2000 ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ Update : RBI ਨੇ ਜਾਰੀ ਕੀਤੀ ਨਵੀਂ ਗਾਈਡਲਾਈਨ
Saturday, Aug 02, 2025 - 09:43 AM (IST)

ਨੈਸ਼ਨਲ ਡੈਸਕ- ਭਾਰਤ 'ਚ 2000 ਰੁਪਏ ਦੇ ਨੋਟਾਂ ਨੂੰ ਚਲਣ ਤੋਂ ਬਾਹਰ ਕਰਨ ਦਾ ਐਲਾਨ ਰਿਜ਼ਰਵ ਬੈਂਕ ਆਫ ਇੰਡੀਆ (RBI) ਵੱਲੋਂ 19 ਮਈ 2023 ਨੂੰ ਕੀਤਾ ਗਿਆ ਸੀ। ਇਨ੍ਹਾਂ ਨੋਟਾਂ ਨੂੰ ਬਦਲਣ ਅਤੇ ਬੈਂਕ 'ਚ ਜਮ੍ਹਾ ਕਰਵਾਉਣ ਲਈ ਲੋਕਾਂ ਨੂੰ ਲੰਮਾ ਸਮਾਂ ਵੀ ਦਿੱਤਾ ਗਿਆ ਸੀ ਪਰ ਹੁਣ ਤੱਕ ਦੇ ਤਾਜ਼ਾ ਆਂਕੜਿਆਂ ਮੁਤਾਬਕ 2 ਸਾਲ ਦੇ ਸਮੇਂ ਬਾਵਜੂਦ ਵੀ 2000 ਰੁਪਏ ਦੇ ਲਗਭਗ 6017 ਕਰੋੜ ਰੁਪਏ ਦੇ ਨੋਟ ਅਜੇ ਵੀ ਚਲਣ 'ਚ ਹਨ।
ਹੁਣ ਵੀ ਮਾਨਤਾ ਪ੍ਰਾਪਤ ਹਨ 2000 ਦੇ ਨੋਟ
RBI ਵੱਲੋਂ ਜਾਰੀ ਕੀਤੇ ਗਏ ਤਾਜ਼ਾ ਬਿਆਨ ਅਨੁਸਾਰ, 2000 ਰੁਪਏ ਦੇ ਨੋਟ ਅਜੇ ਵੀ ਕਾਨੂੰਨੀ ਤੌਰ 'ਤੇ ਵੈਧ ਹਨ। 19 ਮਈ 2023 ਨੂੰ ਜਦੋਂ ਇਹ ਨੋਟ ਚਲਣ ਤੋਂ ਹਟਾਏ ਗਏ ਸਨ, ਉਦੋਂ ਚਲਣ 'ਚ 3.56 ਲੱਖ ਕਰੋੜ ਰੁਪਏ ਦੇ 2000 ਦੇ ਨੋਟ ਸਨ। 31 ਜੁਲਾਈ 2025 ਤੱਕ ਇਹ ਰਕਮ ਘੱਟ ਕੇ 6017 ਕਰੋੜ ਰੁਪਏ ਰਹਿ ਗਈ ਹੈ। ਇਸ ਦਾ ਸਿੱਧਾ ਅਰਥ ਇਹ ਹੈ ਕਿ 98.31 ਫੀਸਦੀ ਨੋਟ ਵਾਪਸ ਆ ਚੁੱਕੇ ਹਨ ਪਰ 1.69% ਨੋਟ ਅਜੇ ਵੀ ਚਲਣ ਵਿੱਚ ਹਨ।
ਕਿੱਥੇ ਬਦਲੇ ਜਾਂ ਸਕਦੇ ਹਨ ਇਹ ਨੋਟ?
RBI ਵੱਲੋਂ 2000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਸੁਵਿਧਾ ਆਪਣੇ 19 ਦਫ਼ਤਰਾਂ ਰਾਹੀਂ ਦਿੱਤੀ ਜਾ ਰਹੀ ਹੈ। ਇਨ੍ਹਾਂ ਦਫ਼ਤਰਾਂ 'ਚ ਲੋਕ ਨਾ ਸਿਰਫ਼ ਨੋਟ ਬਦਲ ਸਕਦੇ ਹਨ, ਸਗੋਂ ਆਪਣੇ ਬੈਂਕ ਖਾਤਿਆਂ 'ਚ ਵੀ ਜਮ੍ਹਾ ਕਰਵਾ ਸਕਦੇ ਹਨ। ਇਨ੍ਹਾਂ ਦਫ਼ਤਰਾਂ 'ਚ ਅਹਿਮਦਾਬਾਦ, ਬੈਂਗਲੁਰੂ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਗੁਹਾਟੀ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਦਿੱਲੀ, ਪਟਨਾ ਅਤੇ ਤਿਰੁਵਨੰਤਪੁਰਮ ਸ਼ਾਮਲ ਹਨ।
ਡਾਕ ਰਾਹੀਂ ਵੀ ਕਰ ਸਕਦੇ ਹੋ ਜਮ੍ਹਾ
ਜੇਕਰ ਕਿਸੇ ਕੋਲ ਆਸਾਨੀ ਨਾਲ ਇਨ੍ਹਾਂ ਸ਼ਹਿਰਾਂ ਤੱਕ ਪਹੁੰਚ ਨਹੀਂ ਹੈ, ਤਾਂ ਉਹ ਆਪਣਾ 2000 ਰੁਪਏ ਦਾ ਨੋਟ ਡਾਕ ਰਾਹੀਂ ਵੀ RBI ਦੇ ਦਫ਼ਤਰ ਨੂੰ ਭੇਜ ਕੇ ਆਪਣੇ ਖਾਤੇ 'ਚ ਜਮ੍ਹਾ ਕਰਵਾ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8