ਮਸ਼ਹੂਰ ਕਾਰੋਬਾਰੀ ਪ੍ਰਿੰਕਲ ''ਤੇ ਫ਼ਾਇਰਿੰਗ ਮਾਮਲੇ ਵਿਚ ਨਵਾਂ ਮੋੜ

Saturday, Nov 09, 2024 - 09:38 AM (IST)

ਮਸ਼ਹੂਰ ਕਾਰੋਬਾਰੀ ਪ੍ਰਿੰਕਲ ''ਤੇ ਫ਼ਾਇਰਿੰਗ ਮਾਮਲੇ ਵਿਚ ਨਵਾਂ ਮੋੜ

ਲੁਧਿਆਣਾ (ਤਰੁਣ): ਲੁਧਿਆਣਾ ਦੇ CMC ਚੌਕ ਨੇੜੇ ਸ਼ੂ ਸਟੋਰ ਦੇ ਮਾਲਕ ਪ੍ਰਿੰਕਲ ਅਤੇ ਉਸ ਦੀ ਕਾਰੋਬਾਰ ਵਿਚ ਪਾਰਟਨਰ ਔਰਤ 'ਤੇ ਅੰਨ੍ਹੇਵਾਹ ਫਾਇਰਿੰਗ ਮਾਮਲੇ ਵਿਚ ਪੁਲਸ ਨੇ ਗੈਂਗਸਟਰ ਨੂੰ ਸਾਥੀ ਸਮੇਤ ਕਾਬੂ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਦੀ ਪਛਾਣ ਰਿਸ਼ਭ ਪਾਲ ਉਰਫ਼ ਨਾਨੂੰ ਵਜੋਂ ਹੋਈ ਹੈ। ਸ਼ੁੱਕਰਵਾਰ ਦੇਰ ਸ਼ਾਮ ਹੋਈ ਫ਼ਾਇਰਿੰਗ ਵਿਚ ਗੈਂਗਸਟਰ ਨਾਨੂ ਅਤੇ ਉਸ ਦੇ ਸਾਥੀ ਦੇ ਵੀ ਗੋਲ਼ੀਆਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - 12 ਨਵੰਬਰ ਨੂੰ ਪੰਜਾਬ ਵਿਚ ਛੁੱਟੀ!

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਵੱਲੋਂ ਪ੍ਰਿੰਕਲ 'ਤੇ ਹੋਈ ਫ਼ਾਇਰਿੰਗ ਮਾਮਲੇ ਵਿਚ ਗੈਂਗਸਟਰ ਰਿਸ਼ਭ ਪਾਲ ਉਰਫ਼ ਨਾਨੂ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵੱਲੋਂ ਕਾਰੋਬਾਰੀ ਪ੍ਰਿੰਕਲ 'ਤੇ ਫ਼ਾਇਰਿੰਗ ਕੀਤੀ ਗਈ ਸੀ, ਜਿਸ ਦੇ ਜਵਾਬ ਵਿਚ ਪ੍ਰਿੰਕਲ ਨੇ ਵੀ ਗੋਲ਼ੀਆਂ ਚਲਾਈਆਂ ਸਨ। ਪ੍ਰਿੰਕਲ ਦੀ ਲਾਇਸੰਸੀ ਪਿਸਟਲ ਤੋਂ 6-7 ਰਾਊਂਡ ਫ਼ਾਇਰ ਹੋਏ ਸਨ, ਜਿਨ੍ਹਾਂ ਵਿਚੋਂ 2 ਗੋਲ਼ੀਆਂ ਰਿਸ਼ਭ ਪਾਲ ਉਰਫ਼ ਨਾਨੂ ਅਤੇ ਇਕ ਗੋਲ਼ੀ ਉਸ ਦੇ ਸਾਥੀ ਨੂੰ ਲੱਗੀ ਹੈ। ਇਨ੍ਹਾਂ ਨੂੰ ਇਲਾਜ ਲਈ ਮਹਾਨਗਰ ਦੇ ਇਕ ਵੱਡੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹਾਲਾਂਕਿ ਪੁਲਸ ਦੇ ਕਿਸੇ ਵੀ ਅਧਿਕਾਰੀ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News