ਸਰਕਾਰ ਨੇ ਈ-ਕਾਮਰਸ ਨੂੰ ਵੱਧ ਜਵਾਬਦੇਹ ਬਣਾਉਣ ਲਈ ਨਿਯਮ ਜਾਰੀ ਕੀਤੇ

Wednesday, Jan 22, 2025 - 11:36 AM (IST)

ਸਰਕਾਰ ਨੇ ਈ-ਕਾਮਰਸ ਨੂੰ ਵੱਧ ਜਵਾਬਦੇਹ ਬਣਾਉਣ ਲਈ ਨਿਯਮ ਜਾਰੀ ਕੀਤੇ

ਨਵੀਂ ਦਿੱਲੀ (ਭਾਸ਼ਾ) – ਸਰਕਾਰ ਨੇ ਈ-ਕਾਮਰਸ ਮੰਚਾਂ ਲਈ ਦਿਸ਼ਾ-ਨਿਰਦੇਸ਼ਾਂ ਦਾ ਖਰੜਾ ਜਾਰੀ ਕੀਤਾ ਹੈ। ਇਸ ’ਚ ਖਪਤਕਾਰਾਂ ਨੂੰ ਧੋਖਾਦੇਹੀ ਤੋਂ ਬਚਾਉਣ ਲਈ ਸਵੈ-ਰੈਗੂਲੇਟਰੀ ਉਪਾਵਾਂ ਨੂੰ ਜ਼ਰੂਰੀ ਕੀਤਾ ਗਿਆ ਹੈ। ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੀ ਦੇਖਰੇਖ ’ਚ ਭਾਰਤੀ ਮਾਣਕ ਬਿਊਰੋ (ਬੀ. ਆਈ. ਐੱਸ.) ਨੇ ਇਹ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ।

ਇਹ ਵੀ ਪੜ੍ਹੋ :     ਪਤੰਗ ਉਡਾਉਣ 'ਤੇ ਵੀ ਲੱਗੀ ਪਾਬੰਦੀ! ਲੱਗੇਗਾ 50 ਹਜ਼ਾਰ ਤੋਂ ਇਕ ਲੱਖ ਤਕ ਦਾ ਜੁਰਮਾਨਾ
ਇਹ ਵੀ ਪੜ੍ਹੋ :     ਅਮਿਤਾਭ ਬੱਚਨ ਨੂੰ ਇਕ ਡੀਲ ਕਾਰਨ ਹੋਇਆ 52 ਕਰੋੜ ਦਾ ਮੁਨਾਫ਼ਾ

ਇਸ ਦਾ ਸਿਰਲੇਖ ‘ਈ-ਕਾਮਰਸ-ਸਿਧਾਂਤ ਅਤੇ ਸਵੈ-ਸ਼ਾਸਨ ਲਈ ਦਿਸ਼ਾ-ਨਿਰਦੇਸ਼’ ਹਨ। ਇਸ ’ਤੇ 15 ਫਰਵਰੀ ਤੱਕ ਵੱਖ-ਵੱਖ ਧਿਰਾਂ ਤੋਂ ਸੁਝਾਅ ਮੰਗੇ ਗਏ ਹਨ। ਖਰੜੇ ’ਚ ਕਿਹਾ ਗਿਆ ਹੈ,‘ਈ-ਕਾਮਰਸ ਦੀ ਸ਼ੁਰੂਆਤ ਨੇ ਨਵੀਆਂ ਚੁਣੌਤੀਆਂ ਪੇਸ਼ ਕੀਤੀਆਂ ਹਨ, ਖਾਸ ਤੌਰ ’ਤੇ ਖਪਤਕਾਰ ਸੁਰੱਖਿਆ ਅਤੇ ਭਰੋਸੇ ਦੇ ਮਾਮਲੇ ’ਚ। ਇਸ ਸਬੰਧ ’ਚ ਈ-ਕਾਮਰਸ ’ਚ ਸਵੈ-ਸ਼ਾਸਨ ਲਈ ਸਪੱਸ਼ਟ ਅਤੇ ਅਸਰਦਾਰ ਨਿਯਮਾਂ ਅਤੇ ਮਾਪਦੰਡਾਂ ’ਤੇ ਜ਼ੋਰ ਦੇਣ ਦੀ ਲੋੜ ਹੈ।’

ਇਹ ਵੀ ਪੜ੍ਹੋ :     ਹੁਣ ਮੋਬਾਈਲ ਤੋਂ ਹੀ ਕਰ ਸਕੋਗੇ ਚੋਰੀ ਅਤੇ ਸਾਈਬਰ ਧੋਖਾਧੜੀ ਦੀ ਸ਼ਿਕਾਇਤ, ਜਾਣੋ ਕਿਵੇਂ
ਇਹ ਵੀ ਪੜ੍ਹੋ :     ਧੋਖਾਧੜੀ ਵਾਲੀਆਂ ਕਾਲਾਂ ਤੋਂ ਮਿਲੇਗਾ ਪੱਕਾ ਛੁਟਕਾਰਾ, ਹੁਣ ਬੈਂਕ ਸਿਰਫ਼ ਇਨ੍ਹਾਂ ਨੰਬਰਾਂ ਤੋਂ ਕਰਣਗੇ Phone Call
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News