ਵਾਟਰ ਟੈਂਕ ''ਚ ਹੋਇਆ ਸੁਰਾਖ, ਹੁਣ ਦੁਕਾਨਦਾਰ ਦੇਵੇਗਾ ਹਰਜਾਨਾ
Friday, Dec 01, 2017 - 10:52 PM (IST)
ਸਿਵਨੀ (ਇੰਟ.)-ਜ਼ਿਲਾ ਖਪਤਕਾਰ ਫੋਰਮ ਨੇ ਦੁਕਾਨਦਾਰ ਨੂੰ ਇਕ ਪੀੜਤ ਦੇ ਵਾਟਰ ਟੈਂਕ 'ਚ ਸੁਰਾਖ ਹੋ ਜਾਣ ਕਾਰਨ ਉਸ ਨੂੰ ਹਰਜਾਨਾ ਤੇ ਮਾਣਹਾਨੀ ਦਾ ਫੈਸਲਾ ਸੁਣਾਇਆ।
ਕੀ ਹੈ ਮਾਮਲਾ
ਏਕਤਾ ਕਾਲੋਨੀ ਸ਼ਾਂਤੀ ਨਗਰ ਨਿਵਾਸੀ ਐੱਮ. ਪੀ. ਬਘੇਲ ਨੇ 10 ਮਾਚਰ 2005 ਨੂੰ ਬਾਹੂਬਲੀ 'ਚ ਚੌਕ ਸਥਿਤ ਇਕ ਟ੍ਰੇਡਰਸ ਅਤੇ ਹਾਰਡਵੇਅਰ ਦੁਕਾਨ ਤੋਂ ਹਜ਼ਾਰ ਲੀਟਰ ਦਾ ਇਕ ਕੰਪਨੀ ਦਾ ਵਾਟਰ ਟੈਂਕ ਖਰੀਦਿਆ ਸੀ। ਇਸਦੀ ਦੁਕਾਨਦਾਰ ਨੇ 10 ਸਾਲ ਦੀ ਗਰੰਟੀ ਦਿੱਤੀ ਸੀ। ਕੁਝ ਹੀ ਸਾਲਾਂ ਬਾਅਦ ਇਸ 'ਚ ਸੁਰਾਖ ਹੋ ਗਿਆ। ਇਸਦੀ ਸ਼ਿਕਾਇਤ ਖਪਤਕਾਰ ਨੇ ਦੁਕਾਨਦਾਰ ਨੂੰ ਕੀਤੀ। ਸ਼ਿਕਾਇਤ ਤੋਂ ਬਾਅਦ ਦੁਕਾਨਦਾਰ ਨੇ ਕਈ ਮਹੀਨਿਆਂ ਤੱਕ ਮਾਮਲੇ ਨੂੰ ਲਟਕਾਉਣ ਤੋਂ ਬਾਅਦ 2000 ਰੁਪਏ ਹੋਰ ਦੇ ਕੇ ਟੈਂਕ ਦੇਣ ਦੀ ਗੱਲ ਕਹੀ। ਦੁਕਾਨਦਾਰ ਦੇ ਇਸ ਰਵੱਈਏ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ 8 ਅਪ੍ਰੈਲ 2015 ਨੂੰ ਇਹ ਮਾਮਲਾ ਖਪਤਕਾਰ ਫੋਰਮ 'ਚ ਦਾਇਰ ਕੀਤਾ।
ਇਹ ਕਿਹਾ ਫੋਰਮ ਨੇ
ਫੋਰਮ ਨੇ ਸਾਰਿਆਂ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ 22 ਮਹੀਨਿਆਂ ਬਾਅਦ ਪੀੜਤ ਨੂੰ ਇਨਸਾਫ ਦਿੱਤਾ। ਫੋਰਮ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਦੁਕਾਨਦਾਰ ਪੀੜਤ ਨੂੰ ਉਸੇ ਕੰਪਨੀ ਦਾ ਵਾਟਰ ਟੈਂਕ ਦੇਵੇ ਅਤੇ 3,000 ਰੁਪਏ ਵਾਪਸ ਕਰਨ, ਪੀੜਤ ਨੂੰ ਮਾਨਸਿਕ ਹਾਨੀ ਤੇ ਕੇਸ ਖਰਚ 1-1 ਹਜ਼ਾਰ ਰੁਪਏ ਅਦਾ ਕਰਨ ਦਾ ਫੈਸਲਾ ਸੁਣਾਇਆ ਸੀ।
