9 ਮਹੀਨਿਆਂ ’ਚ ਪਹਿਲੀ ਵਾਰ ਸਰਵਿਸ ਸੈਕਟਰ ਨੇ ਦਿੱਤਾ ਜ਼ਿਆਦਾ ਰੁਜ਼ਗਾਰ

Friday, Dec 04, 2020 - 09:14 AM (IST)

9 ਮਹੀਨਿਆਂ ’ਚ ਪਹਿਲੀ ਵਾਰ ਸਰਵਿਸ ਸੈਕਟਰ ਨੇ ਦਿੱਤਾ ਜ਼ਿਆਦਾ ਰੁਜ਼ਗਾਰ

ਨਵੀਂ ਦਿੱਲੀ (ਭਾਸ਼ਾ) – ਸਰਵਿਸ ਸੈਕਟਰ ਨੇ 9 ਮਹੀਨੇ ’ਚ ਪਹਿਲੀ ਵਾਰ ਨਵੰਬਰ ’ਚ ਜ਼ਿਆਦਾ ਰੋਜ਼ਗਾਰ ਦਿੱਤਾ। ਅੱਜ ਜਾਰੀ ਇਕ ਮਾਸਿਕ ਸਰਵੇਖਣ ’ਚ ਕਿਹਾ ਗਿਆ ਕਿ ਲਗਾਤਾਰ ਦੂਜੇ ਮਹੀਨੇ ਸਰਵਿਸ ਸੈਕਟਰ ’ਚ ਤੇਜ਼ੀ ਜਾਰੀ ਰਹੀ। ਇਸ ’ਚ ਨਵੇਂ ਵਰਕ ਆਰਡਰ ਨੇ ਵੱਡੀ ਭੂਮਿਕਾ ਨਿਭਾਈ। ਇੰਡੀਆ ਸਰਵਿਸੇਜ਼ ਬਿਜਨੈੱਸ ਐਕਟੀਵਿਟੀ ਇੰਡੈਕਸ ਨਵੰਬਰ ’ਚ 53.7 ’ਤੇ ਰਿਹਾ, ਜੋ ਅਕਤੂਬਰ ’ਚ 54.1 ’ਤੇ ਸੀ।

ਨਵੰਬਰ ਲਗਾਤਾਰ ਦੂਜੇ ਮਹੀਨੇ ਇੰਡੈਕਸ 50 ਤੋਂ ਉੱਪਰ ਰਿਹਾ। ਇੰਡੈਕਸ 50 ਤੋਂ ਉਪਰ ਰਹੇ ਤਾਂ ਇਸ ਦਾ ਮਤਲਬ ਇਹ ਹੈ ਕਿ ਸੈਕਟਰ ’ਚ ਗ੍ਰੋਥ ਹੋਈ ਹੈ। ਇੰਡੈਕਸ ਜੇ 50 ਤੋਂ ਹੇਠਾਂ ਰਹਿੰਦਾ ਹੈ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਸੈਕਟਰ ’ਚ ਗਿਰਾਵਟ ਆਈ ਹੈ। ਤਾਜ਼ਾ ਅੰਕੜੇ ਦੱਸਦੇ ਹਨ ਕਿ ਲਾਕਡਾਊਨ ਹਟਾਏ ਜਾਣ ਅਤੇ ਮੰਗ ਵਧਣ ਕਾਰਣ ਸਰਵਿਸ ਸੈਕਟਰ ’ਚ ਤੇਜ਼ੀ ਨਾਲ ਰਿਕਵਰੀ ਹੋ ਰਹੀ ਹੈ।

ਮਾਰਚ ਤੋਂ ਸਤੰਬਰ ਤੱਕ ਚੱਲ ਰਹੀ ਸੀ ਗਿਰਾਵਟ

ਆਈ. ਐੱਚ. ਐੱਸ. ਮਾਰਕੀਟ ਦੀ ਇਕਨੌਮਿਕਸ ਐਸੋਸੀਏਟ ਡਾਇਰੈਕਟਰ ਪਾਲੀਯਾਨਾ ਡੀ ਲੀਮਾ ਨੇ ਕਿਹਾ ਕਿ ਲਾਕਡਾਊਨ ਤੋਂ ਬਾਅਦ ਮਾਰਚ ਤੋਂ ਸਤੰਬਰ ਤੱਕ ਸਰਵਿਸ ਸੈਕਟਰ ’ਚ ਗਿਰਾਵਟ ਚੱਲ ਰਹੀ ਸੀ। ਹੁਣ ਇਹ ਸੈਕਟਰ ਤੇਜ਼ੀ ਦੇ ਘੇਰੇ ’ਚ ਚੱਲ ਰਿਹਾ ਹੈ। ਕੰਪਨੀਆਂ ਨੂੰ ਕੰਮ ਦੇ ਜ਼ਿਆਦਾ ਆਰਡਰ ਮਿਲ ਰਹੇ ਹਨ ਅਤੇ ਇਸ ਕਾਰਣ ਕੰਪਨੀਆਂ ਉਤਪਾਦਨ ਅਤੇ ਰੋਜ਼ਗਾਰ ਵਧਾ ਰਹੀਆਂ ਹਨ।

ਇਹ ਵੀ ਪਡ਼੍ਹੋ : ਬਾਜ਼ਾਰ ਨਾਲੋਂ ਸਸਤਾ ਸੋਨਾ ਖ਼ਰੀਦਣ ਦਾ ਮੌਕਾ, ਫਾਇਨਾਂਸ ਕੰਪਨੀ ਕਰੇਗੀ ਗਹਿਣਿਆਂ ਦੀ ਨਿਲਾਮੀ

ਕੰਪਨੀਆਂ ਨੇ ਮਾਰਚ ਤੋਂ ਅਕਤੂਬਰ ਤੱਕ ਘਟਾਈ ਕਰਮਚਾਰੀਆਂ ਦੀ ਗਿਣਤੀ

ਸਰਵਿਸੇਜ਼ ਕੰਪਨੀਆਂ ਨੇ ਨਵੰਬਰ ’ਚ ਜ਼ਿਆਦਾਤਰ ਕਰਮਚਾਰੀਆਂ ਨੂੰ ਨੌਕਰੀ ਦਿੱਤੀ। ਇਸ ਤੋਂ ਪਹਿਲਾਂ ਲਗਾਤਾਰ 8 ਮਹੀਨੇ ਤੋਂ ਇਹ ਕੰਪਨੀਆਂ ਕਰਮਚਾਰੀਆਂ ਦੀ ਗਿਣਤੀ ਘਟਾ ਰਹੀਆਂ ਸਨ। ਹਾਲਾਂਕਿ ਰੋਜ਼ਗਾਰ ’ਚ ਵਾਧੇ ਦੀ ਰਫਤਾਰ ਨਵੰਬਰ ’ਚ ਕਾਫੀ ਧੀਮੀ ਰਹੀ। ਕੰਪਨੀਆਂ ਦੇ ਇਨਪੁੱਟ ਕਾਸਟ ਅਤੇ ਆਊਟਪੁਟ ਚਾਰਜੇਜ਼ ’ਚ ਵਾਧਾ ਹੋਇਆ ਹੈ। ਲੀਮਾ ਨੇ ਕਿਹਾ ਕਿ ਘੱਟ ਵਿਆਜ਼ ਦਰ ਦਾ ਮਾਹੌਲ ਅਤੇ ਰੋਜ਼ਗਾਰ ’ਚ ਵਾਧੇ ਨਾਲ ਘਰੇਲੂ ਮੰਗ ’ਚ ਵਾਧਾ ਹੋ ਸਕਦਾ ਹੈ। ਹਾਲਾਂਕਿ ਮਹਿੰਗਾਈ ਦਾ ਦਬਾਅ ਰਿਕਵਰੀ ਨੂੰ ਪਟੜੀ ’ਤੇ ਉਤਾਰ ਸਕਦਾ ਹੈ।

ਇਹ ਵੀ ਪਡ਼੍ਹੋ : ਭਾਰਤੀ ਚੌਲਾਂ ਦੇ ਭਰੋਸੇ ਡ੍ਰੈਗਨ, ਚੀਨ ਨੇ 30 ਸਾਲ ’ਚ ਪਹਿਲੀ ਵਾਰ ਭਾਰਤੀ ਚੌਲ ਖਰੀਦੇ

ਅਗਲੇ 12 ਮਹੀਨੇ ’ਚ ਆਸਵੰਦ ਮਾਹੌਲ

ਸਰਵਿਸੇਜ਼ ਕੰਪਨੀਆਂ ਨੇ ਉਮੀਦ ਦਿਖਾਈ ਕਿ ਅਗਲੇ 12 ਮਹੀਨੇ ’ਚ ਕਾਰੋਬਾਰੀ ਗਤੀਵਿਧੀਆਂ ਬਿਹਤਰ ਰਹਿਣਗੀਆਂ। ਬਿਜਨੈੱਸ ਆਪਟੀਮਿਜ਼ਮ ਦਾ ਪੱਧਰ 9 ਮਹੀਨੇ ’ਚ ਸਭ ਤੋਂ ਉੱਪਰ ਹੈ। ਕੋਰੋਨਾ ਵਾਇਰਸ ਵੈਕਸੀਨ ਛੇਤੀ ਹੀ ਬਾਜ਼ਾਰ ’ਚ ਆਉਣ ਦੀ ਉਮੀਦ ਕਾਰਣ ਕਾਰੋਬਾਰੀ ਮਾਹੌਲ ’ਚ ਸੁਧਾਰ ਹੋਇਆ ਹੈ।

ਇਸ ਦਰਮਿਆਨ ਦੇਸ਼ ਦੇ ਪ੍ਰਾਈਵੇਟ ਸੈਕਟਰ (ਸਰਵਿਸੇਜ਼ ਅਤੇ ਨਿਰਮਾਣ ਖੇਤਰ ਨੂੰ ਮਿਲਾ ਕੇ) ਨਵੰਬਰ ’ਚ ਲਗਾਤਾਰ ਤੀਜੇ ਮਹੀਨੇ ਗ੍ਰੋਥ ਹੋਈ। ਹਾਲਾਂਕਿ ਅਕਤੂਬਰ ਦੇ 9 ਮਹੀਨੇ ਦੇ ਉੱਪਰੀ ਪੱਧਰ ਤੋਂ ਥੋੜਾ ਹੇਠਾਂ ਆਇਆ ਹੈ। ਸਰਵਿਸੇਜ਼ ਅਤੇ ਨਿਰਮਾਣ ਦੋਹਾਂ ਖੇਤਰਾਂ ਦਾ ਹਾਲ ਦੱਸਣ ਵਾਲਾ ਕੰਪੋਜ਼ਿਟ ਪੀ. ਐੱਮ. ਆਈ. ਆਊਟਪੁਟ ਇੰਡੈਕਸ ਨਵੰਬਰ ’ਚ ਘਟ ਕੇ 56.3 ’ਤੇ ਆ ਗਿਆ, ਜੋ ਅਕਤੂਬਰ ’ਚ 58 ’ਤੇ ਸੀ। ਸਰਵਿਸੇਜ਼ ਅਤੇ ਨਿਰਮਾਣ ਦੋਹਾਂ ਕੰਪਨੀਆਂ ਦੀ ਵਿਕਰੀ ’ਚ ਧੀਮਾ ਵਾਧਾ ਦਰਜ ਕੀਤਾ ਗਿਆ।

ਇਹ ਵੀ ਪਡ਼੍ਹੋ : PizzaHut ਦੇ ਬਾਨੀ ਫਰੈਂਕ ਕਾਰਨੀ ਦਾ ਹੋਇਆ ਦਿਹਾਂਤ, ਕੋਰੋਨਾ ਤੋਂ ਠੀਕ ਹੋ ਕੇ ਪਰਤੇ ਸਨ ਘਰ

ਨੋਟ : ਕੋਰੋਨਾ ਲਾਗ ਦੀ ਆਫ਼ਤ ਵਿਚ ਦੇਸ਼ ਦੇ ਅਰਥਚਾਰੇ ਵਿਚ ਆਈ ਗਿਰਾਵਟ ਤੋਂ ਬਾਅਦ ਤੁਹਾਡੇ ਖੇਤਰ ਵਿਚ ਰੁਜ਼ਗਾਰ ਦੇ ਤਾਜ਼ਾ ਹਾਲਾਤ ਬਾਰੇ ਕੁਮੈਂਟ ਬਾਕਸ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News