ਰਿਲਾਇੰਸ ਕੈਪੀਟਲ ਦੇ ਬੋਰਡ ’ਚ ਸ਼ਾਮਲ ਹੋਣਗੇ ਹਿੰਦੁਜਾ ਦੇ ਪ੍ਰਤੀਨਿਧੀ, ਰਿਜ਼ਰਵ ਬੈਂਕ ਨੇ ਦਿੱਤੀ ਮਨਜ਼ੂਰੀ
Tuesday, Nov 21, 2023 - 10:05 AM (IST)
ਨਵੀਂ ਦਿੱਲੀ (ਭਾਸ਼ਾ)– ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕਰਜ਼ੇ ਵਿਚ ਡੁੱਬੀ ਰਿਲਾਇੰਸ ਕੈਪੀਟਲ ਦੇ ਬੋਰਡ ’ਚ ਹਿੰਦੂਜਾ ਸਮੂਹ ਦੇ 5 ਪ੍ਰਤੀਨਿਧੀਆਂ ਨੂੰ ਡਾਇਰੈਕਟਰ ਬਣਾਏ ਜਾਣ ਦੀ ਸ਼ਰਤ ਨਾਲ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਰ. ਬੀ. ਆਈ. ਨੇ 17 ਨਵੰਬਰ ਨੂੰ ਭੇਜੀ ਗਈ ਇਕ ਚਿੱਠੀ ’ਚ ਹਿੰਦੂਜਾ ਸਮੂਹ ਦੇ ਪੰਜ ਪ੍ਰਤੀਨਿਧੀਆਂ ਨੂੰ ਰਿਲਾਇੰਸ ਕੈਪੀਟਲ ਦੇ ਬੋਰਡ ਆਫ ਡਾਇਰੈਕਟਰ ਵਿਚ ਸ਼ਾਮਲ ਕਰਨ ਦੀ ਮਨਜ਼ੂਰੀ ਇਸ ਸ਼ਰਤ ਨਾਲ ਦਿੱਤੀ ਹੈ ਕਿ ਉਹ ਇੰਡਸਇੰਡ ਬੈਂਕ ਨਾਲ ਕੋਈ ਲੈਣ-ਦੇਣ ਨਾ ਕਰਨ।
ਇਹ ਵੀ ਪੜ੍ਹੋ - ਵਿਸ਼ਵ ਕੱਪ ਫਾਈਨਲ ਮੈਚ 'ਚ 3 ਗੁਣਾ ਵਧੀ ਹਵਾਈ ਯਾਤਰਾ, ਇਕ ਦਿਨ 'ਚ 4.6 ਲੱਖ ਲੋਕਾਂ ਨੇ ਭਰੀ ਉਡਾਣ
ਸੂਤਰਾਂ ਮੁਤਾਬਕ ਕੇਂਦਰੀ ਬੈਂਕ ਨੇ ਆਪਣੇ ਨੋ ਆਬਜੈਕਸ਼ਨ ਲੈਟਰ ’ਚ ਕਿਹਾ ਕਿ ਰਿਲਾਇੰਸ ਕੈਪੀਟਲ ਦਾ ਪ੍ਰਬੰਧਨ ਅਤੇ ਕੰਟਰੋਲ ਭਾਵੇਂ ਹੀ ਬਦਲ ਰਿਹਾ ਹੈ ਪਰ ਸਮੂਹ ਦੇ ਹੀ ਕੰਟਰੋਲ ਵਾਲੇ ਇੰਡਸਇੰਡ ਬੈਂਕ ਨਾਲ ਕਿਸ ਵੀ ਤਰ੍ਹਾਂ ਦੇ ਲੈਣ-ਦੇਣ ਤੋਂ ਉਸ ਨੂੰ ਪਰਹੇਜ਼ ਰੱਖਣਾ ਹੋਵੇਗਾ। ਸੂਤਰਾਂ ਨੇ ਕਿਹਾ ਕਿ ਆਰ. ਬੀ. ਆਈ. ਨੇ ਰਿਲਾਇੰਸ ਕੈਪੀਟਲ ਦੇ ਬੋਰਡ ’ਚ ਡਾਇਰੈਕਟਰ ਵਜੋਂ ਅਮਰ ਚਿੰਤਾਪੰਤ, ਸ਼ਰਦਚੰਦਰ ਵੀ. ਜਰੇਗਾਂਵਕਰ, ਮੋਸੇਸ ਨਿਊਲਿੰਗ ਹਾਰਡਿੰਗ ਜਾਨ, ਭੂਮਿਕਾ ਬੱਤਰਾ ਅਤੇ ਅਰੁਣ ਤਿਵਾੜੀ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ। ਇਸ ਦੇ ਨਾਲ ਹੀ ਰਿਜ਼ਰਵ ਬੈਂਕ ਨੇ ਕੰਪਨੀ ਨੂੰ ਐਕਵਾਇਰ ਕਰਨ ਤੋਂ ਬਾਅਦ ਸ਼ੇਅਰਹੋਲਡਿੰਗ ਵਿਚ ਕਿਸੇ ਵੀ ਤਰ੍ਹਾਂ ਦੇ ਬਦਲਾਅ ’ਤੇ ਆਪਣੀ ਪ੍ਰੀ-ਕਲੀਅਰੈਂਸ ਨੂੰ ਲਾਜ਼ਮੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ - ਏਅਰ ਇੰਡੀਆ ਦੇ ਪਾਇਲਟ ਦੀ ਦਿੱਲੀ ਏਅਰਪੋਰਟ 'ਤੇ ਮੌਤ, 3 ਮਹੀਨਿਆਂ 'ਚ ਤੀਜੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8