ਸੈਂਸੈਕਸ 513 ਅੰਕ ਚੜ੍ਹ ਕੇ ਤੇ ਨਿਫਟੀ 9200 ਦੇ ਉਪਰ ਖੁੱਲ੍ਹਿਆ

Monday, Apr 27, 2020 - 10:09 AM (IST)

ਸੈਂਸੈਕਸ 513 ਅੰਕ ਚੜ੍ਹ ਕੇ ਤੇ ਨਿਫਟੀ 9200 ਦੇ ਉਪਰ ਖੁੱਲ੍ਹਿਆ

ਮੁੰਬਈ - ਸਟਾਕ ਮਾਰਕੀਟ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਕਿ ਸੋਮਵਾਰ ਨੂੰ ਵਾਧੇ ਨਾਲ ਖੁੱਲ੍ਹਿਆ। ਅੱਜ ਸਵੇਰੇ  ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 513.21 ਅੰਕ ਯਾਨੀ ਕਿ 1.64 ਫੀਸਦੀ ਦੀ ਤੇਜ਼ੀ ਨਾਲ 31840.43 'ਤੇ  ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 125.05 ਅੰਕ ਯਾਨੀ ਕਿ 1.37 ਫੀਸਦੀ ਦੀ ਤੇਜ਼ੀ ਨਾਲ 9279.45 ਦੇ ਪੱਧਰ 'ਤੇ ਖੁੱਲ੍ਹਿਆ।

ਟਾਪ ਗੇਨਰਜ਼

ਆਈ.ਟੀ.ਸੀ.,ਜ਼ੀ ਲਿਮਟਿਡ, ਇੰਫਰਾਟਲ, ਇੰਡਸਇੰਡ ਬੈਂਕ, ਹਿੰਡਾਲਕੋ, ਮਾਰੂਤੀ, ਐਕਸਿਸ ਬੈਂਕ, ਯੂਪੀਐਲ, ਟਾਟਾ ਮੋਟਰਜ਼, ਟਾਟਾ ਸਟੀਲ 

ਸੈਕਟੋਰੀਅਲ ਇੰਡੈਕਸ ਦਾ ਹਾਲ

ਜੇਕਰ ਸੈਕਟਰਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਸਾਰੇ ਸੈਕਟਰ ਹਰੇ ਨਿਸ਼ਾਨ 'ਤੇ ਖੁੱਲ੍ਹੇ। ਇਨ੍ਹਾਂ ਚ ਮੀਡੀਆ, ਫਾਰਮਾ, ਰੀਅਲਟੀ, ਬੈਂਕ, ਪ੍ਰਾਈਵੇਟ ਬੈਂਕ, ਮੈਟਲ, ਆਈ.ਟੀ., ਆਟੋ, ਐਫ.ਐਮ.ਸੀ.ਜੀ. ਅਤੇ ਪੀ.ਐਸ.ਯੂ. ਬੈਂਕ ਸ਼ਾਮਲ ਹਨ।

ਮਾਹਰਾਂ ਅਨੁਸਾਰ ਫ੍ਰੈਂਕਲਿਨ ਟੈਂਪਲਟਨ ਦੇ ਛੇ ਫੰਡਾਂ ਨੂੰ ਬੰਦ ਕਰਨ ਦੇ ਕਦਮ ਨੇ ਵਿੱਤੀ ਖੇਤਰ ਵਿਚ ਨਵੀਂ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ, ਜੋ ਇਸ ਹਫਤੇ ਘਰੇਲੂ ਮਾਰਕੀਟ ਨੂੰ ਪ੍ਰਭਾਵਤ ਕਰੇਗੀ। ਇਸ ਤੋਂ ਇਲਾਵਾ, ਵਿਦੇਸ਼ੀ ਮਾਰਕੀਟ ਅਤੇ  ਬੁਨਿਆਦੀ ਉਦਯੋਗਾਂ ਦੇ ਉਤਪਾਦਨ ਦੇ ਅੰਕੜੇ ਅਤੇ ਕੰਪਨੀਆਂ ਦੇ ਵਿੱਤੀ ਨਤੀਜੇ ਦੇ ਨਾਲ-ਨਾਲ ਕੋਰੋਨਾ ਰਫਤਾਰ ਕਾਰਨ ਬਾਜ਼ਾਰ 'ਚ ਇਸ ਹਫਤੇ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇਗਾ।

ਕੇਂਦਰ ਸਰਕਾਰ ਨੇ ਸਥਾਨਕ ਪੱਧਰ 'ਤੇ ਦੁਕਾਨਾਂ ਖੋਲ੍ਹਣ ਦੇ ਆਦੇਸ਼ ਦਿੱਤੇ ਹਨ। ਇਕ ਮਹੀਨੇ ਦੇ ਲਾਕਡਾਉਨ ਤੋਂ ਬਾਅਦ  ਆਰਥਿਕਤਾ ਦੇ ਦੁਬਾਰਾ ਰਫਤਾਰ ਫੜਣ ਦੀ ਉਮੀਦ ਤੋਂ ਨਿਵੇਸ਼ਕ ਖੁਸ਼ ਹਨ।
 


author

Harinder Kaur

Content Editor

Related News