8 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 57,998 ਕਰੋੜ ਰੁਪਏ ਵਧਿਆ

12/10/2017 2:26:07 PM

ਨਵੀਂ ਦਿੱਲੀ—ਦੇਸ਼ ਦੀਆਂ ਚੋਟੀ ਦੀਆਂ 10 ਕੰਪਨੀਆਂ 'ਚੋਂ ਅੱਠ ਸੂਚੀਬੱਧ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ 'ਚ ਪਿਛਲੇ ਹਫਤੇ 57,998.58 ਕਰੋੜ ਰੁਪਏ ਦਾ ਵਾਧਾ ਦੇਖਿਆ ਗਿਆ। ਇਸ 'ਚ ਸਭ ਤੋਂ ਜ਼ਿਆਦਾ ਵਾਧਾ ਹਿੰਦੂਸਤਾਨ ਯੂਨੀਲੀਵਰ ਲਿਮੀਟੇਡ ਅਤੇ ਮਾਰੂਤੀ ਸੁਜੂਕੀ ਇੰਡੀਆ ਦੇ ਮੁਲਾਂਕਨ 'ਚ ਦੇਖਿਆ ਗਿਆ ਹੈ। ਸ਼ੁੱਕਰਵਾਰ ਨੂੰ ਸਮਾਪਤ ਹਫਤੇ 'ਚ ਦੇਸ਼ ਦੀਆਂ ਉੱਚ 10 ਕੰਪਨੀਆਂ 'ਚੋਂ ਟਾਟਾ ਕੰਸਲਟੇਂਸੀ ਸਰਵਿਸਿਸ ( ਟੀ.ਸੀ.ਐੱਸ.) ਅਤੇ ਨਿਜੀ ਖੇਤਰ ਦੇ ਐੱਚ.ਡੀ.ਐੱਫ.ਸੀ. ਬੈਂਕ ਨੂੰ ਛੱਡ ਕੇ ਅੱਠ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ 'ਚ ਵਾਧਾ ਹੋਇਆ ਹੈ ਜਿਸ 'ਚ ਹਿੰਦੂਸਤਾਨ ਯੂਨੀਲੀਵਰ, ਮਾਰੂਤੀ ਸੁਜੂਕੀ ਇੰਡੀਆ ਇੰਫੋਸਿਸ, ਆਈ.ਟੀ.ਸੀ. ਰਿਲਾਇੰਸ ਇੰਡਸਟਰੀਜ਼ ਲਿਮੀਟੇਡ,ਐੱਚ.ਐੱਨ.ਜੀ.ਸੀ, ਭਾਰਤੀ ਸਟੇਟ ਬੈਂਕ ਸ਼ਾਮਿਲ ਹੈ।
ਦੂਸਰੇ ਪਾਸੇ ਟੀ.ਸੀ.ਐੱਸ. ਐੱਚ.ਡੀ.ਐੱਫ.ਸੀ.ਬੈਂਕ ਦੇ ਬਾਜ਼ਾਰ ਪੂੰਜੀਕਰਨ ਘਟਿਆ। ਬਾਜ਼ਾਰ ਪੂੰਜੀਕਰਨ ਦੇ ਲਿਹਾਜ ਨਾਲ ਸਿਖਰ 'ਤੇ ਰਿਲਾਇੰਸ ਇੰਡਸਟਰੀਜ਼ ਰਹੀ। ਇਸਦੇ ਬਾਅਦ ਟੀ.ਸੀ.ਐੱਸ, ਐੱਚ.ਡੀ.ਐੱਫ.ਸੀ. ਬੈਂਕ, ਆਈ.ਟੀ.ਸੀ., ਓ ਐੱਨ.ਜੀ.ਸੀ. ਅਤੇ ਇੰਫੋਸਿਸ ਦਾ ਸਥਾਨ ਰਿਹਾ ਹੈ।


Related News