ਰੁਪਏ ''ਚ ਕਮਜ਼ੋਰੀ ਹੋਰ ਵਧੀ, 65 ਦੇ ਪਾਰ ਨਿਕਲਿਆ
Thursday, Feb 22, 2018 - 09:31 AM (IST)

ਨਵੀਂ ਦਿੱਲੀ—ਰੁਪਏ 'ਚ ਗਿਰਾਵਟ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ ਹੈ। ਡਾਲਰ ਦੀ ਕੀਮਤ ਹੁਣ 65 ਰੁਪਏ ਦੇ ਪਾਰ ਨਿਕਲ ਗਈ ਹੈ। ਅੱਜ ਡਾਲਰ ਦੇ ਮੁਕਾਬਲੇ ਰੁਪਿਆ 29 ਪੈਸੇ ਦੀ ਭਾਰੀ ਗਿਰਾਵਟ ਨਾਲ 65.05 ਦੇ ਪੱਧਰ 'ਤੇ ਖੁੱਲ੍ਹਿਆ ਹੈ ਜੋ ਰੁਪਏ ਦਾ 3 ਮਹੀਨੇ ਦਾ ਹੇਠਲਾ ਪੱਧਰ ਹੈ। ਉੱਧਰ ਕੱਲ੍ਹ ਦੇ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ 64.76 ਦੇ ਪੱਧਰ 'ਤੇ ਬੰਦ ਹੋਇਆ ਸੀ।