ਸਟਾਕ ਮਾਰਕੀਟ ਲਾਲ ਨਿਸ਼ਾਨ ''ਤੇ, ਸੈਂਸੈਕਸ 771 ਤੇ ਨਿਫਟੀ 229 ਅੰਕ ਡਿੱਗਿਆ

07/01/2022 10:31:53 AM

ਨਵੀਂ ਦਿੱਲੀ — ਭਾਰਤੀ ਬਾਜ਼ਾਰਾਂ 'ਚ ਸ਼ੁੱਕਰਵਾਰ ਸਵੇਰੇ 9:16 ਵਜੇ ਸੈਂਸੈਕਸ ਖੁੱਲ੍ਹਣ ਤੋਂ ਬਾਅਦ ਪਿਛਲੇ ਦਿਨ ਦੇ ਮੁਕਾਬਲੇ 373 ਅੰਕ ਡਿੱਗ ਕੇ 52645 'ਤੇ ਆ ਗਿਆ, ਜਦਕਿ ਨਿਫਟੀ 120 ਅੰਕ ਡਿੱਗ ਕੇ 15660 'ਤੇ ਖੁੱਲ੍ਹਿਆ। ਇਸ ਸਮੇਂ ਸੈਂਸੈਕਸ 771.23 (1.45%) ਅੰਕਾਂ ਦੀ ਗਿਰਾਵਟ ਨਾਲ 52,247.71 'ਤੇ ਅਤੇ ਨਿਫਟੀ 229.10 (1.45%) ਅੰਕਾਂ ਦੀ ਗਿਰਾਵਟ ਨਾਲ 15,551.15 'ਤੇ ਕਾਰੋਬਾਰ ਕਰ ਰਿਹਾ ਹੈ।

ਵੀਰਵਾਰ ਨੂੰ ਨਿਫਟੀ ਨੇ 15900 ਦੇ ਆਸਪਾਸ ਬਿਕਵਾਲੀ ਦਾ ਦਬਾਅ ਦਿਖਾਇਆ। ਇਸ ਤੋਂ ਬਾਅਦ ਇਹ ਕਿਸੇ ਤਰ੍ਹਾਂ ਆਪਣੀ ਸ਼ੁਰੂਆਤੀ ਕੀਮਤ ਦੇ ਆਸਪਾਸ ਬੰਦ ਹੋਣ ਵਿੱਚ ਕਾਮਯਾਬ ਰਿਹਾ। ਰੋਜ਼ਾਨਾ ਚਾਰਟ 'ਤੇ ਇੱਕ ਲੋਂਗ ਲੈਗਡ ਡੋਜੀ ਕੈਂਡਲ ਫਾਰਮ ਬਣਾਉਂਦਾ ਹੋਏ ਦੇਖਿਆ ਗਿਆ, ਅਜਿਹੀਆਂ ਕੈਂਡਲ ਇਸ ਗੱਲ ਦਾ ਸੰਕੇਤ ਦਰਸਾਉਂਦੀਆਂ ਹਨ ਕਿ ਮਾਰਕੀਟ ਵਿੱਚ ਅਨਿਸ਼ਚਿਤਤਾ ਹੈ।

ਬਾਜ਼ਾਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਨਿਫਟੀ ਸੂਚਕਾਂਕ ਨੂੰ 15,600-900 ਦੀ ਰੇਂਜ ਤੋਂ ਬਾਹਰ ਜਾਣ ਦੀ ਲੋੜ ਹੈ ਤਾਂ ਜੋ ਇਸ ਨੂੰ ਚੰਗੀ ਚਾਲ ਚੱਲ ਸਕੇ। ਪਹਿਲੀ ਗਿਰਾਵਟ ਤੋਂ ਬਾਅਦ, ਤੇਲ ਬਾਜ਼ਾਰਾਂ ਵਿੱਚ ਵੀ 3% ਦਾ ਵਾਧਾ ਦੇਖਿਆ ਗਿਆ। ਇਸ ਦੌਰਾਨ ਭਾਰਤੀ ਰੁਪਿਆ ਲਗਾਤਾਰ ਪੰਜਵੇਂ ਦਿਨ ਲਾਲ ਨਿਸ਼ਾਨ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਵੀਰਵਾਰ ਨੂੰ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 79.06 ਦੇ ਪੱਧਰ 'ਤੇ ਖਿਸਕ ਗਿਆ ਹੈ।

ਜੇਕਰ ਅਸੀਂ FNO ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਨਿਫਟੀ 'ਚ 15640 ਤੋਂ 15680 ਦਾ ਪੱਧਰ ਮਹੱਤਵਪੂਰਨ ਸਮਰਥਨ ਦੇ ਤੌਰ 'ਤੇ ਕੰਮ ਕਰ ਸਕਦਾ ਹੈ। ਉਸੇ ਸਮੇਂ, 15760 ਇੱਕ ਮਹੱਤਵਪੂਰਨ ਪ੍ਰਤੀਰੋਧ ਵਜੋਂ ਕੰਮ ਕਰ ਸਕਦਾ ਹੈ। ਬੈਂਕ ਨਿਫਟੀ ਵਿੱਚ, 33180 ਜ਼ਰੂਰੀ ਸਮਰਥਨ ਹੈ ਅਤੇ 33500 ਜ਼ਰੂਰੀ ਰਿਜਿਸਟੈਂਸ ਵਜੋਂ ਕੰਮ ਕਰ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News