ਸ਼ੇਅਰ ਬਜ਼ਾਰ 'ਚ ਦੂਜੇ ਦਿਨ ਗਿਰਾਵਟ, ਸੈਂਸੈਕਸ 80 ਅੰਕ ਡਿੱਗਾ, ਨਿਫਟੀ 11,600 ਤੋਂ ਹੇਠਾਂ

04/23/2019 4:22:59 PM

ਮੁੰਬਈ — ਸ਼ੇਅਰ ਬਜ਼ਾਰ ਦਾ ਸੈਂਸੈਕਸ 80.30 ਅੰਕ ਡਿੱਗ ਕੇ 38,564.88 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 18.50 ਅੰਕ ਘੱਟ ਕੇ 11,575.95 ਅੰਕ 'ਤੇ ਬੰਦ ਹੋਇਆ। ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਅਤੇ ਰੁਪਏ ਦੀ ਚਾਲ ਦੇ ਕਾਰਨ ਨਿਵੇਸ਼ਕਾਂ 'ਚ ਪਸਰੀ ਮੁਨਾਫਾ ਵਸੂਲੀ ਕਾਰਨ ਭਾਰਤੀ ਸ਼ੇਅਰ ਬਜ਼ਾਰ ਅੱਜ ਯਾਨੀ ਕਿ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਗਿਰਾਵਟ ਨਾਲ ਬੰਦ ਹੋਏ। ਸਵੇਰੇ ਹਰੇ ਨਿਸ਼ਾਨ 'ਚ ਸ਼ੁਰੂਆਤ ਕਰਨ ਤੋਂ ਬਾਅਦ ਸ਼ੇਅਰ ਬਜ਼ਾਰ ਦਿਨ ਭਰ ਵਾਧੇ 'ਚ ਰਹੇ ਪਰ ਕਾਰੋਬਾਰ ਦੇ ਅੰਤ 'ਚ ਪਸਰੀ ਵਿਕਰੀ ਕਾਰਨ ਸ਼ੇਅਰ ਬਜ਼ਾਰ ਲਾਲ ਨਿਸ਼ਾਨ 'ਚ ਬੰਦ ਹੋਏ। 

ਕੱਲ੍ਹ ਦੀ ਕਮਜ਼ੋਰੀ ਦੇ ਬਾਅਦ ਅੱਜ ਆਇਲ ਐਂਡ ਗੈਸ ਸ਼ੇਅਰਾਂ ਵਿਚ ਰਿਕਵਰੀ ਦੇਖਣ ਨੂੰ ਮਿਲੀ ਜਿਸ ਦੇ ਕਾਰਨ ਬੰਬਈ ਸਟਾਕ ਐਕਸਚੇਂਜ ਦਾ ਆਇਲ ਐਂਡ ਗੈਸ ਇੰਡੈਕਸ 0.77 ਫੀਸਦੀ ਦੀ ਤੇਜ਼ੀ ਨਾਲ ਬੰਦ ਹੋਣ 'ਚ ਕਾਮਯਾਬ ਰਿਹਾ।

ਟਾਪ ਗੇਨਰਜ਼

ਸੈਂਸੈਕਸ : ਜੈੱਟ ਏਅਰਵੇਜ਼ 9 .90 ਫੀਸਦੀ, ਟਿਊਬ ਇਨਵੈਸਟਮੈਂਟ ਆਫ ਇੰਡੀਆ ਲਿਮਿਟਡ 6.47 ਫੀਸਦੀ, ਰਿਲਾਇੰਸ ਕੈਪੀਟਲ 6.13 ਫੀਸਦੀ, ਸੁਜ਼ਲੋਨ 5.45 ਫੀਸਦੀ, ਗ੍ਰਹਿ ਵਿੱਤ 5.34 ਫੀਸਦੀ
ਨਿਫਟੀ : ਓ.ਐਨ.ਜੀ.ਸੀ. 4.50 ਫੀਸਦੀ, ਜੀ ਐਂਟਰਟੇਨਮੈਂਟ 3.20 ਫੀਸਦੀ, ਸਨ ਫਾਰਮਾ 2.97 ਫੀਸਦੀ, ਬਜਾਜ ਫਾਈਨੈਂਸ 1.53 ਫੀਸਦੀ, ਰਿਲਾਇੰਸ ਇੰਡਸਟਰੀਜ਼ 1.43 ਫੀਸਦੀ

ਟਾਪ ਲੂਜ਼ਰਜ਼

ਸੈਂਸੈਕਸ : ਟਾਟਾ ਸਟੀਲ 9.61 ਫੀਸਦੀ, ਐਗੇਸ ਲੌਜਿਸਟਸ 8.49 ਫੀਸਦੀ, ਇੰਡੀਬੈਮ 8.21 ਫੀਸਦੀ, ਆਰ.ਸੀ.ਮ 4.78 ਫੀਸਦੀ, ਐਚਈਜੀ 4.27 ਫੀਸਦੀ
ਨਿਫਟੀ : ਮਾਰੂਤੀ 3.55 ਫੀਸਦੀ, ਯੈਸ ਬੈਂਕ 3.08 ਫੀਸਦੀ, ਟਾਟਾ ਸਟੀਲ 2.11 ਫੀਸਦੀ, ਇੰਡਸਇੰਡ ਬੈਂਕ 1.96 ਫੀਸਦੀ ਅਤੇ ਹੀਰੋ ਮੋਟੋਕੌਰਪ 1.84 ਫੀਸਦੀ 


Related News