ਜੂਨ ਤੱਕ 50 ਕਰੋੜ ਤੋਂ ਜ਼ਿਆਦਾ ਹੋ ਜਾਵੇਗੀ ਇੰਟਰਨੈੱਟ ਯੂਜ਼ਰਸ ਦੀ ਗਿਣਤੀ

02/21/2018 8:57:15 AM

ਨਵੀਂ ਦਿੱਲੀ—ਦੇਸ਼ 'ਚ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਇਸ ਸਾਲ ਜੂਨ ਤੱਕ 50 ਕਰੋੜ ਤੋਂ ਜ਼ਿਆਦਾ ਹੋ ਜਾਵੇਗੀ। ਇੰਟਰਨੈੱਟ ਐਂਡ ਮੋਬਾਇਲ ਐਸੋਸੀਏਸ਼ਨ ਆਫ ਇੰਡੀਆ ਅਤੇ ਕੈਂਟਾਰ ਆਈ.ਐੱਮ.ਆਰ.ਬੀ. ਵਲੋਂ ਤਿਆਰ ਇਕ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ। 
ਰਿਪੋਰਟ ਮੁਤਾਬਕ ਇੰਟਰਨੈੱਟ ਉਪਭੋਗਤਾਵਾਂ ਦੀ ਗਿਣਤੀ ਸਾਲਾਨਾ ਆਧਾਰ 'ਤੇ 11.34 ਫੀਸਦੀ ਵਧ ਕੇ ਦਸੰਬਰ 2017 'ਚ ਅਨੁਮਾਨਿਤ 48.1 ਕਰੋੜ ਹੋ ਗਈ ਹੈ। ਭਾਰਤ 'ਚ ਇੰਟਰਨੈੱਟ-2017 ਰਿਪੋਰਟ 'ਚ ਕਿਹਾ ਗਿਆ ਹੈ ਕਿ ਦੇਸ਼ 'ਚ ਕੁੱਲ ਇੰਟਰਨੈੱਟ ਘਣਤਾ ਦਸੰਬਰ 2017 ਦੇ ਅੰਤ 'ਚ ਜਨਸੰਖਿਆ ਦਾ 35 ਫੀਸਦੀ ਰਿਹਾ। ਆਈ.ਏ.ਐੱਮ.ਏ.ਆਈ. ਦੇ ਪ੍ਰਧਾਨ ਸੁਭੋ ਰਾਏ ਨੇ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਦਸੰਬਰ 2016 ਤੋਂ ਦਸੰਬਰ 2017 ਤੱਕ ਦੇ ਸਾਲ 'ਚ ਸ਼ਹਿਰੀ ਭਾਰਤੀ 'ਚ ਇੰਟਰਨੈੱਟ ਯੂਜ਼ਰਸ ਦੀ ਗਿਣਤੀ 9.66 ਫੀਸਦੀ ਵਧ ਕੇ ਅਨੁਮਾਨਿਤ 29.5 ਕਰੋੜ ਹੋ ਗਈ। 
ਉੱਧਰ ਪੇਂਡੂ ਭਾਰਤ 'ਚ ਇਸ ਦੌਰਾਨ ਇਹ ਗਿਣਤੀ 14.11 ਫੀਸਦੀ ਵਧ ਕੇ ਅਨੁਮਾਨਿਤ 18.6 ਕਰੋੜ ਹੋ ਗਈ। ਉਨ੍ਹਾਂ ਕਿਹਾ ਕਿ 28.1 ਕਰੋੜ ਦੈਨਿਕ ਇੰਟਰਨੈੱਟ ਯੂਰਜ਼ਸ 'ਚ 18.29 ਕਰੋੜ ਜਾਂ 62 ਫੀਸਦੀ ਸ਼ਹਿਰੀ ਖੇਤਰ ਤੋਂ ਹੈ ਜੋ ਹਰ ਦਿਨ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ਉੱਧਰ ਪੇਂਡੂ ਭਾਰਤ 'ਚ ਸਿਰਫ 53 ਫੀਸਦੀ ਯੂਜ਼ਰਸ ਹੀ ਦੈਨਿਕ ਆਧਾਰ 'ਤੇ ਇੰਟਰਨੈੱਟ ਦੀ ਵਰਤੋਂ ਕਰਦੇ ਹਨ।


Related News