ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਸੱਤ ਪੈਸੇ ਦੀ ਤੇਜ਼ੀ ਨਾਲ 73.73 ਪ੍ਰਤੀ ਡਾਲਰ ''ਤੇ ਪਹੁੰਚਿਆ

Monday, Dec 07, 2020 - 11:06 AM (IST)

ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਸੱਤ ਪੈਸੇ ਦੀ ਤੇਜ਼ੀ ਨਾਲ 73.73 ਪ੍ਰਤੀ ਡਾਲਰ ''ਤੇ ਪਹੁੰਚਿਆ

ਮੁੰਬਈ (ਪੀ. ਟੀ.) - ਵਿਦੇਸ਼ੀ ਫੰਡਾਂ ਦੇ ਨਿਰੰਤਰ ਪ੍ਰਵਾਹ ਅਤੇ ਘਰੇਲੂ ਸਟਾਕ ਬਾਜ਼ਾਰਾਂ ਵਿਚ ਸਕਾਰਾਤਮਕ ਰੁਝਾਨ ਦਰਮਿਆਨ ਰੁਪਿਆ ਸੋਮਵਾਰ ਨੂੰ 7 ਪੈਸੇ ਦੀ ਤੇਜ਼ੀ ਨਾਲ 73.73 ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ ਸ਼ੁਰੂਆਤੀ ਕਾਰੋਬਾਰ ਵਿਚ 73.79 ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਬਾਅਦ ਵਿਚ ਇਹ ਸੱਤ ਪੈਸੇ ਦੀ ਤੇਜ਼ੀ ਨਾਲ 73.73 ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੁੱਕਰਵਾਰ ਨੂੰ ਰੁਪਿਆ 73.80 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਮੁਦਰਾਵਾਂ ਦੇ ਮੁਕਾਬਲੇ 'ਚ ਅਮਰੀਕੀ ਮੁਦਰਾ ਦਾ ਰੁਖ਼ ਦਰਸਾਉਣ ਵਾਲਾ ਡਾਲਰ ਦਾ ਇੰਡੈਕਸ 0.04 ਪ੍ਰਤੀਸ਼ਤ ਦੇ ਵਾਧੇ ਨਾਲ 90.73 'ਤੇ ਪਹੁੰਚ ਗਿਆ।


author

Harinder Kaur

Content Editor

Related News