ਆਮਦਨ ਕਰ ਵਿਭਾਗ ਨੇ ‘ਪੈਨ 2.0’ ਪ੍ਰਾਜੈਕਟ ਲਈ LTI ਮਾਈਂਡਟਰੀ ਨੂੰ ਚੁਣਿਆ

Tuesday, Aug 05, 2025 - 05:09 AM (IST)

ਆਮਦਨ ਕਰ ਵਿਭਾਗ ਨੇ ‘ਪੈਨ 2.0’ ਪ੍ਰਾਜੈਕਟ ਲਈ LTI ਮਾਈਂਡਟਰੀ ਨੂੰ ਚੁਣਿਆ

ਨਵੀਂ  ਦਿੱਲੀ - ਆਮਦਨ ਕਰ ਵਿਭਾਗ ਨੇ ‘ਪੈਨ 2.0’ ਪ੍ਰਾਜੈਕਟ ਲਾਗੂ ਕਰਨ ਲਈ ਆਈ. ਟੀ. ਕੰਪਨੀ ਐੱਲ. ਟੀ. ਆਈ. ਮਾਈਂਡਟਰੀ ਲਿਮਟਿਡ ਦੀ ਚੋਣ ਕੀਤੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੈਨ 2.0 ਪ੍ਰਾਜੈਕਟ ਪੈਨ ਅਤੇ ਟੈਨ ਨਾਲ ਸਬੰਧਤ ਮੁੱਦਿਆਂ ਦਾ ਵਿਆਪਕ ਤੌਰ ’ਤੇ ਹੱਲ ਕਰੇਗਾ। ਇਸ ’ਚ ਅਲਾਟਮੈਂਟ, ਅਪਡੇਟ/ਸੁਧਾਰ, ਆਧਾਰ-ਪੈਨ ਨੂੰ ਜੋੜਨਾ, ਮੁੜ ਤੋਂ ਜਾਰੀ ਕਰਨ ਦੀ ਅਪੀਲ, ਆਨਲਾਈਨ ਪੈਨ ਤਸਦੀਕ ਆਦਿ ਸ਼ਾਮਲ ਹਨ। ਇਸ ਦਾ ਮਕਸਦ ਜਨਤਾ ਲਈ ਸੇਵਾ ਦੀ ਗੁਣਵੱਤਾ ਵਧਾਉਣਾ ਅਤੇ  ਸ਼ਿਕਾਇਤ ਨਿਪਟਾਰਾ ਪ੍ਰਣਾਲੀ ’ਚ ਸੁਧਾਰ ਲਈ ਪੈਨ/ਟੈਨ ਪ੍ਰਕਿਰਿਆਵਾਂ ਨੂੰ ਸਰਲ ਬਣਾਉਣਾ ਹੈ। ਪੈਨ 2.0 ਪ੍ਰਾਜੈਕਟ ਸਫਲ ਬੋਲੀਦਾਤਾ ਮੈਸਰਜ਼ ਐੱਲ. ਟੀ. ਆਈ. ਮਾਈਂਡਟਰੀ ਲਿਮਟਿਡ ਨੂੰ  ਦਿੱਤਾ ਗਿਆ ਹੈ।

ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪ੍ਰਾਜੈਕਟ ਦੇ 18 ਮਹੀਨਿਆਂ ’ਚ ਲਾਗੂ ਹੋਣ ਦੀ ਉਮੀਦ ਹੈ। ਐੱਲ. ਟੀ. ਆਈ. ਮਾਈਂਡਟਰੀ ਪ੍ਰਾਜੈਕਟ ਦੇ ਡਿਜ਼ਾਈਨ, ਵਿਕਾਸ, ਲਾਗੂਕਰਨ, ਸੰਚਾਲਨ ਅਤੇ ਰੱਖ-ਰਖਾਅ ਲਈ ਪ੍ਰਬੰਧਿਤ ਸੇਵਾਦਾਤਾ  (ਐੱਮ. ਐੱਸ. ਪੀ.) ਵਜੋਂ ਕੰਮ ਕਰੇਗੀ। 

ਕੈਬਨਿਟ ਦੀ ਆਰਥਕ ਮਾਮਲਿਆਂ  ਬਾਰੇ ਕਮੇਟੀ  (ਸੀ. ਸੀ. ਈ. ਏ.) ਨੇ 25 ਨਵੰਬਰ, 2024 ਨੂੰ ਆਮਦਨ ਕਰ ਵਿਭਾਗ ਦੇ 1,435 ਕਰੋਡ਼ ਰੁਪਏ ਦੇ ਪੈਨ 2.0 ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਸੀ। ਮੌਜੂਦਾ  ਸਥਾਈ ਖਾਤਾ ਨੰਬਰ (ਪੈਨ) ਕਾਰਡਹੋਲਡਰਾਂ ਨੂੰ ਉੱਨਤ ਪੈਨ 2.0 ਪ੍ਰਣਾਲੀ ਲਈ  ਅਪਲਾਈ ਕਰਨ ਦੀ ਲੋੜ ਨਹੀਂ ਹੈ। ਇਸ ਸਮੇਂ ਪੈਨ ਨਾਲ ਸਬੰਧਤ ਸੇਵਾਵਾਂ ਤਿੰਨ ਵੱਖ-ਵੱਖ ਮੰਚਾਂ- ਈ-ਫਾਈਲਿੰਗ ਪੋਰਟਲ, ਯੂ. ਟੀ. ਆਈ. ਆਈ. ਟੀ. ਐੱਸ. ਐੱਲ. ਪੋਰਟਲ ਅਤੇ ਪ੍ਰੋਟੀਨ ਈ-ਗਵਰਨੈਂਸ ਪੋਰਟਲ ’ਤੇ ਉਪਲੱਬਧ ਹਨ। 

ਪੈਨ 2.0 ਦੇ ਲਾਗੂ ਹੋਣ ਦੇ ਨਾਲ ਇਹ ਸਾਰੀਆਂ ਸੇਵਾਵਾਂ ਇਕ ਏਕੀਕ੍ਰਿਤ ਪੋਰਟਲ ਨਾਲ ਜੁੜ ਜਾਣਗੀਆਂ। ਪੈਨ 2.0 ਪ੍ਰਾਜੈਕਟ 81.24  ਕਰੋਡ਼ ਤੋਂ ਵੱਧ ਪੈਨ ਅਤੇ 73 ਲੱਖ ਤੋਂ ਵੱਧ ਟੈਨ ਦੇ ਮੌਜੂਦਾ ਡਾਟਾਬੇਸ ਦੇ  ਨਾਲ ਕਰਦਾਤਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਇਹ ਕਈ ਪਲੇਟਫਾਰਮਾਂ/ਪੋਰਟਲਾਂ ਨੂੰ  ਜੋੜਨ ਅਤੇ ਪੈਨ/ਟੈਨ ਕਾਰਡਹੋਲਡਰ ਨੂੰ ਬਿਹਤਰ ਸੇਵਾਵਾਂ ਦੇਣ ’ਤੇ ਧਿਆਨ ਕੇਂਦ੍ਰਿਤ ਕਰਦਾ ਹੈ। 


author

Inder Prajapati

Content Editor

Related News