RBI ਨੇ ਵਿਸ਼ੇਸ਼ ਰੁਪਿਆ ਵੋਸਟ੍ਰੋ ਖਾਤਾ ਖੋਲ੍ਹਣ ਦੇ ਨਿਯਮਾਂ ’ਚ ਕੀਤੇ ਬਦਲਾਅ

Wednesday, Aug 06, 2025 - 12:28 PM (IST)

RBI ਨੇ ਵਿਸ਼ੇਸ਼ ਰੁਪਿਆ ਵੋਸਟ੍ਰੋ ਖਾਤਾ ਖੋਲ੍ਹਣ ਦੇ ਨਿਯਮਾਂ ’ਚ ਕੀਤੇ ਬਦਲਾਅ

ਮੁੰਬਈ(ਭਾਸ਼ਾ) - ਭਾਰਤੀ ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ ਰੁਪਏ ’ਚ ਵੋਸਟ੍ਰੋ ਖਾਤਾ ਖੋਲ੍ਹਣ ਨਾਲ ਜੁੜੇ ਨਿਯਮਾਂ ’ਚ ਬਦਲਾਅ ਕੀਤਾ। ਇਸ ਤਹਿਤ ਬੈਂਕਾਂ ਨੂੰ ਹੁਣ ਬਿਨਾਂ ਪਹਿਲਾਂ ਆਗਿਆ ਦੇ ਵਿਦੇਸ਼ੀ ਬੈਂਕਾਂ ਲਈ ਵਿਸ਼ੇਸ਼ ਰੁਪਈਆ ਵੋਸਟ੍ਰੋ ਖਾਤਾ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।

ਇਹ ਵੀ ਪੜ੍ਹੋ :     RTI 'ਚ ਵੱਡਾ ਖ਼ੁਲਾਸਾ : SBI ਤੋਂ PNB ਤੱਕ ਸਾਰੇ ਸਰਕਾਰੀ Bank ਏਜੰਟਾਂ 'ਤੇ ਉਡਾ ਰਹੇ ਕਰੋੜਾਂ ਰੁਪਏ !

ਵੋਸਟ੍ਰੋ ਖਾਤਾ ਇਕ ਘਰੇਲੂ ਬੈਂਕ ਵੱਲੋਂ ਵਿਦੇਸ਼ੀ ਬੈਂਕ ਲਈ ਖੋਲ੍ਹਿਆ ਗਿਆ ਖਾਤਾ ਹੈ। ਇਹ ਖਾਤਾ ਘਰੇਲੂ ਬੈਂਕ ਦੀ ਮੁਦਰਾ ’ਚ ਹੁੰਦਾ ਹੈ। ਆਰ. ਬੀ. ਆਈ. ਨੇ ਕਿਹਾ,‘‘ਪ੍ਰਕਿਰਿਆ ਦੀ ਸਮੀਖਿਆ ਦੇ ਆਧਾਰ ’ਤੇ ਵਿਸ਼ੇਸ਼ ਰੁਪਿਆ ਵੋਸਟ੍ਰੋ ਖਾਤਾ ਖੋਲ੍ਹਣ ਲਈ ਆਰ. ਬੀ. ਆਈ. ਦੀ ਮਨਜ਼ੂਰੀ ਲੈਣ ਦੀ ਲੋੜ ਨੂੰ ਖਤਮ ਕਰਨ ਦਾ ਫੈਸਲਾ ਲਿਆ ਗਿਆ ਹੈ।’’

ਇਹ ਵੀ ਪੜ੍ਹੋ :     ਤੁਸੀਂ ਵੀ ਕਰਦੇ ਹੋ ਰੋਜ਼ਾਨਾ ਇਹ ਭੁਗਤਾਨ ਤਾਂ... ਮਿਲ ਸਕਦੈ ਵਿਭਾਗ ਦਾ Notice

ਬੈਂਕ ਹੁਣ ਭਾਰਤੀ ਰਿਜ਼ਰਵ ਬੈਂਕ ਨਾਲ ਸੰਪਰਕ ਕੀਤੇ ਬਿਨਾਂ ਹੋਰ (ਵਿਦੇਸ਼ੀ) ਬੈਂਕਾਂ ਦੇ ਵਿਸ਼ੇਸ਼ ਰੁਪਿਆ ਵੋਸਟ੍ਰੋ ਖਾਤਾ ਖੋਲ੍ਹ ਸਕਦੇ ਹੋ। ਆਰ. ਬੀ. ਆਈ. ਨੇ ਕਿਹਾ ਕਿ ਇਸ ਬਦਲਾਅ ਨਾਲ ਅਜਿਹੇ ਖਾਤੇ ਖੋਲ੍ਹਣ ਦੀ ਪ੍ਰਕਿਰਿਆ ’ਚ ਕਾਫੀ ਤੇਜ਼ੀ ਆਵੇਗੀ।

ਇਹ ਵੀ ਪੜ੍ਹੋ :     1 ਲੱਖ ਦੇ ਪਾਰ ਸੋਨਾ-ਚਾਂਦੀ, ਰਿਕਾਰਡ ਪੱਧਰ ਤੋਂ ਡਿੱਗੇ ਕੀਮਤੀ ਧਾਤਾਂ ਦੇ ਭਾਅ, ਜਾਣੋ ਕੀਮਤ
ਇਹ ਵੀ ਪੜ੍ਹੋ :     ਰੱਖੜੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲ ਸਕਦੈ ਖ਼ਾਸ ਤੋਹਫ਼ਾ, DA 'ਚ ਭਾਰੀ ਵਾਧੇ ਦੀ ਸੰਭਾਵਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News