ਸੋਨੇ ਦੀ ਕੀਮਤ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪੁੱਜੀ, ਚਾਂਦੀ 77,000 ਤੋਂ ਪਾਰ

Wednesday, Nov 29, 2023 - 04:47 PM (IST)

ਸੋਨੇ ਦੀ ਕੀਮਤ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪੁੱਜੀ, ਚਾਂਦੀ 77,000 ਤੋਂ ਪਾਰ

ਬਿਜ਼ਨੈੱਸ ਡੈਸਕ : ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਬੁੱਧਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦੀ ਕੀਮਤ ਆਪਣੇ ਹੁਣ ਤੱਕ ਦੇ ਉੱਚ ਪੱਧਰ 'ਤੇ ਪਹੁੰਚ ਗਈ। ਚਾਂਦੀ ਵੀ 77 ਹਜ਼ਾਰ ਰੁਪਏ ਦੇ ਪਾਰ ਕਾਰੋਬਾਰ ਕਰਦੀ ਨਜ਼ਰ ਆਈ। ਇਸ ਦੇ ਨਾਲ ਹੀ ਵਿਸ਼ਵ ਪੱਧਰ 'ਤੇ ਸੋਨੇ ਦੀਆਂ ਕੀਮਤਾਂ 7 ਮਹੀਨਿਆਂ ਦੇ ਉੱਚ ਪੱਧਰ ਦੇ ਨੇੜੇ ਹਨ। ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਤੋਂ ਮਿਲੇ ਕਮਜ਼ੋਰ ਸੰਕੇਤਾਂ ਕਾਰਨ ਸੋਨੇ 'ਚ ਇਹ ਵਾਧਾ ਦੇਖਿਆ ਜਾ ਰਿਹਾ ਹੈ। ਡਾਲਰ ਵੀ ਚਾਰ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਿਆ ਹੈ। ਇਸ ਤੋਂ ਸੋਨੇ ਨੂੰ ਸਮਰਥਨ ਮਿਲ ਰਿਹਾ ਹੈ। ਇਸ ਦੇ ਨਾਲ ਹੀ ਏਸ਼ੀਆਈ ਵਪਾਰ 'ਚ ਅਮਰੀਕੀ ਬਾਂਡ ਦੀ 10 ਸਾਲ ਦੀ ਦਰ ਦੋ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਈ ਹੈ।

ਇਹ ਵੀ ਪੜ੍ਹੋ - ਭਾਰਤਪੇ ਦੇ Ashneer Grover ਖ਼ਿਲਾਫ਼ ਦਿੱਲੀ ਹਾਈਕੋਰਟ ਸਖ਼ਤ, ਲਾਇਆ 2 ਲੱਖ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ

ਸੋਨੇ ਦਾ ਘਰੇਲੂ ਵਾਅਦਾ ਭਾਅ
ਬੁੱਧਵਾਰ ਸਵੇਰੇ ਸੋਨੇ ਦੀਆਂ ਘਰੇਲੂ ਵਾਇਦਾ ਕੀਮਤਾਂ 'ਚ ਵਾਧੇ ਦੇ ਨਾਲ ਕਾਰੋਬਾਰ ਕਰਦੀਆਂ ਵਿਖਾਈ ਦਿੱਤੀਆਂ। MCX ਐਕਸਚੇਂਜ 'ਤੇ, 5 ਫਰਵਰੀ, 2024 ਨੂੰ ਡਿਲੀਵਰੀ ਲਈ ਸੋਨਾ 0.23 ਫ਼ੀਸਦੀ ਜਾਂ 144 ਰੁਪਏ ਵੱਧ ਕੇ 62,866 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਦੂਜੇ ਪਾਸੇ, 5 ਦਸੰਬਰ, 2023 ਨੂੰ ਡਿਲੀਵਰੀ ਲਈ ਸੋਨਾ ਵਰਤਮਾਨ ਵਿੱਚ 0.34 ਫ਼ੀਸਦੀ ਜਾਂ 209 ਰੁਪਏ ਦੇ ਵਾਧੇ ਨਾਲ 62,594 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।

ਇਹ ਵੀ ਪੜ੍ਹੋ - PNB ਤੇ ਓਰੀਐਂਟਲ ਇੰਸ਼ੋਰੈਂਸ ਨੂੰ ਝਟਕਾ, ਇਸ ਗ਼ਲਤੀ ਕਾਰਨ ਵਿਅਕਤੀ ਨੂੰ ਦੇਣੇ ਪੈਣਗੇ 5.70 ਲੱਖ ਰੁਪਏ

ਚਾਂਦੀ ਦਾ ਘਰੇਲੂ ਵਾਅਦਾ ਭਾਅ
ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ 'ਚ ਵੀ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। MCX ਐਕਸਚੇਂਜ 'ਤੇ, 5 ਮਾਰਚ, 2024 ਨੂੰ ਡਿਲੀਵਰੀ ਲਈ ਚਾਂਦੀ ਵਰਤਮਾਨ ਵਿੱਚ 0.42 ਫ਼ੀਸਦੀ ਜਾਂ 327 ਰੁਪਏ ਦੇ ਵਾਧੇ ਨਾਲ 77,320 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰਦੀ ਦਿਖਾਈ ਦਿੱਤੀ।

ਇਹ ਵੀ ਪੜ੍ਹੋ - SC ਦੀ ਸੁਣਵਾਈ ਤੋਂ ਬਾਅਦ ਅਡਾਨੀ ਦੇ ਸ਼ੇਅਰਾਂ 'ਚ ਤੂਫ਼ਾਨੀ ਵਾਧਾ, 20 ਫ਼ੀਸਦੀ ਤੱਕ ਚੜ੍ਹੇ

ਸੋਨੇ ਅਤੇ ਚਾਂਦੀ ਦੀਆਂ ਗਲੋਬਲ ਕੀਮਤਾਂ
ਬੁੱਧਵਾਰ ਸਵੇਰੇ ਗਲੋਬਲ ਸੋਨੇ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ। ਕਾਮੈਕਸ 'ਤੇ ਸੋਨੇ ਦੀ ਗਲੋਬਲ ਫਿਊਚਰਜ਼ ਕੀਮਤ 0.27 ਫ਼ੀਸਦੀ ਜਾਂ 5.60 ਡਾਲਰ ਦੇ ਵਾਧੇ ਨਾਲ 2065.80 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ। ਇਸ ਦੇ ਨਾਲ ਹੀ, ਸੋਨੇ ਦੀ ਗਲੋਬਲ ਸਪਾਟ ਕੀਮਤ ਇਸ ਸਮੇਂ 0.36 ਫ਼ੀਸਦੀ ਜਾਂ 7.30 ਡਾਲਰ ਦੇ ਵਾਧੇ ਨਾਲ 2048.27 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ।

ਇਹ ਵੀ ਪੜ੍ਹੋ - ਸੋਨੇ ਨੂੰ ਲੈ ਕੇ ਆਈ ਵੱਡੀ ਖ਼ਬਰ, 6 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚੀਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News