Apple ਨੇ ਭਾਰਤ ਸਮੇਤ 24 ਤੋਂ ਵੱਧ ਬਾਜ਼ਾਰਾਂ ’ਚ ਰਿਕਾਰਡ ਮਾਲੀਆ ਕੀਤਾ ਹਾਸਲ

Saturday, Aug 02, 2025 - 11:35 AM (IST)

Apple ਨੇ ਭਾਰਤ ਸਮੇਤ 24 ਤੋਂ ਵੱਧ ਬਾਜ਼ਾਰਾਂ ’ਚ ਰਿਕਾਰਡ ਮਾਲੀਆ ਕੀਤਾ ਹਾਸਲ

ਨਵੀਂ ਦਿੱਲੀ (ਭਾਸ਼ਾ) - ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਨੇ ਅਪ੍ਰੈਲ-ਜੂਨ ਤਿਮਾਹੀ ’ਚ ਭਾਰਤ ਸਮੇਤ 24 ਤੋਂ ਵੱਧ ਬਾਜ਼ਾਰਾਂ ’ਚ ਰਿਕਾਰਡ ਮਾਲੀਆ ਹਾਸਲ ਕੀਤਾ, ਜੋ ਬਾਜ਼ਾਰ ਦੀਆਂ ਉਮੀਦਾਂ ਤੋਂ ਵੱਧ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਟਿਮ ਕੁਕ ਨੇ ਹਾਲਾਂਕਿ ਟੈਰਿਫ ਕਾਰਨ ਪੈਦਾ ਸਥਿਤੀ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਅਤੇ ਸਤੰਬਰ ਤਿਮਾਹੀ ’ਚ ਟੈਰਿਫ ਨਾਲ ਲੱਗਭਗ 1.1 ਅਰਬ ਅਮਰੀਕੀ ਡਾਲਰ ਦਾ ਭਾਰ ਵਧਣ ਦਾ ਅੰਦਾਜ਼ਾ ਲਾਇਆ ਹੈ।

ਇਹ ਵੀ ਪੜ੍ਹੋ :    ਸਿਹਤ ਬੀਮਾ ਖ਼ਰੀਦਣ ਸਮੇਂ ਨਾ ਕਰੋ ਇਹ ਗਲਤੀਆਂ, ਪਹਿਲਾਂ ਪੁੱਛੋ ਇਹ ਸਵਾਲ
ਇਹ ਵੀ ਪੜ੍ਹੋ :     UPI ਤੋਂ Credit Card ਤੱਕ... 1 ਅਗਸਤ ਤੋਂ ਬਦਲ ਗਏ ਕਈ ਵੱਡੇ ਨਿਯਮ

ਕੁਕ ਨੇ ਇਸ ਸਾਲ ਦੇ ਅੰਤ ’ਚ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ’ਚ ਨਵੇਂ ਵਿਕਰੀ ਕੇਂਦਰ ਖੋਲ੍ਹਣ ਦੀ ਯੋਜਨਾ ਦੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਕੰਪਨੀ ਨੇ ਹਰ ਭੂਗੋਲਿਕ ਖੇਤਰ ’ਚ ਆਈਫੋਨ ਦਾ ਵਾਧਾ ਵੇਖਿਆ ਹੈ ਅਤੇ ਭਾਰਤ, ਪੱਛਮ ਏਸ਼ੀਆ, ਦੱਖਣ ਏਸ਼ੀਆ ਅਤੇ ਬ੍ਰਾਜ਼ੀਲ ਸਮੇਤ ਉੱਭਰਦੇ ਬਾਜ਼ਾਰਾਂ ’ਚ ਦੋਹਰੇ ਅੰਕਾਂ ’ਚ ਵਾਧਾ ਦਰਜ ਕੀਤਾ।

ਇਹ ਵੀ ਪੜ੍ਹੋ :     UK ਜਾ ਕੇ ਕੰਮ ਕਰਨ ਵਾਲਿਆਂ ਲਈ ਵੱਡੀ ਖੁਸ਼ਖ਼ਬਰੀ, ਇਨ੍ਹਾਂ ਖੇਤਰਾਂ ਦੇ ਮਾਹਰਾਂ ਨੂੰ ਮਿਲੇਗੀ ਸੌਖੀ ਐਂਟਰੀ
ਇਹ ਵੀ ਪੜ੍ਹੋ :    UPI ਲੈਣ-ਦੇਣ 'ਤੇ ਲਾਗੂ ਹੋਵੇਗਾ ਨਵਾਂ ਨਿਯਮ, ਕੱਲ੍ਹ ਤੋਂ ਦੇਣਾ ਪਵੇਗਾ ਵਾਧੂ ਚਾਰਜ, ਬੈਂਕ ਨੇ ਕੀਤਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News