DPIIT ਨੇ ਸਟਾਰਟਅੱਪ ਨੂੰ ਸਮਰਥਨ ਦੇਣ ਲਈ ਹੀਰੋ ਮੋਟੋਕਾਰਪ, ਜ਼ਿਪਟੋ ਦੇ ਨਾਲ ਕੀਤਾ ਸਮਝੌਤਾ

Tuesday, Aug 12, 2025 - 06:53 PM (IST)

DPIIT ਨੇ ਸਟਾਰਟਅੱਪ ਨੂੰ ਸਮਰਥਨ ਦੇਣ ਲਈ ਹੀਰੋ ਮੋਟੋਕਾਰਪ, ਜ਼ਿਪਟੋ ਦੇ ਨਾਲ ਕੀਤਾ ਸਮਝੌਤਾ

ਨਵੀਂ ਦਿੱਲੀ (ਭਾਸ਼ਾ) - ਡਿਪਾਰਟਮੈਂਟ ਆਫ ਪ੍ਰਮੋਸ਼ਨ ਆਫ ਇੰਡਸਟ੍ਰੀ ਐਂਡ ਇੰਟਰਨਲ ਟਰੇਡ (ਡੀ. ਪੀ. ਆਈ. ਆਈ. ਟੀ.) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਸਟਾਰਟਅੱਪ ਦੀ ਮਦਦ ਨਾਲ ਹੀਰੋ ਮੋਟੋਕਾਰਪ ਅਤੇ ਜ਼ਿਪਟੋ ਦੇ ਨਾਲ ਸਮਝੌਤੇ ਕੀਤੇ ਹਨ। ਬਿਆਨ ਅਨੁਸਾਰ ਹੀਰੋ ਮੋਟੋਕ੍ਰਾਪ ਲਿਮਟਿਡ ਦੇ ਨਾਲ ਇਸ ਸਮਝੌਤੇ ਦਾ ਮਕਸਦ ਉਸ ਦੀ ਨਵੀਨਤਾ ਨੂੰ ਉਤਸ਼ਾਹ ਦੇਣ ਵਾਲੇ ਪ੍ਰੋਗਰਾਮ ‘ਹੀਰੋ ਫਾਰ ਸਟਾਰਟਅੱਪਸ’ ਰਾਹੀਂ ਸ਼ੁਰੂਆਤੀ ਪੜਾਅ ਦੇ ਸਟਾਰਟਅੱਪ ਅਤੇ ਉਦਮੀਆਂ ਨੂੰ ਸਮਰਥਨ ਦੇਣਾ ਹੈ।

ਇਹ ਵੀ ਪੜ੍ਹੋ :     ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਜਾਣੋ ਕਿੰਨਾ ਸਸਤਾ ਹੋ ਗਿਆ Gold

ਡੀ. ਪੀ. ਆਈ. ਆਈ. ਟੀ. ਅਤੇ ਹੀਰੋ ਮੋਟੋਕਾਰਪ ਸਾਂਝੇ ਤੌਰ ’ਤੇ ਟਰਾਂਸਪੋਰਟ, ਸਾਫ ਤਕਨਾਲੋਜੀ ਅਤੇ ਤੇਜ਼ ਤਕਨਾਲੋਜੀ ਦੇ ਭਵਿੱਖ ਨਾਲ ਸਬੰਧਤ ਖੇਤਰਾਂ ’ਚ ਕੰਮ ਕਰਨ ਵਾਲੇ ਸਟਾਰਟਅੱਪ ਦਾ ਸਮਰਥਨ ਕਰਨਗੇ। ਇਸ ਸਾਂਝੇਦਾਰੀ ਤਹਿਤ ਚੋਣ ਕੀਤੇ ਗਏ ਸਟਾਰਟਅੱਪ ਨੂੰ ਜਰਮਨੀ ਅਤੇ ਭਾਰਤ ’ਚ ਹੀਰੋ ਮੋਟੋਕਾਰਪ ਦੀਆਂ ਖੋਜ ਅਤੇ ਵਿਕਾਸ ਸਹੂਲਤਾਂ, ਕੰਪਨੀ ਦੇ ਡੀਲਰ, ਸਪਲਾਇਰਾਂ ਅਤੇ ਭਾਈਵਾਲਾਂ ਦੇ ਵੱਡੇ ਨੈੱਟਵਰਕ ਤਕ ਪਹੁੰਚ ਦੇ ਨਾਲ-ਨਾਲ ਮਾਰਗਦਰਸ਼ਨ ਮਿਲੇਗਾ।

ਇਹ ਵੀ ਪੜ੍ਹੋ :     ਖੁਸ਼ਖਬਰੀ! 300 ਰੁਪਏ ਸਸਤਾ ਮਿਲੇਗਾ LPG...ਪ੍ਰਧਾਨ ਮੰਤਰੀ ਦਾ ਰੱਖੜੀ ਮੌਕੇ ਭੈਣਾਂ ਲਈ ਵੱਡਾ ਤੋਹਫ਼ਾ

ਇਸ ਸਮਝੌਤਾ ਮੀਮੋ ’ਤੇ ਡੀ. ਪੀ. ਆਈ. ਆਈ. ਟੀ. ਦੇ ਡਾਇਰੈਕਟਰ ਸੁਮਿਤ ਜਾਰੰਗਲ ਅਤੇ ਹੀਰੋ ਮੋਟੋਕਾਰਪ ਦੇ ਗਲੋਬਲ ਇਨੋਵੇਸ਼ਨ ਸੈਕਟਰ ਮੁਖੀ ਉਤਕਰਸ਼ ਮਿਸ਼ਰਾ ਨੇ ਹਸਤਾਖਰ ਕੀਤੇ। ਇਸ ਤਰ੍ਹਾਂ ਜ਼ਿਪਟੋ ਪ੍ਰਾਈਵੇਟ ਲਿਮਟਿਡ ਦੇ ਨਾਲ ਸਮਝੌਤਾ ਮੀਮੋ ਦਾ ਉਦੇਸ਼ ਨਿਰਮਾਣ ਖੇਤਰ ’ਚ ਸਟਾਰਟਅੱਪ ਨੂੰ ਸਮਰਥਨ ਦੇਣਾ ਵੀ ਹੈ। ਇਸ ’ਚ ਿਕਹਾ ਗਿਆ,‘‘ਇਸ ਸਹਿਯੋਗ ਦਾ ਉਦੇਸ਼ 6 ਮਹੀਨਿਆਂ ਦੇ ਇਕ ਕੇਂਦਰਿਤ ਪ੍ਰੋਗਰਾਮ ਰਾਹੀਂ ਸਟਾਰਟਅਪ ਦਾ ਪਤਾ ਲਾਉਣਾ ਅਤੇ ਮਾਰਗਦਰਸ਼ਨ ਕਰਨਾ ਹੈ।

ਇਹ ਵੀ ਪੜ੍ਹੋ :     10,000 ਰੁਪਏ ਮਹਿੰਗਾ ਹੋ ਜਾਵੇਗਾ Gold, ਵੱਡੀ ਵਜ੍ਹਾ ਆਈ ਸਾਹਮਣੇ

ਇਹ ਹਾਰਡਵੇਅਰ, ਇੰਟਰਨੈੱਟ ਆਫ ਥਿੰਗਸ ( ਆਈ. ਓ. ਟੀ.), ਪੈਕੇਜਿੰਗ ਅਤੇ ਟਿਕਾਊ ਨਿਰਮਾਣ ’ਚ ਟੈਕਨਾਲੋਜੀ ਵਿਕਸਤ ਕਰਨ ਵਾਲੇ ਸਟਾਰਟਅੱਪ ਨੂੰ ਸਹਾਇਤਾ ਪ੍ਰਦਾਨ ਕਰਗੇ, ਜਿਸ ਨਾਲ ਉਹ ਜ਼ਿਪਟੋ ਦੀ ਵੰਡ ਅਤੇ ਡਿਜੀਟਲ ਬੁਨਿਆਦੀ ਢਾਂਚੇ ਦੀ ਵਰਤੋਂ ਕਰ ਕੇ ‘ਪ੍ਰੋਟੋਟਾਈਪ’ ਨਾਲ ਬਾਜ਼ਾਰ-ਤਿਆਰ ਹੱਲਾਂ ਤਕ ਪਹੁੰਚ ਬਣਾ ਸਕਣਗੇ।’’

ਇਹ ਵੀ ਪੜ੍ਹੋ :     5 ਦਿਨਾਂ ਚ 5,800 ਰੁਪਏ ਮਹਿੰਗਾ ਹੋ ਗਿਆ ਸੋਨਾ, ਜਾਣੋ 10 ਗ੍ਰਾਮ Gold ਦੀ ਕੀਮਤ

ਇਸ ਮੌਕੇ ਡੀ. ਪੀ. ਆਈ. ਆਈ. ਟੀ. ਦੇ ਜੁਆਇੰਟ ਸੈਕਟਰੀ ਸੰਜੀਵ ਨੇ ਕਿਹਾ ਕਿ ‘ਯੂਨੀਕਾਰਨ’ ਦਾ ਸਮਰਥਨ ਸਟਾਰਟਅੱਪ ਨੂੰ ਅੱਗੇ ਵਧਾਉਣ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ’ਚੋਂ ਇਕ ਹੈ, ਜੋ ਉਨ੍ਹਾਂ ਨੂੰ ਸਫਲ ਉਦਮਾਂ ਦੀ ਯਾਤਰਾ ਤੋਂ ਸਿੱਖਣ ’ਚ ਸਮਰਥ ਬਣਾਉਂਦਾ ਹੈ। ਇਕ ‘ਯੂਨੀਕਾਰਨ’ ਕੰਪਨੀ ਇਕ ਅਜਿਹੀ ਸਟਾਰਟਅੱਪ ਕੰਪਨੀ ਨੂੰ ਕਹਿੰਦੇ ਹਨ, ਜਿਸ ਦਾ ਮੁਲਾਂਕਣ ਇਕ ਅਰਬ ਡਾਲਰ (ਲੱਗਭਗ 8200 ਕਰੋੜ ਰੁਪਏ) ਤੋਂ ਜ਼ਿਆਦਾ ਹੰੁਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News