48,000 ਰੁਪਏ ਦੇ ਪਾਰ ਪਹੁੰਚਿਆ 10 ਗ੍ਰਾਮ ਸੋਨੇ ਦਾ ਭਾਅ, ਚਾਂਦੀ ਵੀ ਚੜ੍ਹੀ

Monday, Nov 08, 2021 - 03:08 PM (IST)

ਨਵੀਂ ਦਿੱਲੀ - ਗਲੋਬਲ ਬਾਜ਼ਾਰ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਕਾਰਨ ਸੋਮਵਾਰ ਨੂੰ ਭਾਰਤੀ ਬਾਜ਼ਾਰਾਂ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਦਸੰਬਰ ਵਿਚ ਡਿਲੀਵਰੀ ਲਈ ਸੋਨੇ ਦੀ ਕੀਮਤ ਸੋਮਵਾਰ ਨੂੰ 48,000 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਈ। ਪਿਛਲੇ ਸੈਸ਼ਨ 'ਚ ਇਹ 47,972 ਰੁਪਏ 'ਤੇ ਬੰਦ ਹੋਇਆ ਸੀ ਅਤੇ ਅੱਜ 28 ਰੁਪਏ ਚੜ੍ਹ ਕੇ 48,000 ਰੁਪਏ 'ਤੇ ਖੁੱਲ੍ਹਿਆ ਹੈ। ਸਵੇਰੇ 11.45 ਵਜੇ ਇਹ 72 ਰੁਪਏ ਦੇ ਵਾਧੇ ਨਾਲ 48,044 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਦਸੰਬਰ ਡਿਲੀਵਰੀ ਵਾਲੀ ਚਾਂਦੀ ਵੀ 435 ਰੁਪਏ ਦੇ ਵਾਧੇ ਨਾਲ 64,767 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ।

ਗਲੋਬਲ ਬਾਜ਼ਾਰਾਂ 'ਚ ਸੋਨਾ ਅੱਜ ਦੋ ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚ ਗਿਆ, ਜਿਸ ਨਾਲ ਸ਼ੁੱਕਰਵਾਰ ਦੀ ਮਜ਼ਬੂਤੀ ਵਧੀ। ਗਲੋਬਲ ਬਾਜ਼ਾਰਾਂ 'ਚ ਅੱਜ ਸਪਾਟ ਸੋਨਾ 0.1 ਫੀਸਦੀ ਵਧ ਕੇ 1,817.65 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਸਪਾਟ ਚਾਂਦੀ ਦੀ ਕੀਮਤ 0.3 ਫੀਸਦੀ ਵਧ ਕੇ 24.25 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।

ਇਹ ਵੀ ਪੜ੍ਹੋ : ਡਾਕਘਰ ਦੀ ਇਸ ਸਕੀਮ 'ਚ ਨਿਵੇਸ਼ ਕਰਕੇ ਮਿਲੇਗਾ ਮੋਟਾ ਰਿਟਰਨ, ਰੋਜ਼ਾਨਾ ਜਮ੍ਹਾ ਕਰਨੇ ਹੋਣਗੇ ਸਿਰਫ਼ 50 ਰੁਪਏ

ਧਨਤੇਰਸ 'ਤੇ ਵਿਕਿਆ 15 ਟਨ ਸੋਨਾ

ਧਨਤੇਰਸ 'ਤੇ ਦੇਸ਼ ਭਰ 'ਚ ਲਗਭਗ 15 ਟਨ ਸੋਨੇ ਦੇ ਗਹਿਣਿਆਂ ਦੀ ਵਿਕਰੀ ਹੋਈ। ਇਸ ਦਿਨ ਕਰੀਬ 7,500 ਕਰੋੜ ਰੁਪਏ ਦੀ ਵਿਕਰੀ ਹੋਈ। ਮਹਾਂਮਾਰੀ ਦੀਆਂ ਘਟੀਆਂ ਚਿੰਤਾਵਾਂ ਅਤੇ ਮੰਗ ਵਿੱਚ ਤੇਜ਼ੀ ਨਾਲ ਸੋਨੇ ਦੀ ਵਿਕਰੀ ਵਧੀ।

ਜਾਣੋ ਕਿਉਂ ਵਧ ਸਕਦੀਆਂ ਹਨ ਸੋਨੇ ਦੀਆਂ ਕੀਮਤਾਂ

ਆਉਣ ਵਾਲੇ ਦਿਨਾਂ 'ਚ ਸੋਨੇ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ। ਵੈਂਚੁਰਾ ਸਕਿਓਰਿਟੀਜ਼ ਦੇ ਵਸਤੂਆਂ ਦੇ ਮੁਖੀ ਐਨਐਸ ਰਾਮਾਸਵਾਮੀ ਦਾ ਕਹਿਣਾ ਹੈ ਕਿ ਮਹਿੰਗਾਈ ਸਮੇਤ ਆਰਥਿਕਤਾ ਨਾਲ ਜੁੜੀਆਂ ਹੋਰ ਚਿੰਤਾਵਾਂ ਕਾਰਨ ਸੋਨੇ ਦੀਆਂ ਕੀਮਤਾਂ ਵਧ ਸਕਦੀਆਂ ਹਨ। ਵੈਸੇ ਵੀ ਮਾਹਰ ਸਲਾਹ ਦਿੰਦੇ ਹਨ ਕਿ ਪੋਰਟਫੋਲੀਓ ਦਾ 10-15 ਪ੍ਰਤੀਸ਼ਤ ਸੋਨੇ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ, ਤਾਂ ਜੋ ਸੁਰੱਖਿਆ ਬਣੀ ਰਹੇ। ਸੋਨੇ ਦੀ ਵਰਤੋਂ ਮਹਿੰਗਾਈ ਅਤੇ ਅਰਥਵਿਵਸਥਾ ਨਾਲ ਸਬੰਧਤ ਹੋਰ ਚਿੰਤਾਵਾਂ ਦੇ ਮਾਮਲੇ ਵਿੱਚ ਹੈਜਿੰਗ ਲਈ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਬਦਲ ਰਹੇ ਹਨ ਪੈਕੇਜਿੰਗ ਦੇ ਨਿਯਮ, 1 ਅਪ੍ਰੈਲ ਤੋਂ ਹੋਣ ਵਾਲੀ ਹੈ ਇਹ ਵਿਵਸਥਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News