿਆ। ਇਸ ਤੋਂ ਪਹਿਲਾਂ 21 ਜੂਨ ਨੂੰ BSE 'ਤੇ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 2,94,36,594.50 ਕਰੋੜ ਰੁਪਏ ਤੱਕ ਪਹੁੰਚ ਗਿਆ ਸੀ।

ਬੁੱਧਵਾਰ ਨੂੰ ਬਾਜ਼ਾਰ ਸਭ ਤੋਂ ਉੱਚਾ ਰਿਹਾ

ਇਸ ਤੋਂ ਪਹਿਲਾਂ ਬੁੱਧਵਾਰ ਯਾਨੀ 28 ਜੂਨ ਨੂੰ ਸ਼ੇਅਰ ਬਾਜ਼ਾਰ ਨੇ ਆਪਣਾ ਸਭ ਤੋਂ ਉੱਚਾ ਪੱਧਰ ਬਣਾ ਲਿਆ ਸੀ। ਕਾਰੋਬਾਰ ਦੌਰਾਨ ਸੈਂਸੈਕਸ 64,050 ਦੇ ਪੱਧਰ 'ਤੇ ਪਹੁੰਚ ਗਿਆ ਸੀ। ਹਾਲਾਂਕਿ ਇਸ ਤੋਂ ਬਾਅਦ ਇਸ 'ਚ ਥੋੜ੍ਹੀ ਗਿਰਾਵਟ ਆਈ ਅਤੇ 499 ਅੰਕ ਚੜ੍ਹ ਕੇ 63,915 'ਤੇ ਬੰਦ ਹੋਇਆ। ਨਿਫਟੀ ਨੇ ਵੀ 19,011 ਦਾ ਸਭ ਤੋਂ ਉੱਚਾ ਪੱਧਰ ਬਣਾਇਆ। ਇਸ ਤੋਂ ਬਾਅਦ ਇਹ ਵੀ ਥੋੜ੍ਹਾ ਹੇਠਾਂ ਆਇਆ ਅਤੇ 154 ਅੰਕਾਂ ਤੋਂ ਵੱਧ ਦੇ ਵਾਧੇ ਨਾਲ 18,972 ਦੇ ਪੱਧਰ 'ਤੇ ਬੰਦ ਹੋਇਆ।

15 ਸਾਲਾਂ ਵਿੱਚ 10 ਹਜ਼ਾਰ ਤੋਂ 60 ਹਜ਼ਾਰ ਤੱਕ ਪਹੁੰਚਿਆ ਬਾਜ਼ਾਰ

25 ਜੁਲਾਈ 1990 ਨੂੰ ਬੀਐਸਈ ਸੈਂਸੈਕਸ ਪਹਿਲੀ ਵਾਰ 1 ਹਜ਼ਾਰ ਦੇ ਪੱਧਰ ਨੂੰ ਛੂਹਿਆ। 1000 ਤੋਂ 10000 (6 ਫਰਵਰੀ 2006) ਤੱਕ ਆਉਣ ਵਿੱਚ ਲਗਭਗ 16 ਸਾਲ ਲੱਗ ਗਏ ਪਰ 10000 ਤੋਂ 60000 ਤੱਕ ਦਾ ਸਫ਼ਰ ਸਿਰਫ਼ 15 ਸਾਲਾਂ ਵਿੱਚ ਪੂਰਾ ਕਰ ਲਿਆ।

ਇਹ ਵੀ ਪੜ੍ਹੋ : 25 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਮਹਿੰਗਾਈ ; ਦੁੱਧ, ਦਾਲ ਛੱਡੋ ਸਭ ਤੋਂ ਵੱਧ ਜੀਰੇ ਨੇ ਮਚਾਈ ਤਬਾਹੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News