ਬੀਤੇ 2 ਸਾਲ ’ਚ ਸਭ ਤੋਂ ਮਹਿੰਗਾ ਹੋਇਆ ਕਾਟਨ, ਆ ਸਕਦੈ ਕੱਪੜਿਆਂ ਦੀ ਕੀਮਤਾਂ ’ਚ ਉਛਾਲ!
Sunday, Dec 13, 2020 - 10:06 AM (IST)
ਨਵੀਂ ਦਿੱਲੀ (ਇੰਟ.) - ਕੋਰੋਨਾ ਵੈਕਸੀਨ ਦੇ ਬਾਜ਼ਾਰ ’ਚ ਆਉਣ ਦੀ ਉਮੀਦ ਤੋਂ ਬਾਅਦ ਕਾਟਨ ਦੀਆਂ ਕੀਮਤਾਂ ’ਚ ਤੇਜ਼ੀ ਆ ਗਈ ਹੈ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ਉੱਤੇ ਕਾਟਨ ਦੇ ਰੇਟ 2 ਸਾਲ ’ਚ ਅੱਜ ਸਭ ਤੋਂ ਜ਼ਿਆਦਾ 20,100 ਰੁਪਏ ਪ੍ਰਤੀ ਬੇਲਸ ’ਤੇ ਪਹੁੰਚ ਗਏ ਹਨ।
ਉਥੇ ਹੀ ਅਮਰੀਕੀ ਕਾਟਨ ’ਤੇ ਮਈ 2019 ਤੋਂ ਬਾਅਦ ਤੇਜ਼ੀ ਦੇਖੀ ਜਾ ਰਹੀ ਹੈ। ਕਾਟਨ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਆਮ ਆਦਮੀ ’ਤੇ ਸਿੱਧੇ ਤੌਰ ’ਤੇ ਪਵੇਗਾ ਕਿਉਂਕਿ ਕਾਟਨ ਤੋਂ ਕੱਪੜੇ ਦੇ ਨਾਲ ਰੋਜ਼ਾਨਾ ਦੇ ਇਸਤੇਮਾਲ ’ਚ ਹੋਣ ਵਾਲੀਆਂ ਚੀਜ਼ਾਂ ਜਿਵੇਂ ਤੌਲੀਏ, ਬੈੱਡਸ਼ੀਟ ਅਤੇ ਰੁਮਾਲ ਬਣਾਏ ਜਾਂਦੇ ਹਨ।
ਤੁਹਾਨੂੰ ਦੱਸ ਦਈਏ ਕਿ ਲਾਕਡਾਊਨ ਤੋਂ ਪਹਿਲਾਂ ਜਨਵਰੀ ’ਚ ਵੀ ਕਾਟਨ ਦੀ ਕੀਮਤ 20,000 ਰੁਪਏ ਪ੍ਰਤੀ ਬੇਲਸ ਦੇ ਲਗਭਗ ਸੀ, ਜਿਸ ’ਚ ਕਿ ਲਾਕਡਾਊਨ ਦੌਰਾਨ ਤੇਜ਼ੀ ਨਾਲ ਗਿਰਾਵਟ ਆਈ ਸੀ। ਅਜਿਹੇ ’ਚ ਕੋਰੋਨਾ ਵੈਕਸੀਨ ਦੇ ਬਣਨ ਦੀਆਂ ਖਬਰਾਂ ਦਰਮਿਆਨ ਇਕ ਵਾਰ ਮੁੜ ਆਰਥਿਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅਜਿਹੇ ’ਚ ਬਾਜ਼ਾਰ ’ਚ ਕਾਟਨ ਦੀ ਮੰਗ ਵੀ ਤੇਜ਼ੀ ਨਾਲ ਵਧੀ ਹੈ, ਜਿਸ ਨਾਲ ਇਸ ਦੀਆਂ ਕੀਮਤਾਂ ’ਚ ਉਛਾਲ ਦੇਖਿਆ ਜਾ ਰਿਹਾ ਹੈ।
ਇਹ ਵੀ ਵੇਖੋ : ਭਾਰਤ-ਬੰਗਲਾਦੇਸ਼ ਵਿਚਾਲੇ 55 ਸਾਲ ਬਾਅਦ ਦੁਬਾਰਾ ਚੱਲੇਗੀ ਟ੍ਰੇਨ, PM ਮੋਦੀ ਕਰਨਗੇ ਉਦਘਾਟਨ
ਉਤਪਾਦਨ ’ਚ ਗਿਰਾਵਟ ਨਾਲ ਵੀ ਵਧੀ ਕੀਮਤ
ਇਸ ਸਾਲ ਤੇਜ਼ ਮੀਂਹ ਕਾਰਣ ਕਾਟਨ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ, ਜਿਸ ਕਾਰਣ ਇਸ ਸਾਲ ਕਾਟਨ ਦੇ ਉਤਪਾਦਨ ’ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਸਾਲ ਦੇਸ਼ ’ਚ ਕਾਟਨ ਦਾ ਉਤਪਾਦਨ 360 ਲੱਖ ਬੇਲਸ ਸੀ, ਜੋ ਇਸ ਸਾਲ 356 ਲੱਖ ਬੇਲਸ ਦੇ ਲਗਭਗ ਹੋਇਆ ਸੀ। ਉਥੇ ਹੀ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਦੇ ਮੁਤਾਬਕ ਦੇਸ਼ ’ਚ ਫਿਲਹਾਲ 450 ਕੇਂਦਰਾਂ ’ਚੋਂ 390 ਕੇਂਦਰਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ’ਤੇ ਕਾਟਨ ਦੀ ਖਰੀਦ ਜਾਰੀ ਹੈ। ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਅਕਤੂਬਰ 2020 ਤੋਂ ਸਤੰਬਰ 2021 ਲਈ ਰਾ ਕਾਟਨ ਦੀ ਐੱਮ. ਐੱਸ. ਪੀ. 5,850 ਰੁਪਏ ਪ੍ਰਤੀ ਕਵਿੰਟਲ ਨਿਰਧਾਰਤ ਕੀਤੀ ਹੈ।
ਇਹ ਵੀ ਵੇਖੋ : LIC ਪਾਲਿਸੀ ਧਾਰਕਾਂ ਲਈ ਵੱਡੀ ਖਬਰ, ਹੁਣ ਯੂਲਿੱਪ ਪਾਲਿਸੀ ਨੂੰ ਆਨਲਾਈਨ ਕੀਤਾ ਜਾ ਸਕਦਾ ਹੈ ਸਵਿੱਚ
ਨੋਟ - ਕਾਟਨ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।