ਸਭ ਤੋਂ ਪਹਿਲਾਂ ਇਨ੍ਹਾਂ ਇਲਾਕਿਆਂ ਦੇ ਪੈਟਰੋਲ ਪੰਪਾਂ ''ਤੇ ਮਿਲਣਗੇ LED ਬਲਬ
Thursday, Aug 24, 2017 - 07:30 PM (IST)
ਨਵੀਂ ਦਿੱਲੀ— ਦੇਸ਼ 'ਚ ਊਰਜਾ ਸਮਰੱਥਾ ਨੂੰ ਉਤਸਾਹਿਤ ਕਰਦੇ ਹੋਏ ਡਾਕਘਰ, ਕਰਿਆਨਾ ਦੀਆਂ ਦੁਕਾਨਾਂ ਤੋਂ ਬਾਅਦ ਅਗਲੇ ਮਹੀਨੇ ਤੋਂ ਪੈਟਰੋਲ ਪੰਪਾਂ 'ਤੇ ਵੀ ਬਿਜਲੀ ਖਪਤ ਘੱਟ ਰੱਖਣ ਵਾਲੇ ਐੱ. ਈ. ਡੀ. ਬਲਬ, ਟਿਊਬਲਾਈਟ ਅਤੇ ਪੱਖੇ ਉਪਲਬਧ ਹੋਣਗੇ। ਇਹ ਕੰਮ ਫਿਲਹਾਲ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੇ ਚੁਨਿੰਦਾ ਪੈਟਰੋਲ ਪੰਪਾਂ ਤੋਂ ਸ਼ੁਰੂ ਹੋਵੇਗਾ। ਉਸ ਤੋਂ ਬਾਅਦ ਹੋਲੀ-ਹੋਲੀ ਦੇਸ਼ਭ੍ਰ 'ਚ ਸਾਰੇ ਪੈਟਰੋਲ ਪੰਪਾਂ 'ਤੇ ਊਰਜਾ ਸਮਰੱਥਾ ਵਧਾਉਣ ਵਾਲੇ ਇਹ ਉਤਪਾਦ ਉਪਲਬਧ ਹੋਣਗੇ।
ਊਰਜਾ ਸਮਰੱਥਾ ਪਰਿਯੋਜਨਾਵਾਂ ਦੇ ਐਗਜ਼ੀਕਿਉਂਸ਼ਨ ਦੇ ਲਈ ਗਠਿਤ ਕੰਪਨੀ 'ਐਨਰਜ਼ੀ' ਐਫਿਸ਼ਿਏਸੀ ਸਵਸੇਜ਼ ਲਿਮਿਟੇਡ (ਈ. ਈ. ਐੱਲ. ਐੱਲ) ਦੇ ਪ੍ਰਬੰਧ ਨਿਰਦੇਸ਼ਕ ਸੌਰਵ ਕੁਮਾਰ ਨੇ ਅੱਜ ਕਿਹਾ ਦੱਸਿਆ ਕਿ ਮੱਧ ਪ੍ਰਦੇਸ਼, ਝਾਰਖੰਡ, ਤਾਮਿਲਨਾਡੂ. ਉੱਤਰਾਖੰਡ ਅਤੇ ਬਿਹਾਰ ਦੇ ਡਾਕਘਰਾਂ ਤੋਂ ਐੱਲ. ਈ. ਡੀ. ਬਲਬ ਉਤਪਾਦਾਂ ਇੰਪੈਂਲੈਟ ਕੀਤੀ ਜਾ ਰਹੀ ਹੈ। ਕੁਝ ਰਾਜਾਂ 'ਚ ਦੂਰਦਰਾਜ ਇਲਾਕਿਆਂ 'ਚ ਕਰਿਆਨੇ ਦੀਆਂ ਦੁਕਾਨਾਂ ਦੇ ਰਾਹੀ ਵੀ ਉਸ ਨੂੰ ਉਪਲਬਧ ਕਰਵਾਇਆ ਗਿਆ ਹੈ।
ਕੁਮਾਰ ਦੇ ਦੱਸਿਆ ਕਿ ਦੇਸ਼ ਭਰ 'ਚ ਲਗਭਗ 50,000 ਪੈਟਰੋਲ ਪੰਪਾਂ 'ਤੇ ਊਰਜਾ ਸਮਰੱਥ ਐੱਲ. ਈ. ਡੀ. ਬਲਬ ਅਤੇ ਟਿਊਬਲਾਈਟ ਦੇ ਵਿਕਰੀ ਕੇਂਦਰ ਖੋਲੇ ਜਾਣਗੇ ਤਾਂ ਕਿ ਇਹ ਉਤਪਾਦ ਆਮ ਜਨਤਾ ਨੂੰ ਆਸਾਨੀ ਨਾਲ ਉਪਲਬਧ ਹੋ ਸਕੇਂ। ਉਸ ਨੇ ਕਿਹਾ ਕਿ ਫਿਲਹਾਲ ਸਤੰਬਰ ਤੋਂ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਸਥਿਤ ਕੁਝ ਪੈਟਰੋਲ ਪੰਪਾਂ 'ਤੇ ਇਸ ਦੀ ਸ਼ੁਰੂਆਤ ਹੋ ਜਾਵੇਗੀ। ਆਉਣ ਵਾਲੇ 4 ਤੋਂ 6 ਮਹੀਨੇ ਦੌਰਾਨ ਦੇਸ਼ ਭਰ ਦੇ ਪੈਟਰੋਲ ਪੰਪਾਂ 'ਤੇ ਇਹ ਉਪਲਬਧ ਹੋਣ ਲੱਗ ਜਾਣਗੇ।
