ਸੇਬੀ ਮੁਖੀ ਨੇ ਪੋਰਟਫੋਲੀਓ ਮੈਨੇਜਰਾਂ ਨੂੰ ਗੁੰਮਰਾਹਕੁੰਨ ਦਾਅਵਿਆਂ ’ਤੇ ਰੋਕ ਲਾਉਣ ਲਈ ਕਿਹਾ
Thursday, Aug 07, 2025 - 12:00 PM (IST)

ਮੁੰਬਈ (ਭਾਸ਼ਾ) - ਸੇਬੀ ਮੁਖੀ ਤੁਹਿਨ ਕਾਂਤ ਪਾਂਡੇ ਨੇ ਕਿਹਾ ਕਿ ਪੋਰਟਫੋਲੀਓ ਮੈਨੇਜਰਾਂ ਨੂੰ ਮੁਕਾਬਲੇਬਾਜ਼ੀ ਬਣੇ ਰਹਿਣ ਲਈ ਡਿਜੀਟਲ ਹੱਲ ਜ਼ਰੀਏ ਨਿਯੁਕਤੀ, ਰਿਪੋਰਟਿੰਗ ਅਤੇ ਗਾਹਕ ਸ਼ਮੂਲੀਅਤ ਨੂੰ ਆਧੁਨਿਕ ਬਣਾਉਣਾ ਹੋਵੇਗਾ।
ਇਹ ਵੀ ਪੜ੍ਹੋ : ਤੁਸੀਂ ਵੀ ਖ਼ਰੀਦਣਾ ਚਾਹੁੰਦੇ ਹੋ Fastag Annual Pass, ਪਰ ਇਨ੍ਹਾਂ ਟੋਲ ਪਲਾਜ਼ਿਆਂ 'ਤੇ ਨਹੀਂ ਹੋਵੇਗਾ ਵੈਧ
ਪਾਂਡੇ ਨੇ ਐਸੋਸੀਏਸ਼ਨ ਆਫ ਪੋਰਟਫੋਲੀਓ ਮੈਨੇਜਰਜ਼ ਇਨ ਇੰਡੀਆ (ਏ. ਪੀ. ਐੱਮ. ਆਈ.) ਦੇ ਸਾਲਾਨਾ ਸੰਮੇਲਨ ’ਚ ਉਦਯੋਗ ਬਾਡੀ ਨੂੰ ਅਪੀਲ ਕੀਤੀ ਕਿ ਕੁਝ ਰਜਿਸਟਰਡ ਪੋਰਟਫੋਲੀਓ ਮੈਨੇਜਰਾਂ ਦੇ ਗੁੰਮਰਾਹਕੁੰਨ ਦਾਅਵਿਆਂ ’ਤੇ ਰੋਕ ਲਾਈ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : UPI ਲੈਣ-ਦੇਣ ਹੋਣ ਵਾਲੇ ਹਨ ਮਹਿੰਗੇ, RBI ਗਵਰਨਰ ਦੇ ਬਿਆਨ ਨੇ ਵਧਾਈ ਚਿੰਤਾ
ਸੇਬੀ ਮੁਖੀ ਨੇ ਕਿਹਾ,‘‘ਪੀ. ਐੱਮ. ਐੱਸ. (ਪੋਰਟਫੋਲੀਓ ਮੈਨੇਜਮੈਂਟ ਸੇਵਾਵਾਂ) ਉਦਯੋਗ ਨੂੰ ਮੁਕਾਬਲੇਬਾਜ਼ ਅਤੇ ਭਰੋਸੇਯੋਗ ਬਣੇ ਰਹਿਣ ਲਈ ਡਿਜੀਟਲ ਹੱਲਾਂ ਰਾਹੀਂ ਨਿਯੁਕਤੀ, ਰਿਪੋਰਟਿੰਗ ਅਤੇ ਗਾਹਕ ਸ਼ਮੂਲੀਅਤ ਨੂੰ ਆਧੁਨਿਕ ਬਣਾਉਣਾ ਹੋਵੇਗਾ।’’
ਇਹ ਵੀ ਪੜ੍ਹੋ : ਤੁਹਾਡਾ ਗੁਆਂਢੀ ਇਕ ਦਸਤਖ਼ਤ ਬਦਲੇ ਮੰਗ ਸਕਦੈ ਲੱਖਾਂ ਰੁਪਏ, ਜਾਣੋ ਕੀ ਹਨ ਨਿਯਮ
ਉਨ੍ਹਾਂ ਕਿਹਾ ਕਿ ਪੀ. ਐੱਮ. ਐੱਸ. ਉਦਯੋਗ ਇਕ ਮਹੱਤਵਪੂਰਨ ਮੋੜ ’ਤੇ ਹੈ, ਤੁਹਾਡੇ ਕੋਲ ਇਕ ਮਜ਼ਬੂਤ ਸਥਿਤੀ, ਇਕ ਲਚੀਲਾ ਰੈਗੂਲੇਟਰੀ ਢਾਂਚਾ, ਐਸੋਸੀਏਸ਼ਨ ਰਾਹੀਂ ਸਰਗਰਮ ਉਦਯੋਗ ਸ਼ਮੂਲੀਅਤ ਅਤੇ ਜਾਣਕਾਰ ਨਿਵੇਸ਼ਕਾਂ ਦਾ ਵਧਦਾ ਸਮੂਹ ਹੈ।’’ ਪਾਂਡੇ ਨੇ ਕਿਹਾ ਕਿ ਐਸੋਸੀਏਸ਼ਨ ਅਤੇ ਉਦਯੋਗ ਨੂੰ ਕੁਝ ਰਜਿਸਟਰਡ ਪੋਰਟਫੋਲੀਓ ਪ੍ਰਬੰਧਕਾਂ ਵੱਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਦਾਅਵਿਆਂ ’ਤੇ ਰੋਕ ਲਾਉਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ,‘‘ਇਸ ਤਰ੍ਹਾਂ ਦੇ ਵਧਾ-ਚੜ੍ਹਾ ਕੇ ਕੀਤੇ ਪ੍ਰਦਰਸ਼ਨ ਦੇ ਦਾਅਵੇ ਵਿਸ਼ਵਾਸ ਨੂੰ ਘੱਟ ਕਰਦੇ ਹਨ ਅਤੇ ਇਸ ਉਦਯੋਗ ਦੇ ਵਾਧਾ ਨੂੰ ਰੋਕ ਸਕਦੇ ਹਨ।’’
ਇਹ ਵੀ ਪੜ੍ਹੋ : ਭਾਰਤ ਨੂੰ ਕਿਹਾ 'Dead Economy' ਪਰ ਇੱਥੋਂ ਹੀ ਕਰੋੜਾਂ ਕਮਾ ਰਹੀ Trump ਦੀ ਕੰਪਨੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8