ਦੇਸ਼ ''ਚ ਸੌਰ ਊਰਜਾ ਦੀ ਸਥਾਪਿਤ ਸਮਰੱਥਾ ਪਹਿਲੀ ਤਿਮਾਹੀ ''ਚ 34 ਫੀਸਦੀ ਵਾਧਾ
Wednesday, Jun 13, 2018 - 10:05 AM (IST)

ਨਵੀਂ ਦਿੱਲੀ—ਦੇਸ਼ ਦੀ ਸੌਰ ਊਰਜਾ ਦੀ ਸਥਾਪਿਤ ਸਥਾਪਨਾ 'ਚ ਵਰਣਨਯੋਗ ਵਾਧਾ ਹੋਇਆ ਹੈ। ਸਾਲ 2018 ਦੀ ਪਹਿਲੀ ਤਿਮਾਹੀ 'ਚ ਇਹ 34 ਫੀਸਦੀ ਵਧ ਕੇ 3,269 ਮੈਗਾਵਾਟ ਰਹੀ। ਪਿਛਲੇ ਸਾਲ 2017 ਦੀ ਚੌਥੀ ਤਿਮਾਹੀ 'ਚ 2,448 ਮੈਗਾਵਾਟ ਸਮਰੱਥਾ ਸਥਾਪਿਤ ਕੀਤੀ ਗਈ ਸੀ। ਸੰਸਾਰਿਕ ਸਵੱਛ ਊਰਜਾ ਪਰਾਮਰਸ਼ ਫਰਮ ਮਰਕਾਮ ਕਮਿਊਨਿਕੇਸ਼ਨਸ ਇੰਡੀਆ ਨੇ ਇਕ ਰਿਪੋਰਟ 'ਚ ਇਹ ਗੱਲ ਕਹੀ। ਫਰਮ ਨੇ ਬਿਆਨ 'ਚ ਕਿਹਾ ਕਿ ਸੌਰ ਊਰਜਾ ਸਮਰੱਥਾ ਸਥਾਪਿਤ ਕਰਨ ਦੇ ਲਿਹਾਜ ਨਾਲ 2018 ਦੀ ਪਹਿਲੀ ਤਿਮਾਹੀ ਸਭ ਤੋਂ ਚੰਗੀ ਰਹੀ।
ਇਸ ਦੌਰਾਨ 3,269 ਮੈਗਾਵਾਟ ਸਮਰੱਥਾ ਸਥਾਪਿਤ ਕੀਤੀ ਗਈ ਜੋ 2017 ਦੀ ਚੌਥੀ ਤਿਮਾਹੀ 'ਚ ਸਥਾਪਿਤ ਸਮਰੱਥਾ 2,448 ਮੈਗਾਵਾਟ ਤੋਂ 34 ਫੀਸਦੀ ਜ਼ਿਆਦਾ ਹੈ। ਇਹ 2017 ਦੀ ਪਹਿਲੀ ਤਿਮਾਹੀ ਦੇ ਅੰਕੜੇ ਤੋਂ ਵੀ ਜ਼ਿਆਦਾ ਹੈ। 2017 ਦੀ ਪਹਿਲੀ ਤਿਮਾਹੀ 'ਚ 2,991 ਮੈਗਾਵਾਟ ਸੌਰ ਊਰਜਾ ਸਮਰੱਥਾ ਸਥਾਪਿਤ ਕੀਤੀ ਗਈ ਸੀ।
ਫਰਮ ਨੇ ਕਿਹਾ ਕਿ ਪਹਿਲੀ ਤਿਮਾਹੀ 'ਚ ਸਥਾਪਿਤ ਸਮਰੱਥਾ 'ਚ ਮੁਖਅਤ: ਪ੍ਰਾਜੈਕਟਾਂ ਦੇ ਪੂਰੇ ਹੋਣ ਕਾਰਨ ਤੇਜ਼ੀ ਰਹੀ। ਇਹ ਪ੍ਰਾਜੈਕਟ ਪਿਛਲੀ ਤਿਮਾਹੀ 'ਚ ਚਾਲੂ ਹੋਣੇ ਸਨ ਪਰ ਗ੍ਰਿਡ ਕਨੈਕਸ਼ਨ ਦੀ ਸਮੱਸਿਆ ਦੇ ਕਾਰਨ ਇਸ 'ਚ ਦੇਰੀ ਹੋਈ। ਇਸ 'ਚ ਕਿਹਾ ਗਿਆ ਹੈ ਕਿ ਇਹ ਪਹਿਲੀ ਤਿਮਾਹੀ 'ਚ ਜਿਸ 'ਚ 3,000 ਮੈਗਾਵਾਟ ਸਮਰੱਥਾ ਸਥਾਪਿਤ ਕੀਤੀ ਗਈ ਅਤੇ ਇਹ ਲਗਾਤਾਰ ਪੰਜਵੀਂ ਤਿਮਾਹੀ ਹੈ ਜਿਸ 'ਚ ਘੱਟ ਤੋਂ ਘੱਟ 2,000 ਮੈਗਾਵਾਟ ਸਮਰੱਥਾ ਸਥਾਪਿਤ ਕੀਤੀ ਗਈ। ਬਿਆਨ 'ਚ ਕਿਹਾ ਗਿਆ ਹੈ ਕਿ 2018 ਦੀ ਪਹਿਲੀ ਤਿਮਾਹੀ ਦੇ ਅੰਤ 'ਚ ਸੌਰ ਊਰਜਾ ਦੀ ਕੁੱਲ ਸਥਾਪਿਤ ਸਮਰੱਥਾ 22,800 ਮੈਗਾਵਾਟ ਪਹੁੰਚ ਗਈ।