ਤਾਲਾਬੰਦੀ ਤੋਂ ਬਾਅਦ ਉਡਾਣਾਂ ਦੀ ਗਿਣਤੀ 1,308 ਤੇ ਯਾਤਰੀਆਂ ਦੀ 1.32 ਲੱਖ ਤੋਂ ਪਾਰ

09/11/2020 10:53:33 PM

ਨਵੀਂ ਦਿੱਲੀ–ਪੂਰੀ ਤਰ੍ਹਾਂ ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਵੀਰਵਾਰ ਨੂੰ ਘਰੇਲੂ ਉਡਾਣਾਂ ਦੀ ਗਿਣਤੀ 1,308 ਅਤੇ ਹਵਾਈ ਯਾਤਰੀਆਂ ਦੀ ਗਿਣਤੀ 1.32 ਲੱਖ ਤੋਂ ਪਾਰ ਪਹੁੰਚ ਗਈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਕੁੱਲ ਰਿਕਾਰਡ 1,308 ਉਡਾਨਾਂ ਰਵਾਨਾ ਹੋਈਆਂ ਇਨ੍ਹਾਂ ਉਡਾਣਾਂ ‘ਚ ਕੱਲ 1,32,293 ਯਾਤਰੀਆਂ ਨੇ ਸਫਰ ਕੀਤਾ ਜੋ ਪੂਰੀ ਤਰ੍ਹਾਂ ਲਾਕਡਾਊਨ ਤੋਂ ਬਾਅਦ ਦਾ ਨਵਾਂ ਰਿਕਾਰਡ ਹੈ। 25 ਮਾਰਚ ਤੋਂ ਦੇਸ਼ ‘ਚ ਸਾਰੇ ਤਰ੍ਹਾਂ ਦੀਆਂ ਨਿਯਮਿਤ ਯਾਤਰੀ ਉਡਾਣਾਂ ‘ਤੇ ਰੋਕ ਲਗਾ ਦਿੱਤੀ ਗਈ ਸੀ।

2 ਮਹੀਨੇ ਦੇ ਫਰਕ ਤੋਂ ਬਾਅਦ 25 ਮਈ ਤੋਂ ਘਰੇਲੂ ਯਾਤਰੀ ਉਡਾਣਾਂ ਮੁੜ ਸ਼ੁਰੂ ਕੀਤੀਆਂ ਗਈਆਂ ਹਨ। ਪਹਿਲਾਂ ਕੋਵਿਡ ਤੋਂ ਪਹਿਲਾਂ ਦੀ ਤੁਲਨਾ ‘ਚ ਇਕ ਤਿਹਾਈ ਉਡਾਣਾਂ ਦੀ ਇਜਾਜ਼ਤ ਦਿੱਤੀ ਗਈ ਸੀ, ਜਿਸ ਨੂੰ ਬਾਅਦ ‘ਚ ਵਧਾ ਕੇ ਹੁਣ 60 ਫੀਸਦੀ ਕਰ ਦਿੱਤਾ ਗਿਆ ਹੈ। ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਦੇਸ਼ ‘ਚ ਰੋਜ਼ਾਨਾ਼ਔਸਤਨ 3000 ਉਡਾਣਾਂ ਰਵਾਨਾ ਹੁੰਦੀਆਂ ਸਨ ਜਿਨ੍ਹਾਂ ‘ਚ 3 ਲੱਖ ਦੇ ਕਰੀਬ ਮੁਸਾਫਰ ਸਫਰ ਕਰਦੇ ਸਨ। ਯਾਤਰੀਆਂ ਦੀ ਗਿਣਤੀ ਘੱਟ ਰਹਿਣ ਕਾਰਣ ਜਹਾਜ਼ ਸੇਵਾ ਕੰਪਨੀਆਂ 60 ਫੀਸਦੀ ਉਡਾਨਾਂ ਦੀ ਵੀ ਆਪ੍ਰੇਟਿੰਗ ਨਹੀਂ ਕਰ ਰਹੀਆਂ ਹਨ।

ਇਸ ਦੇ ਨਾਲ ਹੀ ਦੱਸ ਦੇਈਏ ਕਿ ਬਿ੍ਰਟਿਸ਼ ਏਅਰਵੇਜ਼ ਦੀ ਲੰਡਨ ਦੇ ਹੀਥ੍ਰੋ ਹਵਾਈਅੱਡੇ ਤੋਂ ਹੈਦਰਾਬਾਦ ਦੀ ਉਡਾਣ ਸੇਵਾ 12 ਸਤੰਬਰ ਤੋਂ ਸ਼ੁਰੂ ਹੋਵੇਗੀ। ਕੰਪਨੀ ਨੇ ਵੀਰਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ ਕਿ ਭਾਰਤ ਅਤੇ ਬਿ੍ਰਟੇਨ ਵਿਚਾਲੇ ਏਅਰ ਬਬਲ ਪੈਕਟ ਤਹਿਤ ਕੰਪਨੀ ਫਿਲਹਾਲ ਸਿਰਫ ਹੈਦਰਾਬਾਦ ਤੋਂ ਲੰਡਨ ਲਈ ਉਡਾਣਾਂ ਸੰਚਾਲਿਤ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਸ਼ਨੀਵਾਰ ਤੋਂ ਉਹ ਲੰਡਨ ਤੋਂ ਹੈਦਰਾਬਾਦ ਵਿਚਾਲੇ ਹਫਤੇ ’ਚ ਚਾਰ ਉਡਾਣਾਂ ਸ਼ੁਰੂ ਕਰੇਗੀ। ਇਸ ਤੋਂ ਇਲਾਵਾ ਕੰਪਨੀ ਮੌਜੂਦਾ ਸਮੇਂ ’ਚ ਦਿੱਲੀ, ਮੁੰਬਈ ਅਤੇ ਲੰਡਨ ਵਿਚਾਲੇ ਵੀ ਉਡਾਣ ਸੇਵਾਵਾਂ ਆਪਰੇਟਿੰਗ ਕਰ ਰਹੀ ਹੈ। 


Karan Kumar

Content Editor

Related News