ਡਾਲਰ ਦੇ ਮੁਕਾਬਲੇ ਰੁਪਏ 'ਚ ਦੋ ਪੈਸੇ ਦੀ ਬੜ੍ਹਤ, 4 ਦਿਨਾਂ 'ਚ 31 ਪੈਸੇ ਉਛਾਲ

Friday, Jan 22, 2021 - 10:00 PM (IST)

ਡਾਲਰ ਦੇ ਮੁਕਾਬਲੇ ਰੁਪਏ 'ਚ ਦੋ ਪੈਸੇ ਦੀ ਬੜ੍ਹਤ, 4 ਦਿਨਾਂ 'ਚ 31 ਪੈਸੇ ਉਛਾਲ

ਮੁੰਬਈ- ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਦੋ ਪੈਸੇ ਦੀ ਹਲਕੀ ਤੇਜ਼ੀ ਨਾਲ 72.97 ਦੇ ਪੱਧਰ ਤੇ ਬੰਦ ਹੋਇਆ। ਘਰੇਲੂ ਸ਼ੇਅਰ ਬਾਜ਼ਾਰ ਵਿਚ ਭਾਰੀ ਵਿਕਵਾਲੀ ਕਾਰਨ ਰੁਪਿਆ ਦਬਾਅ ਵਿਚ ਰਿਹਾ ਪਰ ਗਲੋਬਲ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਕਾਰਨ ਰੁਪਏ ਨੂੰ ਮੁੜ ਸੰਭਲਣ ਦਾ ਮੌਕਾ ਮਿਲਿਆ।

ਸਵੇਰੇ ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ ਕਮਜ਼ੋਰੀ ਨਾਲ ਖੁੱਲ੍ਹਿਆ ਸੀ। ਘਰੇਲੂ ਸ਼ੇਅਰ ਬਾਜ਼ਾਰ ਵਿਚ ਭਾਰੀ ਵਿਕਵਾਲੀ ਦੇ ਮੱਦੇਨਜ਼ਰ ਇਹ ਜ਼ਿਆਦਾਤਰ ਸਮੇਂ ਹੇਠਾਂ ਰਿਹਾ। 

ਕਾਰੋਬਾਰ ਦੌਰਾਨ ਰੁਪਿਆ 72.96 ਦੇ ਉੱਚੇ ਪੱਧਰ 'ਤੇ ਅਤੇ 73.09 ਦੇ ਹੇਠਲੇ ਪੱਧਰ 'ਤੇ ਗਿਆ। ਕਾਰੋਬਾਰ ਦੀ ਸਮਾਪਤੀ ਰੁਪਿਆ ਦੋ ਪੈਸੇ ਦੇ ਵਾਧੇ ਨਾਲ 72.97 ਪ੍ਰਤੀ ਡਾਲਰ 'ਤੇ ਬੰਦ ਹੋਇਆ। ਰੁਪਿਆ ਲਗਾਤਾਰ ਚੌਥੇ ਸੈਸ਼ਨ ਵਿਚ ਹਰੇ ਨਿਸ਼ਾਨ 'ਤੇ ਰਿਹਾ। ਵੀਰਵਾਰ ਨੂੰ ਰੁਪਿਆ 72.99 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਪਿਛਲੇ ਚਾਰ ਕਾਰੋਬਾਰੀ ਸੈਸ਼ਨਾਂ ਦੌਰਾਨ ਰੁਪਏ ਵਿਚ 31 ਪੈਸੇ ਦੀ ਤੇਜ਼ੀ ਆਈ ਹੈ। ਗਲੋਬਲ ਤੇਲ ਬਾਜ਼ਾਰ ਦਾ ਬੈਂਚਮਾਰਕ ਬ੍ਰੈਂਟ ਕਰੂਡ 1.99 ਫੀਸਦੀ ਦੀ ਗਿਰਾਵਟ ਦੇ ਨਾਲ 55.05 ਡਾਲਰ ਪ੍ਰਤੀ ਬੈਰਲ 'ਤੇ ਸੀ। ਹਫ਼ਤਾਵਾਰੀ ਆਧਾਰ 'ਤੇ ਡਾਲਰ ਦੇ ਮੁਕਾਬਲੇ ਰੁਪਿਆ 10 ਪੈਸੇ ਜਾਂ 0.13 ਫ਼ੀਸਦੀ ਦੀ ਤੇਜ਼ੀ ਨਾਲ ਵਧਿਆ ਹੈ।
 


author

Sanjeev

Content Editor

Related News