ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ ਸੈਂਸੈਕਸ 33610 ਅਤੇ ਨਿਫਟੀ 10440 'ਤੇ ਬੰਦ
Wednesday, Nov 01, 2017 - 04:34 PM (IST)
ਨਵੀਂ ਦਿੱਲੀ—ਏਸ਼ੀਆਈ ਬਾਜ਼ਾਰਾਂ 'ਚ ਮਜ਼ਬੂਤੀ ਅਤੇ ਇਜ਼ ਆਫ ਡੂਇੰਗ ਬਿਜ਼ਨੈੱਸ 'ਚ ਬਾਰਤ ਦੇ ਪਹਿਲੇ 100 ਦੇਸ਼ਾਂ 'ਚ ਸ਼ਾਮਲ ਹੋਣ ਦਾ ਅਸਰ ਅੱਜ ਭਾਰਤੀ ਸ਼ੇਅਰ 'ਤੇ ਵੀ ਦੇਖਣ ਨੂੰ ਮਿਲਿਆ ਹੈ। ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਰਿਕਾਰਡ ਪੱਧਰ 'ਤੇ ਹੋਈ ਸੀ। ਸੈਂਸੈਕਸ 131.10 ਅੰਕ ਭਾਵ 0.39 ਫੀਸਦੀ ਚੜ੍ਹ ਕੇ 33344.23 'ਤੇ ਖੁੱਲ੍ਹਿਆ ਸੀ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 397.39 ਅੰਕ ਭਾਵ 1.20 ਫੀਸਦੀ ਵਧ ਕੇ 33,610.52 'ਤੇ ਅਤੇ ਨਿਫਟੀ 105.30 ਅੰਕ ਭਾਵ 1.02 ਫੀਸਦੀ ਚੜ੍ਹ ਕੇ 10,440.60 'ਤੇ ਬੰਦ ਹੋਇਆ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਖਰੀਦਦਾਰੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਥੋੜ੍ਹੀ ਖਰੀਦਦਾਰੀ ਦੇਖਣ ਨੂੰ ਮਿਲੀ ਹੈ। ਬੀ. ਐੱਸ. ਈ. ਦਾ ਮਿਡਕੈਪ ਇੰਡਕੈਸ 0.4 ਫੀਸਦੀ ਵਧ ਕੇ ਬੰਦ ਹੋਇਆ ਹੈ। ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ. ਐੱਸ. ਈ. ਸਮਾਲਕੈਪ ਇੰਡੈਕਸ 'ਚ 0.5 ਫੀਸਦੀ ਤੱਕ ਮਜ਼ਬੂਤ ਹੋ ਕੇ ਬੰਦ ਹੋਇਆ ਹੈ।
ਬੈਂਕ ਨਿਫਟੀ 'ਚ ਮਜ਼ਬੂਤੀ
ਬੈਂਕਿੰਗ, ਐੱਫ. ਐੱਮ. ਸੀ. ਜੀ., ਮੈਟਲ, ਰਿਐਲਟੀ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ ਕਰੀਬ 2 ਫੀਸਦੀ ਦੀ ਮਜ਼ਬੂਤੀ ਨਾਲ 25,490.5 ਦੇ ਰਿਕਾਰਡ ਪੱਧਰ 'ਤੇ ਬੰਦ ਹੋਇਆ ਹੈ। ਬੈਂਕ ਨਿਫਟੀ ਅੱਜ ਪਹਿਲੀ ਵਾਰ 25500 ਦੇ ਪਾਰ ਜਾਣ 'ਚ ਕਾਮਯਾਬ ਰਿਹਾ। ਨਿਫਟੀ ਦੇ ਪੀ. ਐੱਸ. ਯੂ. ਬੈਂਕ ਇੰਡੈਕਸ 'ਚ 3.6 ਫੀਸਦੀ, ਐੱਫ.ਐੱਮ.ਸੀ.ਜੀ. ਇੰਡੈਕਸ 'ਚ 1.5 ਫੀਸਦੀ ਅਤੇ ਮੈਟਲ ਇੰਡੈਕਸ 'ਚ 1.8 ਫੀਸਦੀ ਦੀ ਮਜ਼ਬੂਤ ਆਈ ਹੈ। ਬੀ. ਐੱਸ. ਈ. ਦੇ ਰਿਐਲਟੀ ਇੰਡੈਕਸ 'ਚ ਕਰੀਬ 3 ਫੀਸਦੀ ਅਤੇ ਆਇਲ ਐਂਡ ਗੈਸ ਇੰਡੈਕਸ 'ਚ 0.3 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਅੱਜ ਮੀਡੀਆ, ਫਾਰਮਾ, ਆਈ. ਟੀ., ਆਟੋ, ਕੰਜ਼ਿਊਮਰ ਡਿਊਰੇਬਲਸ ਗੁਡਸ ਅਤੇ ਪਾਵਰ ਸ਼ੇਅਰਾਂ 'ਚ ਦਬਾਅ ਦੇਖਣ ਨੂੰ ਮਿਲਿਆ।
ਅੱਜ ਦੇ ਟਾਪ ਗੇਨਰ
MMTC
SCI
RELIGARE
IDFCBANK
HINDCOPPER
ਅੱਜ ਦੇ ਟਾਪ ਲੂਜਰ
FSL
EICHERMOT
INFRATEL
ASHOKLEY
ABFRL