ਇੰਟਰਪੋਲ ਦਾ ਨਵਾਂ ਖੁਲਾਸਾ, ਮੇਹੁਲ ਚੋਕਸੀ ਅਮਰੀਕਾ ਤੋਂ ਵੀ ਫਰਾਰ

Tuesday, Jul 17, 2018 - 01:15 AM (IST)

ਨਵੀਂ ਦਿੱਲੀ—ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਦੋਸ਼ੀ ਅਤੇ ਨੀਰਵ ਮੋਦੀ ਦੇ ਮਾਮਾ ਗੀਤਾਂਜਲੀ ਜੇਮਸ ਦੇ ਪ੍ਰਮੁੱਖ ਮੇਹੁਲ ਚੋਕਸੀ ਦੇ ਬਾਰੇ 'ਚ ਇੰਟਰਪੋਲ ਨੇ ਨਵਾਂ ਖੁਲਾਸਾ ਕੀਤਾ ਹੈ। ਇੰਟਰਪੋਲ ਮੁਤਾਬਕ ਅਮਰੀਕਾ 'ਚ ਰੈਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਪਹਿਲਾਂ ਮੇਹੁਲ ਚੋਕਸੀ ਉੱਥੋਂ ਫਰਾਰ ਹੋ ਗਿਆ ਹੈ।
ਨਵੇਂ ਠਿਕਾਣੇ ਦੀ ਕੋਈ ਜਾਣਕਾਰੀ ਨਹੀਂ
ਭਾਰਤ ਅਮਰੀਕਾ ਤੋਂ 'ਹਵਾਲਗੀ ਸੰਧੀ 1999' ਤੇ ਤਹਿਤ ਮੇਹੁਲ ਚੋਕਸੀ ਲਗਾਤਾਰ ਸੌਂਪਣ ਦੀ ਮੰਗ ਕਰ ਰਿਹਾ ਸੀ ਪਰ ਹੁਣ ਵਾਸ਼ਿੰਗਟਨ ਸਥਿਤ ਇੰਟਰਪੋਲ ਨੇ ਸਾਫ ਕਰ ਦਿੱਤਾ ਹੈ ਕਿ ਮੇਹੁਲ ਚੋਕਸੀ ਅਮਰੀਕਾ 'ਚ ਨਹੀਂ ਹੈ। ਨਾਲ ਹੀ ਇੰਟਰਪੋਲ ਵਾਸ਼ਿੰਗਟਨ ਨੇ ਕਿਹਾ ਕਿ ਅਮਰੀਕਾ ਤੋਂ ਮੇਹੁਲ ਚੋਕਸੀ ਕਿੱਥੇ ਗਏ ਇਹ ਵੀ ਪਤਾ ਨਹੀਂ ਹੈ। ਉਂਝ ਭਾਰਤ ਮੇਹੁਲ ਚੋਕਸੀ ਖਿਲਾਫ ਦੁਨੀਆਭਰ 'ਚ ਰੈਡ ਕਾਰਨਰ ਨੋਟਿਸ ਜਾਰੀ ਕਰਵਾ ਚੁੱਕਿਆ ਹੈ। ਅਜਿਹਾ 'ਚ ਚੋਕਸੀ ਦਾ ਅਗਲਾ ਠਿਕਾਣਾ ਜਲਦ ਹੀ ਪਤਾ ਲੱਗ ਜਾਵੇਗਾ
ਨੀਰਵ-ਮੇਹੁਲ 'ਤ ਘਪਲੇ ਦਾ ਦੋਸ਼ 
ਦੱਸ ਦਈਏ ਕਿ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੋਕਸੀ ਖਿਲਾਫ ਦੇਸ਼ 'ਚ ਈ.ਡੀ. ਅਤੇ ਸੀ.ਬੀ.ਆਈ. ਜਾਂਚ ਕਰ ਰਹੀ ਹੈ। ਦੋਵਾਂ ਨੇ ਪੰਜਾਬ ਨੈਸ਼ਨਲ ਬੈਂਕ ਦੇ ਕੁਝ ਕਰਮਚਾਰੀਆਂ ਦੀ ਮਿਲੀ ਭਗਤ ਨਾਲ ਬੈਂਕ ਨੂੰ 13400 ਕਰੋੜ ਰੁਪਏ ਤੋਂ ਵੱਧ ਦਾ ਚੂਨਾ ਲਗਾਇਾ ਸੀ ਜਿਸ ਦਾ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਖਿਲਾਉ ਜਾਂਚ ਚੱਲ ਰਹੀ ਹੈ। ਜਾਂਚ ਸ਼ੁਰੂ ਹੁੰਦੇ ਹੀ ਦੋਵੇਂ ਦੇਸ਼ ਛੱਡ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਨੀਰਵ ਮੋਦੀ ਹਾਂਗਕਾਂਗ 'ਚ ਹੈ, ਜਦਕਿ ਮੇਹੁਲ ਚੋਕਸੀ ਅਮਰੀਕਾ 'ਚ ਹੈ।


Related News