ਕੋਲਾ ਖੇਤਰ ''ਚ ਹੜਤਾਲ ਰੋਕਣ ਦੀ ਸਰਕਾਰ ਦੀ ਕੋਸ਼ਿਸ਼ ਹੋ ਸਕਦੀ ਹੈ ਬੇਕਾਰ
Monday, Sep 16, 2019 - 02:15 AM (IST)

ਕੋਲਕਾਤਾ (ਭਾਸ਼ਾ)-ਕੇਂਦਰ ਸਰਕਾਰ ਦੀਆਂ ਕੋਸ਼ਸ਼ਾਂ ਤੋਂ ਬਾਅਦ ਵੀ ਕੋਲਾ ਖੇਤਰ ਦੇ ਕਿਰਤੀ ਸੰਗਠਨਾਂ ਦੀ 24 ਸਤੰਬਰ ਤੋਂ ਪ੍ਰਸਤਾਵਿਤ ਹੜਤਾਲ ਦੇ ਟਲਣ ਦੇ ਲੱਛਣ ਘੱਟ ਹਨ। ਇਕ ਮਜ਼ਦੂਰ ਨੇਤਾ ਨੇ ਇਹ ਜਾਣਕਾਰੀ ਦਿੱਤੀ। ਮਜ਼ਦੂਰ ਨੇਤਾ ਨੇ ਇਹ ਵੀ ਕਿਹਾ ਕਿ ਹੜਤਾਲ ਕਾਰਣ ਕੋਲਾ ਉਤਪਾਦਨ ਨਿਰਵਿਘਨ ਰਹਿ ਸਕੇ, ਇਸ ਦੀ ਸੰਭਾਵਨਾ ਵੀ ਘੱਟ ਹੈ।
ਆਲ ਇੰਡੀਆ ਕੋਲ ਵਰਕਰਸ ਫੈੱਡਰੇਸ਼ਨ ਦੇ ਜਨਰਲ ਸੈਕ੍ਰੇਟਰੀ ਡੀ. ਡੀ. ਰਾਮਾਨੰਦਨ ਨੇ ਕਿਹਾ, ''ਸੰਯੁਕਤ ਕੋਲਾ ਸਕੱਤਰ ਨੇ ਇਕ ਬੈਠਕ ਬੁਲਾਈ ਹੈ। ਅਸੀਂ ਬੈਠਕ 'ਚ ਹਿੱਸਾ ਲਵਾਂਗੇ ਪਰ ਅਸੀਂ ਕਿਸੇ ਵੀ ਸੂਰਤ 'ਚ ਹੜਤਾਲ ਤੋਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਸਰਕਾਰ ਨਿੱਜੀਕਰਣ ਦੇ ਰਸਤੇ 'ਤੇ ਅੱਗੇ ਵੱਧ ਰਹੀ ਹੈ।